(Source: ECI/ABP News)
ਰਾਜਪਥ 'ਤੇ ਅਯੋਧਿਆ ਦੀ ਰਾਮ ਮੰਦਰ ਵਾਲੀ ਝਾਕੀ ਨੇ ਮਾਰੀ ਬਾਜ਼ੀ, ਹਾਸਲ ਕੀਤਾ ਪਹਿਲਾ ਸਥਾਨ
ਗਣਤੰਤਰ ਦਿਵਸ ਦੀ ਪਰੇਡ 'ਚ ਸ਼ਾਮਲ ਝਾਕੀਆ ਨੂੰ ਦੇਸ ਦਾ ਮਾਣ ਸਮਝਿਆ ਜਾਂਦਾ ਹੈ। ਇਸ ਵਾਰ ਯੂਪੀ ਵੱਲੋਂ ਕੀ ਥੀਮ ਹੋਵੇ। ਇਸ 'ਤੇ ਸੂਬਾ ਸਰਕਾਰ ਵੱਲੋਂ ਖੂਬ ਮੱਥਾ ਪੋਚੀ ਹੋਈ।
![ਰਾਜਪਥ 'ਤੇ ਅਯੋਧਿਆ ਦੀ ਰਾਮ ਮੰਦਰ ਵਾਲੀ ਝਾਕੀ ਨੇ ਮਾਰੀ ਬਾਜ਼ੀ, ਹਾਸਲ ਕੀਤਾ ਪਹਿਲਾ ਸਥਾਨ Ram Mandir Model UP First on Rajpath Parade on Republic Day ਰਾਜਪਥ 'ਤੇ ਅਯੋਧਿਆ ਦੀ ਰਾਮ ਮੰਦਰ ਵਾਲੀ ਝਾਕੀ ਨੇ ਮਾਰੀ ਬਾਜ਼ੀ, ਹਾਸਲ ਕੀਤਾ ਪਹਿਲਾ ਸਥਾਨ](https://static.abplive.com/wp-content/uploads/sites/5/2021/01/28151427/Ram-Mandir.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਗਣਤੰਤਰ ਦਿਵਸ ਦੀ ਪਰੇਡ 'ਚ ਰਾਜਪਥ 'ਤੇ ਦਿਖਾਈ ਗਈ ਰਾਮ ਮੰਦਰ ਦੀ ਝਾਂਕੀ ਨੇ ਬਾਜ਼ੀ ਮਾਰ ਲਈ ਹੈ। ਯੂਪੀ ਦੀ ਝਾਕੀ ਨੂੰ ਪਹਿਲਾ ਸਥਾਨ ਮਿਲਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਰਾਮ ਮੰਦਰ ਦੀ ਝਾਕੀ ਲਈ ਯੂਪੀ ਸਰਕਾਰ ਨੂੰ ਇਨਾਮ ਦੇਣਗੇ। ਪਿਛਲੀ ਵਾਰ ਗਣਤੰਤਰ ਦਿਵਸ 'ਚ ਯੂਪੀ ਦੀ ਝਾਕੀ ਦੂਜੇ ਸਥਾਨ 'ਤੇ ਰਹੀ ਸੀ।
ਕੰਮ ਆਇਆ ਸੀਐਮ ਯੋਗੀ ਦਾ ਆਈਡੀਆ
ਗਣਤੰਤਰ ਦਿਵਸ ਦੀ ਪਰੇਡ 'ਚ ਸ਼ਾਮਲ ਝਾਕੀਆ ਨੂੰ ਦੇਸ ਦਾ ਮਾਣ ਸਮਝਿਆ ਜਾਂਦਾ ਹੈ। ਇਸ ਵਾਰ ਯੂਪੀ ਵੱਲੋਂ ਕੀ ਥੀਮ ਹੋਵੇ। ਇਸ 'ਤੇ ਸੂਬਾ ਸਰਕਾਰ ਵੱਲੋਂ ਖੂਬ ਮੱਥਾ ਪੋਚੀ ਹੋਈ। ਪਰ ਮੁੱਖ ਮੰਤਰੀ ਯੋਗੀ ਅਦਿੱਤਯਨਾਥ ਦਾ ਆਇਡੀਆ ਹੀ ਸਭ ਨੂੰ ਪਸੰਦ ਆਇਆ। ਝਾਕੀ 'ਚ ਰਾਮ ਮੰਦਰ ਦੇ ਮਾਡਲ ਦਾ ਆਇਡੀਆ ਸੀਐਮ ਯੋਗੀ ਦਾ ਹੀ ਸੀ।
ਯੋਗੀ ਨੇ ਬੈਠਕ 'ਚ ਕਿਹਾ ਸੀ ਪ੍ਰਧਾਨ ਮੰਤਰੀ ਨੇ ਮੰਦਰ ਦਾ ਭੂਮੀਪੂਜਨ ਕਰ ਦਿੱਤਾ। ਦੇਸ ਦੁਨੀਆ ਦੇ ਲੋਕ ਦੇਖਣਾ ਚਾਹੁੰਦੇ ਹਨ ਕਿ ਪ੍ਰਭੂ ਰਾਮ ਦਾ ਮੰਦਰ ਕਿਹੋ ਜਿਹਾ ਬਣੇਗਾ। ਸੀਐਮ ਦੀ ਇਸ ਗੱਲ 'ਤੇ ਫੈਸਲਾ ਰਾਮ ਮੰਦਰ ਦੇ ਪੱਖ 'ਚ ਗਿਆ। ਕੇਂਦਰ ਸਰਕਾਰ ਦੇ ਅਫਸਰਾਂ ਨਾਲ ਹੋਈ ਬੈਠਕ 'ਚ ਇਸ ਗੱਲ ਦਾ ਪ੍ਰਸਤਾਵ ਰੱਖਿਆ ਗਿਆ, ਜਿਸ ਨੂੰ ਮੰਨ ਲਿਆ ਗਿਆ।
20 ਦਿਨਾਂ 'ਚ ਤਿਆਰ ਹੋਈ ਝਾਕੀ
ਝਾਕੀ ਨੂੰ ਤਿਆਰ ਕਰਨ 'ਚ ਕਰੀਬ 20 ਦਿਨ ਲੱਗੇ। ਇਸ ਨੂੰ ਤਿਆਰ ਕਰਨ ਲਈ ਅਯੋਧਿਆ ਦੇ ਕਲਾਕਾਰ ਵੀ ਲਾਏ ਸਨ। ਸਾਰਾ ਕੰਮ ਯੂਪੀ ਦੇ ਸੂਚਨਾ ਨਿਰਦੇਸ਼ਕ ਸ਼ਿਸ਼ਿਰ ਦੀ ਅਗਵਾਈ 'ਚ ਹੋਇਆ। ਤਿਆਰ ਹੋਣ ਤੋਂ ਬਾਅਦ ਝਾਕੀ ਦਿੱਲੀ ਭੇਜੀ ਗਈ। ਜਿਸ ਦਿਨ ਗਣਤੰਤਰ ਦਿਵਸ ਪਰੇਡ ਦੀ ਰਿਹਰਸਲ ਸੀ, ਉਸ ਦਿਨ ਤੋਂ ਅਯੋਧਿਆ ਮੰਦਰ ਦੀ ਝਾਕੀ ਦੀ ਚਰਚਾ ਸ਼ੁਰੂ ਹੋ ਗਈ।
जहां अयोध्या सियाराम की देती समता का संदेश..
कला और संस्कृति की धरती धन्य-धन्य उत्तर प्रदेश... pic.twitter.com/WwPskQHnHn — Yogi Adityanath (@myogiadityanath) January 26, 2021
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)