Rameshwaram Cafe blast video : ਰਾਮੇਸ਼ਵਰਮ ਕੈਫੇ ‘ਚ ਹੋਇਆ ਜ਼ਬਰਦਸਤ ਧਮਾਕਾ, CCTV 'ਚ ਕੈਦ ਹੋਈ ਵਾਰਦਾਤ
Rameshwaram Cafe Explosion: ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ਵਿੱਚ ਸ਼ੁੱਕਰਵਾਰ ਨੂੰ ਹੋਏ ਧਮਾਕੇ ਦੀਆਂ ਤਸਵੀਰਾਂ ਕੈਫੇ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈਆਂ।
Rameshwaram Cafe Explosion: ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ਵਿੱਚ ਸ਼ੁੱਕਰਵਾਰ ਨੂੰ ਹੋਏ ਧਮਾਕੇ ਦੀਆਂ ਤਸਵੀਰਾਂ ਕੈਫੇ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈਆਂ। ਰਾਮੇਸ਼ਵਰਮ ਕੈਫੇ ਪ੍ਰਸਿੱਧ hangouts ਵਿੱਚੋਂ ਇੱਕ ਹੈ। ਇਸ ਦੇ ਨਾਲ ਹੀ ਇੱਥੇ ਦੁਪਹਿਰ ਦੇ ਖਾਣੇ ਵੇਲੇ ਕਾਫੀ ਭੀੜ ਹੁੰਦੀ ਹੈ।
VIDEO | Explosion at Rameshwaram Cafe in Bengaluru captured in the CCTV installed in the eatery.
— Press Trust of India (@PTI_News) March 1, 2024
At least five persons were injured in a fire caused by a suspected LPG cylinder blast at the popular city eatery earlier today.
(Source: Third Party)
(Disclaimer: Disturbing… pic.twitter.com/Wl6GRwsOWo
ਕਰਨਾਟਕ ਦੇ ਡੀਜੀਪੀ ਨੇ ਘਟਨਾ ਬਾਰੇ ਦਿੱਤੀ ਜਾਣਕਾਰੀ
ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਅਨੁਸਾਰ ਕਰਨਾਟਕ ਦੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਆਲੋਕ ਮੋਹਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਧਮਾਕੇ ਵਿੱਚ 9 ਲੋਕ ਜ਼ਖਮੀ ਹੋਏ ਹਨ।
ਉਨ੍ਹਾਂ ਕਿਹਾ, "ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਘਟਨਾ ਬਾਰੇ ਪੂਰੀ ਜਾਣਕਾਰੀ ਦੇ ਦਿੱਤੀ ਗਈ ਹੈ। ਘਟਨਾ ਵਿੱਚ 9 ਲੋਕ ਜ਼ਖਮੀ ਹੋਏ ਹਨ। ਜਾਂਚ ਚੱਲ ਰਹੀ ਹੈ। ਅਸੀਂ FSL ਟੀਮ ਤੋਂ ਫੀਡਬੈਕ ਲਵਾਂਗੇ। ਅਸੀਂ ਰਿਪੋਰਟ ਮਿਲਣ ਤੋਂ ਬਾਅਦ ਜਵਾਬ ਦੇਵਾਂਗੇ।" ਪੁਲਿਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: Pm modi: 'ਦੇਰ ਰਾਤ ਤੱਕ ਕੀਤੀ ਮੀਟਿੰਗ, ਫਿਰ ਸਵੇਰੇ ਛੇਤੀ ਕੰਮ 'ਤੇ ਪਰਤੇ', ਪੀਐਮ ਮੋਦੀ ਦੇ ਸ਼ਡਿਊਲ ਦੀ ਨੇਟੀਜਨਸ ਨੇ ਕੀਤੀ ਤਾਰੀਫ
ਇਦਾਂ ਵਾਪਰੀ ਘਟਨਾ
ਦੱਸ ਦਈਏ ਕਿ ਅੱਜ ਦੁਪਹਿਰ ਵੇਲੇ ਇਸ ਕੈਫੇ ਵਿੱਚ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਾਣਕਾਰੀ ਮੁਤਾਬਕ ਇੱਥੇ ਘਟਨਾ ਉਸ ਵੇਲੇ ਵਾਪਰੀ ਜਦੋਂ ਇੱਕ ਅਣਜਾਣ ਵਿਅਕਤੀ ਕੈਫੇ ਵਿੱਚ ਆਇਆ ਅਤੇ ਉਸ ਦੇ ਬੈਗ ਵਿੱਚ ਰੱਖੀ ਚੀਜ਼ ਨਾਲ ਧਮਾਕਾ ਹੋਇਆ ਜਿਸ ਤੋਂ ਬਾਅਦ ਸਾਰੇ ਪਾਸੇ ਅੱਗ ਫੈਲ ਗਈ। ਅੱਗ ਇੰਨੀ ਭਿਆਨਕ ਸੀ ਕਿ 9 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਉੱਥੇ ਹੀ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪੁੱਜ ਕੇ ਅੱਗ 'ਤੇ ਕਾਬੂ ਪਾਇਆ। ਹੁਣ ਇਸ ਮਾਮਲੇ ਦੀ ਕਰਨਾਟਕ ਪੁਲਿਸ ਵਲੋਂ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਤਾਂ ਕਿ ਪਤਾ ਲਗਾਇਆ ਜਾ ਸਕੇ ਆਖਿਰ ਇਹ ਵਿਅਕਤੀ ਕੌਣ ਸੀ, ਕਿੱਥੋਂ ਆਇਆ ਸੀ ਅਤੇ ਉਹ ਆਪਣੇ ਬੈਗ ਵਿੱਚ ਰੱਖੀ ਵਸਤੂ ਨੂੰ ਕਿਸ ਮਕਸਦ ਨਾਲ ਲਿਆਂਦਾ ਗਿਆ ਸੀ।
ਇਹ ਵੀ ਪੜ੍ਹੋ: Child sexual offence: ਬੱਚਿਆਂ ‘ਤੇ ਹੋਏ ਜਿਨਸੀ ਅਪਰਾਧ ਸਬੰਧੀ ਪੁਲਿਸ ਨੂੰ ਜਾਣਕਾਰੀ ਦੇਣਾ ਮਾਪਿਆਂ ਦੀ ਜ਼ਿੰਮੇਵਾਰੀ - HC