Yuvraj Singh: ਯੁਵਰਾਜ ਸਿੰਘ ਦੀ ਪਤਨੀ ਹੇਜਲ ਕੀਚ ਨੇ ਨਿਰਦੇਸ਼ਕ ਸਿੱਦੀਕੀ ਦੇ ਦੇਹਾਂਤ ਤੇ ਜਤਾਇਆ ਸੋਗ, ਬੋਲੀ- ਮੈਂ ਹਮੇਸ਼ਾ ਲਈ...
Hazel Keech On Director Siddique: ਸਾਉਥ ਇੰਡਸਟਰੀ ਦੇ ਮਸ਼ਹੂਰ ਫਿਲਮ ਨਿਰਦੇਸ਼ਕ ਨਿਰਦੇਸ਼ਕ ਸਿੱਦੀਕੀ 63 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੇ ਦੇਹਾਤਂ ਨਾਲ ਸਿਨੇਮਾ ਜਗਤ ਨੂੰ ਵੱਡਾ ਘਾਟਾ ਹੋਇਆ ਹੈ
Hazel Keech On Director Siddique: ਸਾਉਥ ਇੰਡਸਟਰੀ ਦੇ ਮਸ਼ਹੂਰ ਫਿਲਮ ਨਿਰਦੇਸ਼ਕ ਨਿਰਦੇਸ਼ਕ ਸਿੱਦੀਕੀ 63 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੇ ਦੇਹਾਤਂ ਨਾਲ ਸਿਨੇਮਾ ਜਗਤ ਨੂੰ ਵੱਡਾ ਘਾਟਾ ਹੋਇਆ ਹੈ। ਦੱਸ ਦੇਈਏ ਕਿ ਸਿੱਦੀਕੀ ਨੇ 8 ਅਗਸਤ ਨੂੰ ਹਸਪਤਾਲ ਵਿੱਚ ਆਖਰੀ ਸਾਹ ਲਏ, ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋਇਆ। ਸਿਨੇਮਾ ਜਗਤ ਨਾਲ ਜੁੜੇ ਕਈ ਸਿਤਾਰਿਆਂ ਵੱਲੋਂ ਉਨ੍ਹਾਂ ਦੇ ਦੇਹਾਂਤ ਉੱਪਰ ਸੋਗ ਪ੍ਰਗਟ ਕੀਤਾ ਗਿਆ ਹੈ। ਇਸ ਵਿਚਾਲੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੀ ਪਤਨੀ ਹੇਜਲ ਕੀਚ ਨੇ ਵੀ ਨਿਰਦੇਸ਼ਕ ਸਿੱਦੀਕੀ ਦੇ ਦੇਹਾਂਤ ਉੱਪਰ ਸੋਗ ਪ੍ਰਗਟ ਕਰਦੇ ਹੋਏ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਹੈ।
View this post on Instagram
ਦਰਅਸਲ, ਹੇਜਲ ਕੀਚ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ਼ ਇੰਸਟਾਗ੍ਰਾਮ ਉੱਪਰ ਸਿੱਦੀਕੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਭਾਵੁਕ ਲਾਈਨਾਂ ਲਿਖੀਆਂ ਹਨ। ਉਨ੍ਹਾਂ ਲਿਖਦੇ ਹੋਏ ਕਿਹਾ Bodyguard ਦੇ ਨਿਰਦੇਸ਼ਕ ਸਿੱਦੀਕੀ ਸਰ ਦੇ ਦੇਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਉਨ੍ਹਾਂ ਦੇ ਜਨੂੰਨ ਨੇ ਫਿਲਮ ਨੂੰ ਜੀਵਤ ਕੀਤਾ। ਇੰਡਸਟਰੀ ਵਿੱਚ ਆਉਣ ਤੇ ਮੈਨੂੰ ਪਹਿਲੀ ਵਾਰ ਮੌਕਾ ਦੇਣ ਲਈ ਮੈਂ ਹਮੇਸ਼ਾਂ ਉਨ੍ਹਾਂ ਦੀ ਧੰਨਵਾਦੀ ਰਹਾਂਗੀ। ਮੈਂ ਉਸਦੇ ਮਾਰਗਦਰਸ਼ਨ ਲਈ ਸਦਾ ਧੰਨਵਾਦੀ ਰਹਾਂਗੀ। ਤੁਸੀ ਵੀ ਵੇਖੋ ਹੇਜਲ ਕੀਚ ਦੀ ਇਹ ਪੋਸਟ...
ਕਾਬਿਲੇਗੌਰ ਹੈ ਕਿ ਫਿਲਮ Bodyguard ਵਿੱਚ ਸਲਮਾਨ ਖਾਨ, ਕਰੀਨਾ ਕਪੂਰ ਸਣੇ ਹੇਜਲ ਕੀਚ ਅਹਿਮ ਭੂਮਿਕਾ ਵਿੱਚ ਦਿਖਾਈ ਦਿੱਤੀ ਸੀ। ਇਹ ਹੇਜਲ ਕੀਚ ਦੀ ਪਹਿਲੀ ਡੈਬਿਊ ਫਿਲਮ ਸੀ। ਜਿਸ ਤੋਂ ਉਸ ਇੰਡਸਟਰੀ ਵਿੱਚ ਪਛਾਣ ਮਿਲੀ। ਹਾਲਾਂਕਿ ਯੁਵਰਾਜ ਸਿੰਘ ਨਾਲ ਵਿਆਹ ਤੋਂ ਬਾਅਦ ਉਸਨੇ ਸਿਨੇਮਾ ਜਗਤ ਤੋਂ ਦੂਰੀ ਬਣਾ ਲਈ। ਫਿਲਹਾਲ ਉਹ ਆਪਣੇ ਪਤੀ ਅਤੇ ਬੱਚੇ ਨਾਲ ਖਾਸ ਸਮਾਂ ਬਤੀਤ ਕਰਦੇ ਹੋਏ ਨਜ਼ਰ ਆਉਂਦੀ ਹੈ। ਇਸਦੇ ਨਾਲ ਹੀ ਉਹ ਆਪਣੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਵਿੱਚ ਹਮੇਸ਼ਾ ਐਕਟਿਵ ਰਹਿੰਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।