(Source: ECI/ABP News)
ਰਾਣਾ ਕਪੂਰ 11 ਮਾਰਚ ਤੱਕ ਏਡੀ ਦੀ ਹਿਰਾਸਤ 'ਚ, ਅੱਜ ਤੜਕੇ ਕੀਤਾ ਸੀ ਗ੍ਰਿਫਤਾਰ
ਮੁੰਬਈ ਦੀ ਵਿਸ਼ੇਸ਼ ਹੋਲੀਡੇ ਅਦਾਲਤ ਨੇ ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਨੂੰ 11 ਮਾਰਚ ਤੱਕ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ।
![ਰਾਣਾ ਕਪੂਰ 11 ਮਾਰਚ ਤੱਕ ਏਡੀ ਦੀ ਹਿਰਾਸਤ 'ਚ, ਅੱਜ ਤੜਕੇ ਕੀਤਾ ਸੀ ਗ੍ਰਿਫਤਾਰ Rana Kapoor Sent to ED Custody Till 11th March ਰਾਣਾ ਕਪੂਰ 11 ਮਾਰਚ ਤੱਕ ਏਡੀ ਦੀ ਹਿਰਾਸਤ 'ਚ, ਅੱਜ ਤੜਕੇ ਕੀਤਾ ਸੀ ਗ੍ਰਿਫਤਾਰ](https://static.abplive.com/wp-content/uploads/sites/5/2020/03/08190240/Rana-Kapoor.jpg?impolicy=abp_cdn&imwidth=1200&height=675)
ਮੁਬੰਈ: ਮੁੰਬਈ ਦੀ ਵਿਸ਼ੇਸ਼ ਹੋਲੀਡੇ ਅਦਾਲਤ ਨੇ ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਨੂੰ 11 ਮਾਰਚ ਤੱਕ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਉਸਨੂੰ ਕੱਲ ਈਡੀ ਨੇ ਗ੍ਰਿਫਤਾਰ ਕੀਤਾ ਸੀ ਅਤੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਸੰਕਟ ਤੋਂ ਪ੍ਰਭਾਵਿਤ ਯੈੱਸ ਬੈਂਕ ਦੇ ਸਹਿ-ਸੰਸਥਾਪਕ ਅਤੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਰਾਣਾ ਕਪੂਰ ਜਿਸ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਰੋਕੂ ਐਕਟ (ਪੀਐਮਐਲਏ) ਦੇ ਤਹਿਤ ਐਤਵਾਰ ਤੜਕੇ ਗ੍ਰਿਫਤਾਰ ਕੀਤਾ ਸੀ, ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਪਹਿਲਾਂ ਡਾਕਟਰੀ ਜਾਂਚ ਲਈ ਸਵੇਰੇ 9 ਵਜੇ ਸੈਂਟ ਜਾਰਜ ਹਸਪਤਾਲ ਲਿਜਾਇਆ ਗਿਆ।
ਈਡੀ ਦੇ ਦੱਖਣੀ ਮੁੰਬਈ ਦਫ਼ਤਰ ਵਿਖੇ 20 ਘੰਟਿਆਂ ਤੋਂ ਵੱਧ ਸਮੇਂ ਦੀ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਯੈੱਸ ਬੈਂਕ ਤੇ ਸੰਕਟ 'ਚ ਕਪੂਰ ਦੀ ਕਥਿਤ ਭੂਮਿਕਾ ਈਡੀ ਸਾਹਮਣੇ ਉਦੋਂ ਆਈ ਜਦੋਂ ਦੀਵਾਨ ਹਾਉਸਿੰਗ ਫਾਈਨੈਂਸ ਲਿਮਟਿਡ (ਡੀਐਚਐਫਐਲ) ਡੋਇਟ ਅਰਬਨ ਵੈਂਚਰਜ਼ ਨੂੰ 600 ਕਰੋੜ ਰੁਪਏ ਦੇ ਦਿੱਤੇ ਕਰਜ਼ੇ ਦਾ ਖੁਲਾਸਾ ਹੋਇਆ। ਇਹ ਫਰਮ ਕਪੂਰ ਪਰਿਵਾਰ ਨਾਲ ਜੁੜੀ ਹੋਈ ਹੈ।
ਈਡੀ ਸੂਤਰਾਂ ਦੇ ਅਨੁਸਾਰ, ਯੈੱਸ ਬੈਂਕ ਦਾ ਘਾਟਾ ਡੀਐਚਐਫਐਲ ਨੂੰ ਕਰਜ਼ਾ ਦੇਣ ਤੋਂ ਬਾਅਦ ਵਧਿਆ ਜੋ ਬਾਅਦ ਵਿੱਚ ਇੱਕ ਨਾਨ-ਪਰਫਾਰਮਿੰਗ ਸੰਪਤੀ (ਐਨਪੀਏ) ਵਿੱਚ ਬਦਲ ਗਿਆ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)