Ayodhya Ram Mandir Live: ਪੀਐਮ ਮੋਦੀ ਨੇ ਕੀਤੀ ਪ੍ਰਾਣ ਪ੍ਰਤਿਸ਼ਠਾ, ਗਰਭਗ੍ਰਹਿ ਤੋਂ ਸਾਹਮਣੇ ਆਇਆ ਰਾਮ ਲੱਲਾ ਦਾ ਪਹਿਲਾਂ ਵੀਡੀਓ
Ram Mandir Live: ਅਯੁੱਧਿਆ ਦੇ ਰਾਮ ਮੰਦਰ ਵਿੱਚ ਭਗਵਾਨ ਰਾਮ ਦੇ ਬਾਲ ਰੂਪ ਰਾਮ ਲੱਲਾ ਦੇ ਸਵਾਗਤ ਲਈ ਦੇਸ਼ ਅਤੇ ਦੁਨੀਆ ਭਰ ਵਿੱਚ ਫੈਲੇ ਕਰੋੜਾਂ ਸ਼ਰਧਾਲੂ ਤਿਆਰ ਹਨ। ਪ੍ਰਾਣ ਪ੍ਰਤਿਸ਼ਠਾ ਦੇ ਹਰ ਅਪਡੇਟ ਲਈ ਲਾਈਵ ਬਲੌਗ ਨਾਲ ਜੁੜੇ ਰਹੋ।
LIVE
Background
Ram Mandir Inauguration Live Updates : ਅਯੁੱਧਿਆ ਦੇ ਰਾਮ ਮੰਦਰ 'ਚ ਅੱਜ (22 ਜਨਵਰੀ) ਹੋਣ ਵਾਲੀ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਉੱਤੇ ਕਈ ਤਮਾਮ ਸ਼ਰਧਾਲੂਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਸੋਮਵਾਰ (22 ਜਨਵਰੀ) ਨੂੰ ਰਾਮ ਮੰਦਿਰ ਦੇ ਪ੍ਰਾਣ ਪ੍ਰਤੀਸ਼ਠਾ 'ਚ ਭਗਵਾਨ ਰਾਮ ਲੱਲਾ ਦਾ ਭੋਗ ਦੁਪਹਿਰ 12:15 ਤੋਂ 12:45 ਵਜੇ ਤੱਕ ਹੋਣ ਦੀ ਸੰਭਾਵਨਾ ਹੈ। ਰਾਮ ਲੱਲਾ ਦੇ ਪ੍ਰਾਣ ਪ੍ਰਤੀਸ਼ਠਾ ਦਾ ਸ਼ੁਭ ਸਮਾਂ 84 ਸੈਕਿੰਡ ਹੈ, ਜੋ 12:29 ਮਿੰਟ 8 ਸੈਕਿੰਡ ਤੋਂ ਸ਼ੁਰੂ ਹੋਵੇਗਾ ਅਤੇ 12:30 ਮਿੰਟ 32 ਸੈਕਿੰਡ ਤੱਕ ਚੱਲੇਗਾ।
ਸ਼ਰਧਾਲੂਆਂ ਲਈ ਮੰਦਰ ਦੇ ਦਰਸ਼ਨਾਂ ਦਾ ਸਮਾਂ ਸਵੇਰੇ 7 ਵਜੇ ਤੋਂ 11:30 ਵਜੇ ਤੱਕ ਅਤੇ ਫਿਰ ਦੁਪਹਿਰ 2 ਵਜੇ ਤੋਂ ਸ਼ਾਮ 7 ਵਜੇ ਤੱਕ ਹੋਵੇਗਾ। ਰਾਮ ਮੰਦਰ ਵਿੱਚ ਸਵੇਰੇ 6:30 ਵਜੇ ਸਵੇਰ ਦੀ ਆਰਤੀ ਹੋਵੇਗੀ, ਜਿਸ ਨੂੰ ਸ਼੍ਰਿੰਗਾਰ ਜਾਂ ਜਾਗਰਣ ਆਰਤੀ ਕਿਹਾ ਜਾ ਰਿਹਾ ਹੈ। ਇਸ ਤੋਂ ਬਾਅਦ ਦੁਪਹਿਰ ਨੂੰ ਭੋਗ ਆਰਤੀ ਅਤੇ ਸ਼ਾਮ 7:30 ਵਜੇ ਸੰਧਿਆ ਆਰਤੀ ਹੋਵੇਗੀ। ਆਰਤੀ ਵਿੱਚ ਸ਼ਾਮਲ ਹੋਣ ਲਈ ਪਾਸ ਦੀ ਜ਼ਰੂਰਤ ਹੋਵੇਗੀ।
ਅੱਜ ਹੋਵੇਗੀ ਇਸੇ ਕ੍ਰਮ ਵਿੱਚ ਪੂਜਾ
ਸਭ ਤੋਂ ਪਹਿਲਾਂ ਰੋਜ਼ਾਨਾ ਪੂਜਾ, ਹਵਨ ਪਰਾਯਣ, ਫਿਰ ਦੇਵਪ੍ਰਬੋਧਨ, ਉਸ ਤੋਂ ਬਾਅਦ ਪ੍ਰਤਿਸ਼ਠਾ ਪੂਰਵਕ੍ਰਿਤੀ, ਫਿਰ ਦੇਵਪ੍ਰਾਣ ਪ੍ਰਤਿਸ਼ਠਾ, ਮਹਾਪੂਜਾ, ਆਰਤੀ, ਪ੍ਰਸਾਦੋਤਸਰਗ, ਉੱਤਰਾੰਗਕਰਮਾ, ਪੂਰਨਾਹੂਤੀ, ਗੋਦਾਨ ਤੋਂ ਆਚਾਰੀਆ, ਕਰਮੇਸ਼ਵਰਪਨਮ, ਬ੍ਰਾਹਮਣ ਭੋਜਨ, ਪ੍ਰਸ਼ੋਚਨਾ, ਬ੍ਰਾਹਮਣ ਦਾਨ, ਪੁੰਨਿਆਹ, ਆਦਿ ਸੰਕਲਪ, ਆਸ਼ੀਰਵਾਦ ਅਤੇ ਫਿਰ ਕਰਮ ਦੀ ਸੰਪੂਰਨਤਾ ਹੋਵੇਗੀ।
10 ਵਜੇ ਤੋਂ ਮੰਗਲ ਧਵਨੀ ਦਾ ਹੋਵੇਗਾ ਸ਼ਾਨਦਾਰ ਪ੍ਰਦਰਸ਼ਨ
ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਅਨੁਸਾਰ ਅਯੁੱਧਿਆ ਸਥਿਤ ਸ਼੍ਰੀ ਰਾਮ ਜਨਮ ਭੂਮੀ ਵਿਖੇ ਸ਼ਰਧਾ ਨਾਲ ਹੋਣ ਵਾਲੇ ਪ੍ਰਾਣ ਪ੍ਰਤੀਸ਼ਠਾ ਸਮਾਗਮ ਵਿੱਚ ਸਵੇਰੇ 10 ਵਜੇ ਤੋਂ ‘ਮੰਗਲ ਧਵਨੀ’ ਦਾ ਸ਼ਾਨਦਾਰ ਵਾਦਨ ਹੋਵੇਗਾ। ਵੱਖ-ਵੱਖ ਸੂਬਿਆਂ ਦੇ 50 ਤੋਂ ਵੱਧ ਮਨਮੋਹਕ ਸੰਗੀਤਕ ਸਾਜ਼ ਲਗਭਗ 2 ਘੰਟੇ ਤੱਕ ਇਸ ਸ਼ੁਭ ਮੌਕੇ ਦੇ ਗਵਾਹ ਹੋਣਗੇ। ਅਯੁੱਧਿਆ ਦੇ ਯਤਿੰਦਰ ਮਿਸ਼ਰਾ ਇਸ ਵਿਸ਼ਾਲ ਮੰਗਲ ਵਦਨ ਦੇ ਆਰਕੀਟੈਕਟ ਅਤੇ ਆਯੋਜਕ ਹਨ, ਜਿਸ ਵਿੱਚ ਕੇਂਦਰੀ ਸੰਗੀਤ ਨਾਟਕ ਅਕੈਡਮੀ, ਨਵੀਂ ਦਿੱਲੀ ਨੇ ਸਹਿਯੋਗ ਕੀਤਾ ਹੈ।
ਟਰੱਸਟ ਨੇ ਕਿਹਾ ਕਿ ਭਗਵਾਨ ਸ਼੍ਰੀ ਰਾਮ ਦੇ ਸਨਮਾਨ ਵਿਚ ਵਿਭਿੰਨ ਪਰੰਪਰਾਵਾਂ ਨੂੰ ਇਕਜੁੱਟ ਕਰਦੇ ਹੋਏ ਇਹ ਸ਼ਾਨਦਾਰ ਸਮਾਰੋਹ ਹਰ ਭਾਰਤੀ ਲਈ ਇਕ ਮਹੱਤਵਪੂਰਨ ਮੌਕਾ ਹੈ।
ਇਹ ਵੀ ਪੜ੍ਹੋ : Ram Temple Consecration: ਥਿਏਟਰਸ ਵਿੱਚ ਵੀ ਦਰਸ਼ਨ ਦੇਣਗੇ 'ਭਗਵਾਨ ਰਾਮ', 22 ਜਨਵਰੀ ਨੂੰ PVR INOX ਵਿੱਚ ਹੋਵੇਗਾ ਲਾਈਵ ਪ੍ਰਸਾਰਨ
Ayodhya Ram Mandir Live: ਗਰਭਗ੍ਰਹਿ ਤੋਂ ਸਾਹਮਣੇ ਆਇਆ ਰਾਮ ਲੱਲਾ ਦਾ ਪਹਿਲਾ ਵੀਡੀਓ
ਗਰਭਗ੍ਰਹਿ ਤੋਂ ਸਾਹਮਣੇ ਆਇਆ ਰਾਮ ਲੱਲਾ ਦਾ ਪਹਿਲਾ ਵੀਡੀਓ
#WATCH | First visuals of the Ram Lalla idol at the Shri Ram Janmaboomi Temple in Ayodhya pic.twitter.com/E0VIhkWu4g
— ANI (@ANI) January 22, 2024
ਕੁੜਤਾ-ਧੋਤੀ ਪਾ ਕੇ ਰਾਮ ਮੰਦਰ ਪਹੁੰਚੇ PM ਮੋਦੀ, ਰਾਮ ਲੱਲਾ ਲਈ ਲੈ ਕੇ ਆਏ ਇਹ ਤੋਹਫੇ
ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਮੰਦਰ ਪਹੁੰਚੇ। ਉਹਨਾਂ ਨੇ ਕਰੀਮ ਰੰਗ ਦਾ ਕੁੜਤਾ ਅਤੇ ਧੋਤੀ ਪਾਈ ਹੋਈ ਹੈ। ਪੀਐਮ ਮੋਦੀ ਰਾਮਲੱਲਾ ਲਈ ਚਾਂਦੀ ਦਾ ਛੱਤਰ ਲੈ ਕੇ ਪਹੁੰਚੇ ਹਨ।
ਪ੍ਰਾਣ ਪ੍ਰਤਿਸ਼ਠਾ ਵਾਲੇ ਦਿਨ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਘਰ ਵਿੱਚ ਕੀਤੀ ਪੂਜਾ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਯੁੱਧਿਆ 'ਚ ਰਾਮ ਮੰਦਿਰ ਦੇ ਪਵਿੱਤਰ ਸਮਾਰੋਹ ਤੋਂ ਪਹਿਲਾਂ ਆਪਣੇ ਨਿਵਾਸ 'ਤੇ ਪੂਜਾ ਅਰਚਨਾ ਕੀਤੀ।
Defence Minister Rajnath Singh performs pooja at his residence ahead of the Pran Pratishtha ceremony at Ram Temple in Ayodhya. pic.twitter.com/Kw3Fl3TV04
— ANI (@ANI) January 22, 2024
Ayodhya Ram Mandir Live: ਸੀਐਮ ਯੋਗੀ ਆਦਿਤਿਆਨਾਥ ਰਾਮ ਮੰਦਰ ਪਹੁੰਚੇ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਰਾਮ ਮੰਦਰ ਪਹੁੰਚੇ ਹਨ। ਇਸ ਦੌਰਾਨ ਮੋਹਨ ਭਾਗਵਤ, ਅਮਿਤਾਭ ਬੱਚਨ, ਅਨਿਲ ਅੰਬਾਨੀ ਸਮੇਤ ਕਈ ਵੱਡੇ ਚਿਹਰੇ ਸਮਾਗਮ ਵਾਲੀ ਥਾਂ 'ਤੇ ਪਹੁੰਚੇ।
#WATCH | Uttar Pradesh CM Yogi Adityanath greets people as he arrives at Shri Ram Janmabhoomi Temple in Ayodhya
— ANI (@ANI) January 22, 2024
Ayodhya Ram Temple Pran Pratishtha ceremony is taking place today. #RamMandirPranPrathistha pic.twitter.com/eCxBLmkOVu
Ram Mandir Inauguration: ਰਾਮ ਰੱਥ 'ਤੇ ਪਹੁੰਚੇ ਯੋਗੀ
ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ ਰਾਮ ਮੰਦਰ ਪਹੁੰਚ ਰਹੇ ਹਨ। ਉਨ੍ਹਾਂ ਦਾ ਕਾਫਲਾ ਰਾਮ ਰੱਥ ਪਹੁੰਚ ਗਿਆ ਹੈ। ਦੂਜੇ ਪਾਸੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਅਯੁੱਧਿਆ ਏਅਰਪੋਰਟ ਪਹੁੰਚ ਗਏ ਹਨ।