(Source: ECI/ABP News/ABP Majha)
Ratan Tata: ਰਤਨ ਟਾਟਾ ਕਰ ਰਹੇ ਨੇ ਖ਼ੂਨ-ਦਾਨੀ ਦੀ ਭਾਲ, ਕਿਹਾ- ਮੈਨੂੰ ਤੁਹਾਡੀ ਮਦਦ ਦੀ ਲੋੜ, ਜਾਣੋ ਕੀ ਹੈ ਵਜ੍ਹਾ
ਟਾਟਾ ਨੇ ਲਿਖਿਆ, 'ਮੈਂ ਤੁਹਾਡੀ ਮਦਦ ਦੀ ਸੱਚਮੁੱਚ ਸ਼ਲਾਘਾ ਕਰਾਂਗਾ।' ਉਨ੍ਹਾਂ ਦੱਸਿਆ ਕਿ ਪਸ਼ੂ ਹਸਪਤਾਲ ਦੇ ਮੈਡੀਕਲ ਸਟਾਫ਼ ਨੂੰ 7 ਮਹੀਨੇ ਦੇ ਕੁੱਤੇ ਲਈ ਖ਼ੂਨ ਦੀ ਲੋੜ ਹੈ। ਜਦੋਂ ਤੋਂ ਇਹ ਪੋਸਟ ਸ਼ੇਅਰ ਕੀਤੀ ਗਈ ਹੈ, ਉਦੋਂ ਤੋਂ ਵਾਇਰਲ ਹੋ ਚੁੱਕੀ ਹੈ ਅਤੇ ਇਸ ਨੂੰ ਹੁਣ ਤੱਕ ਲਗਭਗ 5 ਲੱਖ ਲਾਈਕਸ ਮਿਲ ਚੁੱਕੇ ਹਨ ਅਤੇ ਅੰਕੜੇ ਤੇਜ਼ੀ ਨਾਲ ਵੱਧ ਰਹੇ ਹਨ
Ratan Tata: ਜਾਨਵਰਾਂ ਦੀ ਮਦਦ ਕਰਨ 'ਚ ਸਭ ਤੋਂ ਅੱਗੇ ਰਹਿਣ ਵਾਲੇ ਉਦਯੋਗਪਤੀ ਰਤਨ ਟਾਟਾ ਹੁਣ ਕੁੱਤੇ ਦੇ ਇਲਾਜ ਲਈ ਮਦਦ ਮੰਗ ਰਹੇ ਹਨ। ਉਨ੍ਹਾਂ ਨੇ ਲਿਖਿਆ, 'ਮੁੰਬਈ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ।' ਜ਼ਖਮੀ ਜਾਨਵਰ ਦਾ ਮੁੰਬਈ ਦੇ ਸਮਾਲ ਐਨੀਮਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਦਰਅਸਲ, ਜ਼ਖਮੀ ਕੁੱਤੇ ਨੂੰ ਖੂਨਦਾਨ ਕਰਨ ਵਾਲੇ ਦੀ ਤਲਾਸ਼ ਹੈ। ਇਸ ਸੰਬੰਧੀ ਜਾਣਕਾਰੀ ਵੀ ਇੰਸਟਾਗ੍ਰਾਮ ਪੋਸਟ 'ਤੇ ਸ਼ੇਅਰ ਕੀਤੀ ਗਈ ਹੈ।
ਟਾਟਾ ਨੇ ਲਿਖਿਆ, 'ਮੈਂ ਤੁਹਾਡੀ ਮਦਦ ਦੀ ਸੱਚਮੁੱਚ ਸ਼ਲਾਘਾ ਕਰਾਂਗਾ।' ਉਨ੍ਹਾਂ ਦੱਸਿਆ ਕਿ ਪਸ਼ੂ ਹਸਪਤਾਲ ਦੇ ਮੈਡੀਕਲ ਸਟਾਫ਼ ਨੂੰ 7 ਮਹੀਨੇ ਦੇ ਕੁੱਤੇ ਲਈ ਖ਼ੂਨ ਦੀ ਲੋੜ ਹੈ। ਜਦੋਂ ਤੋਂ ਇਹ ਪੋਸਟ ਸ਼ੇਅਰ ਕੀਤੀ ਗਈ ਹੈ, ਉਦੋਂ ਤੋਂ ਵਾਇਰਲ ਹੋ ਚੁੱਕੀ ਹੈ ਅਤੇ ਇਸ ਨੂੰ ਹੁਣ ਤੱਕ ਲਗਭਗ 5 ਲੱਖ ਲਾਈਕਸ ਮਿਲ ਚੁੱਕੇ ਹਨ ਅਤੇ ਅੰਕੜੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਤੋਂ ਇਲਾਵਾ ਇੰਟਰਨੈੱਟ ਯੂਜ਼ਰਸ ਵੀ ਇਸ ਨੂੰ ਤੇਜ਼ੀ ਨਾਲ ਸ਼ੇਅਰ ਕਰ ਰਹੇ ਹਨ।
ਇੰਸਟਾ ਪੋਸਟ ਦੇ ਅਨੁਸਾਰ, 'ਸਾਡੇ ਹਸਪਤਾਲ ਵਿੱਚ ਇਸ 7 ਮਹੀਨੇ ਦੇ ਕੁੱਤੇ ਨੂੰ ਖੂਨ ਚੜ੍ਹਾਉਣ ਦੀ ਜ਼ਰੂਰਤ ਹੈ। ਉਸ ਨੂੰ ਸ਼ੱਕੀ ਟਿੱਕ ਬੁਖਾਰ ਅਤੇ ਜਾਨਲੇਵਾ ਅਨੀਮੀਆ ਨਾਲ ਦਾਖ਼ਲ ਕਰਵਾਇਆ ਗਿਆ ਹੈ। ਸਾਨੂੰ ਮੁੰਬਈ ਵਿੱਚ ਬਹੁਤ ਜਲਦੀ ਇੱਕ ਦਾਨੀ ਦੀ ਲੋੜ ਹੈ।
ਇਸ ਤੋਂ ਇਲਾਵਾ, ਖੂਨਦਾਨ ਕਰਨ ਵਾਲੇ ਕੁੱਤੇ ਨੂੰ ਵੀ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਉਹ ਡਾਕਟਰੀ ਤੌਰ 'ਤੇ ਤੰਦਰੁਸਤ ਅਤੇ ਉਸਦੀ ਉਮਰ 1 ਤੋਂ 8 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ, ਉਸਦਾ ਭਾਰ ਲਗਭਗ 25 ਕਿਲੋਗ੍ਰਾਮ ਜਾਂ ਇਸ ਤੋਂ ਵੱਧ ਹੋਣਾ ਚਾਹੀਦਾ ਹੈ, ਉਸ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣਾ ਚਾਹੀਦਾ ਹੈ, ਕੋਈ ਵੱਡੀ ਬਿਮਾਰੀ ਨਹੀਂ ਹੋਣੀ ਚਾਹੀਦੀ, ਚਿੱਚੜਾਂ ਦੀ ਸ਼ਿਕਾਇਤ ਨਹੀਂ ਹੋਣੀ ਚਾਹੀਦੀ। ਇਨ੍ਹਾਂ ਸ਼ਰਤਾਂ ਨੂੰ ਪੂਰਾ ਕਰਨ ਵਾਲੇ ਕੁੱਤੇ ਖੂਨਦਾਨ ਕਰ ਸਕਦੇ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।