Ratan Tata Net Worth: ਕਿੰਨੀ ਜਾਇਦਾਦ ਦੇ ਮਾਲਕ ਸਨ ਰਤਨ ਟਾਟਾ? ਜਾਣ ਕੇ ਰਹਿ ਜਾਓਗੇ ਹੈਰਾਨ
Ratan Tata Net Worth: ਰਤਨ ਟਾਟਾ ਨੇ ਸਿੱਖਿਆ, ਸਿਹਤ ਸੰਭਾਲ, ਪੇਂਡੂ ਵਿਕਾਸ ਅਤੇ ਆਫ਼ਤ ਰਾਹਤ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਦੀ ਅਗਵਾਈ 'ਚ ਟਾਟਾ ਗਰੁੱਪ ਨੇ ਦੇਸ਼ ਅਤੇ ਦੁਨੀਆ ਭਰ 'ਚ ਆਪਣਾ ਨਾਂ ਕਮਾਇਆ ਹੈ।
Ratan Tata Net Worth: ਦੇਸ਼ ਦੇ ਦਿੱਗਜ ਕਾਰੋਬਾਰੀ ਅਤੇ ਅਰਬਪਤੀ ਰਤਨ ਟਾਟਾ ਦੀ ਬੁੱਧਵਾਰ ਰਾਤ (9 ਅਕਤੂਬਰ 2024) ਨੂੰ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਉਹ ਬਲੱਡ ਪ੍ਰੈਸ਼ਰ ਘੱਟ ਹੋਣ ਕਰਕੇ ਹਾਈਪੋਟੈਂਸ਼ਨ ਤੋਂ ਪੀੜਤ ਸਨ। ਜਿਸ ਕਾਰਨ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਉਨ੍ਹਾਂ ਨੇ 86 ਸਾਲ ਦੀ ਉਮਰ 'ਚ ਆਖਰੀ ਸਾਹ ਲਏ ਹਨ।
ਇਸ ਤੋਂ ਪਹਿਲਾਂ 7 ਅਕਤੂਬਰ ਨੂੰ ਵੀ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਪੁਸ਼ਟੀ ਕੀਤੀ ਸੀ ਕਿ ਉਨ੍ਹਾਂ ਦੀ ਸਿਹਤ ਠੀਕ ਹੈ। ਰਤਨ ਟਾਟਾ ਨੇ ਸੋਮਵਾਰ (7 ਅਕਤੂਬਰ 2024) ਨੂੰ ਕਿਹਾ ਸੀ ਕਿ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ ਅਤੇ ਉਨ੍ਹਾਂ ਦੀ ਉਮਰ ਨਾਲ ਜੁੜੀਆਂ ਸਿਹਤ ਸਮੱਸਿਆਵਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਕਿੰਨੀ ਹੈ ਰਤਨ ਟਾਟਾ ਦੀ ਕੁੱਲ ਜਾਇਦਾਦ
ਟਾਟਾ ਟਰੱਸਟ ਦੇ ਜ਼ਰੀਏ, ਰਤਨ ਟਾਟਾ ਨੇ ਸਿੱਖਿਆ, ਸਿਹਤ ਸੰਭਾਲ, ਪੇਂਡੂ ਵਿਕਾਸ ਅਤੇ ਆਫ਼ਤ ਰਾਹਤ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਸਾਲ 1991 ਵਿੱਚ ਸਮੂਹ ਦੀ ਕਮਾਨ ਸੰਭਾਲੀ ਅਤੇ ਸਾਲ 2012 ਤੱਕ ਰਤਨ ਟਾਟਾ ਕੰਪਨੀ ਦੇ ਚੇਅਰਮੈਨ ਰਹੇ। ਟਾਟਾ ਗਰੁੱਪ ਦਾ ਕਾਰੋਬਾਰ ਘਰ ਦੀ ਰਸੋਈ ਤੋਂ ਲੈ ਕੇ ਅਸਮਾਨ ਵਿੱਚ ਹਵਾਈ ਜਹਾਜ਼ਾਂ ਤੱਕ ਫੈਲਿਆ ਹੋਇਆ ਹੈ। ਰਿਪੋਰਟ ਮੁਤਾਬਕ 2022 ਵਿੱਚ ਰਤਨ ਟਾਟਾ ਦੀ ਕੁੱਲ ਸੰਪਤੀ 3800 ਕਰੋੜ ਰੁਪਏ ਸੀ। ਉਹ IIFL ਵੈਲਥ ਹੁਰੁਨ ਇੰਡੀਅਨ ਰਿਚ ਲਿਸਟ ਵਿੱਚ 421ਵੇਂ ਸਥਾਨ 'ਤੇ ਸੀ।
ਇਹ ਵੀ ਪੜ੍ਹੋ: 1962 ਦੀ ਜੰਗ ਨਾ ਹੁੰਦੀ ਤਾਂ ਰਤਨ ਟਾਟਾ ਦਾ ਹੋ ਜਾਣਾ ਸੀ ਵਿਆਹ, ਜਾਣੋ ਮਸ਼ਹੂਰ ਕਾਰੋਬਰੀ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ
ਆਮਦਨ ਦਾ ਵੱਡਾ ਹਿੱਸਾ ਕਰਦੇ ਸੀ ਦਾਨ
ਟਾਟਾ ਗਰੁੱਪ ਕੋਲ 100 ਤੋਂ ਵੱਧ ਲਿਸਟਿਡ ਅਤੇ ਅਨ-ਲਿਸਟਿਡ ਕੰਪਨੀਆਂ ਹਨ, ਜਿਨ੍ਹਾਂ ਦਾ ਕੁੱਲ ਕਾਰੋਬਾਰ ਲਗਭਗ $300 ਬਿਲੀਅਨ ਹੈ। ਰਤਨ ਟਾਟਾ ਆਪਣੀ ਜ਼ਿਆਦਾਤਰ ਕਮਾਈ ਚੈਰਿਟੀ ਲਈ ਦਾਨ ਕਰਦੇ ਸਨ। ਟਾਟਾ ਗਰੁੱਪ ਦੀ ਅਗਵਾਈ ਕਰਦੇ ਹੋਏ ਰਤਨ ਟਾਟਾ ਨੇ ਨਾ ਸਿਰਫ਼ ਦੇਸ਼ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਆਪਣੇ ਕਾਰੋਬਾਰ ਦਾ ਵਿਸਥਾਰ ਕੀਤਾ।
ਟਾਟਾ ਸੰਨਜ਼ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੇ ਇੱਕ ਬਿਆਨ ਵਿੱਚ ਰਤਨ ਟਾਟਾ ਨੂੰ ਆਪਣਾ ਦੋਸਤ ਅਤੇ ਸਲਾਹਕਾਰ ਦੱਸਿਆ ਹੈ। ਉਨ੍ਹਾਂ ਕਿਹਾ, "ਅਸੀਂ ਰਤਨ ਨਵਲ ਟਾਟਾ ਨੂੰ ਗਹਿਰੇ ਦੁੱਖ ਨਾਲ ਵਿਦਾਈ ਦੇ ਰਹੇ ਹਾਂ। ਉਹ ਸੱਚਮੁੱਚ ਬਹੁਤ ਹੀ ਕਮਾਲ ਦੇ ਪਰਸਨ ਸਨ, ਜਿਨ੍ਹਾਂ ਦੇ ਬੇਮਿਸਾਲ ਯੋਗਦਾਨ ਨੇ ਨਾ ਸਿਰਫ਼ ਟਾਟਾ ਸਮੂਹ ਨੂੰ ਸਗੋਂ ਸਾਡੇ ਦੇਸ਼ ਦੇ ਤਾਣੇ-ਬਾਣੇ ਨੂੰ ਵੀ ਆਕਾਰ ਦਿੱਤਾ ਹੈ।"
ਇਹ ਵੀ ਪੜ੍ਹੋ: ਸਦਮੇ 'ਚ ਰਤਨ ਟਾਟਾ ਦੀ ਐਕਸ ਗਰਲਫਰੈਂਡ, ਲਿਖੀ ਰੁਲਾ ਦੇਣ ਵਾਲੀ ਪੋਸਟ, ਕਿਹਾ- ਵੇ ਕਹਿਤੇ ਹੈ ਤੁਮ ਚਲੇ ਗਏ...