(Source: ECI/ABP News/ABP Majha)
ਰਾਮ ਰਹੀਮ ਨੂੰ ਮੁੜ ਮਿਲੀ ਪੈਰੋਲ, ਕੱਲ੍ਹ ਆਵੇਗਾ ਜੇਲ੍ਹ ਤੋਂ ਬਾਹਰ, ਯੂਪੀ ਦੇ ਬਰਨਾਵਾ ਆਸ਼ਰਮ ਲਿਜਾਇਆ ਜਾਵੇਗਾ
Gurmeet Ram Rahim: ਡੇਰਾ ਮੁਖੀ ਰਾਮਰਹੀਮ ਨੂੰ ਪੈਰੋਲ ਮਿਲ ਗਈ ਹੈ। ਪੈਰੋਲ ਦੀ ਮਿਆਦ ਯੂਪੀ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਵਿੱਚ ਬਿਤਾਈ ਜਾਵੇਗੀ।
Gurmeet Ram Rahim: ਡੇਰਾ ਮੁਖੀ ਰਾਮਰਹੀਮ ਨੂੰ ਪੈਰੋਲ ਮਿਲ ਗਈ ਹੈ। ਪੈਰੋਲ ਦੀ ਮਿਆਦ ਯੂਪੀ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਵਿੱਚ ਬਿਤਾਈ ਜਾਵੇਗੀ। ਇਸ ਸਬੰਧੀ ਸ਼ੁੱਕਰਵਾਰ ਨੂੰ ਡਿਵੀਜ਼ਨਲ ਕਮਿਸ਼ਨਰ ਦਫ਼ਤਰ ਤੋਂ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਹਨੀਪ੍ਰੀਤ ਐਡਵੋਕੇਟ ਹਰੀਸ਼ ਛਾਬੜਾ ਦੇ ਨਾਲ ਸੁਨਾਰੀਆ ਜੇਲ੍ਹ ਪਹੁੰਚੀ ਅਤੇ ਰਾਮ ਰਹੀਮ ਨਾਲ ਮੁਲਾਕਾਤ ਕੀਤੀ।
ਸਿਰਸਾ ਸਥਿਤ ਡੇਰੇ ਵਿੱਚ 25 ਜਨਵਰੀ ਨੂੰ ਦੂਜੇ ਬਿਰਾਜਮਾਨ ਸੰਤ ਸ਼ਾਹ ਸਤਨਾਮ ਮਹਾਰਾਜ ਦਾ ਅਵਤਾਰ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਦਿਨ ਭੰਡਾਰੇ ਦੇ ਨਾਲ ਡੇਰੇ ਵਿੱਚ ਸਤਿਸੰਗ ਵੀ ਹੁੰਦਾ ਹੈ। ਰਾਮ ਰਹੀਮ ਇਸ ਸਮਾਗਮ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸੇ ਕਾਰਨ ਜੇਲ੍ਹ ਪ੍ਰਸ਼ਾਸਨ ਵੱਲੋਂ ਸਰਕਾਰ ਤੋਂ 40 ਦਿਨਾਂ ਦੀ ਪੈਰੋਲ ਦੀ ਮੰਗ ਕੀਤੀ ਗਈ ਸੀ।
ਜੇਲ੍ਹ ਮੰਤਰੀ ਰਣਜੀਤ ਚੌਟਾਲਾ ਨੇ ਕਿਹਾ ਹੈ ਕਿ ਰੋਹਤਕ ਦੇ ਡਿਵੀਜ਼ਨਲ ਕਮਿਸ਼ਨਰ ਨੇ ਇਸ ਬਾਰੇ ਫੈਸਲਾ ਲੈਣਾ ਹੈ। ਇਸ ਸਬੰਧੀ ਸ਼ੁੱਕਰਵਾਰ ਨੂੰ ਡਿਵੀਜ਼ਨਲ ਕਮਿਸ਼ਨਰ ਦਫ਼ਤਰ ਤੋਂ ਪੱਤਰ ਜਾਰੀ ਕੀਤਾ ਗਿਆ। ਰਾਮਰਹੀਮ ਦੀ ਅਰਜ਼ੀ ਮਨਜ਼ੂਰ ਹੋ ਗਈ ਹੈ, ਪਰ ਪੈਰੋਲ ਦੀ ਮਿਆਦ ਬਰਨਾਲਾ, ਬਾਗਪਤ ਸਥਿਤ ਆਸ਼ਰਮ ਵਿੱਚ ਬਿਤਾਈ ਜਾਵੇਗੀ।
ਹਨੀਪ੍ਰੀਤ ਡੇਢ ਘੰਟੇ ਤੱਕ ਜੇਲ੍ਹ ਦੇ ਅੰਦਰ ਹੀ ਰਹੀ
ਵੀਰਵਾਰ ਨੂੰ ਹਨੀਪ੍ਰੀਤ ਅਤੇ ਵਕੀਲ ਹਰੀਸ਼ ਛਾਬੜਾ ਦੁਪਹਿਰ 1 ਵਜੇ ਦੇ ਕਰੀਬ ਸੁਨਾਰੀਆ ਜੇਲ੍ਹ ਪਹੁੰਚੇ। ਦੋਵੇਂ ਰਾਮਰਹੀਮ ਨੂੰ ਮਿਲੇ। ਦੋਵੇਂ ਕਰੀਬ ਡੇਢ ਘੰਟਾ ਜੇਲ੍ਹ ਦੇ ਅੰਦਰ ਰਹੇ।
ਬਰਨਾਵਾ ਆਸ਼ਰਮ ਵਿੱਚ ਨਵੰਬਰ ਵਿੱਚ ਵੀ ਰਾਮਰਹੀਮ ਦੀ ਪੈਰੋਲ ਕੱਟੀ ਗਈ ਸੀ
ਇਸ ਤੋਂ ਪਹਿਲਾਂ ਰਾਜ ਸਰਕਾਰ ਨੇ ਨਵੰਬਰ 2022 ਵਿੱਚ ਰਾਮਰਹੀਮ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਸੀ। ਇਹ ਸਮਾਂ ਰਾਮ ਰਹੀਮ ਨੇ ਯੂਪੀ ਦੇ ਬਾਗਪਤ ਜ਼ਿਲ੍ਹੇ ਵਿੱਚ ਡੇਰੇ ਦੇ ਬਰਨਾਵਾ ਆਸ਼ਰਮ ਵਿੱਚ ਵੀ ਬਿਤਾਇਆ ਸੀ।
ਰਾਮ ਰਹੀਮ 2017 ਤੋਂ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ।
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਲ 2017 ਵਿੱਚ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਸੀ। ਬਾਅਦ ਵਿੱਚ ਉਸ ਨੂੰ ਛਤਰਪਤੀ ਕਤਲ ਕੇਸ ਅਤੇ ਰਣਜੀਤ ਕਤਲ ਕੇਸ ਵਿੱਚ ਵੀ ਦੋਸ਼ੀ ਠਹਿਰਾਇਆ ਗਿਆ ਸੀ। ਉਦੋਂ ਤੋਂ ਰਾਮ ਰਹੀਮ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਉਹ ਸਮੇਂ-ਸਮੇਂ 'ਤੇ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਉਂਦਾ ਰਿਹਾ ਹੈ।