ਰਤਨ ਟਾਟਾ ਨੇ ਸ਼ੇਅਰ ਕੀਤੀ Rockstar Slash ਨਾਲ ਫੋਟੋ, ਰਣਵੀਰ ਸਿੰਘ ਹੈਰਾਨ
ਰਤਨ ਟਾਟਾ ਨੇ ਇੰਸਟਾਗ੍ਰਾਮ 'ਤੇ ਰਾਕਸਟਾਰ ਨਾਲ ਇਕ ਤਸਵੀਰ ਸ਼ੇਅਰ ਕੀਤੀ ਤੇ ਲਿਖਿਆ ਜਿਸ ਦਿਨ ਮੈਂ ਆਪਣੇ ਇਕ ਰਿਟੇਲ ਆਊਟਲੈੱਟ ਦੌਰੇ 'ਤੇ ਗੈਲਪਿਨ ਜਗੁਆਰ ਦਾ ਦੌਰਾ ਕੀਤਾ। ਮੈਂ ਗਨਜ਼ ਐਨ ਰੋਜੇਜ ਦੇ ਇਸ ਜੈਂਟਲਮੈਨ ਨੂੰ ਮਿਲਣ ਲਈ ਉਤਸ਼ਾਹਿਤ ਸੀ
ਰਤਨ ਟਾਟਾ (Ratan Tata) ਨੇ ਸੋਸ਼ਲ ਮੀਡੀਆ 'ਤੇ ਆਪਣੀ ਇਕ ਥ੍ਰੋਬੈਕ ਤਸਵੀਰ ਸ਼ੇਅਰ ਕੀਤੀ ਹੈ। ਜਿਸ 'ਚ ਉਹ ਗਨਸ ਐਨ ਰੋਜੇਜ ਦੇ ਗਿਟਾਰਵਾਦਕ ਸ਼ਾਉਲ ਹਡਸਨ ਉਰਫ ਸਲੈਸ਼ ਨਾਲ ਨਜ਼ਰ ਆ ਰਹੇ ਹਨ। ਟਾਟਾ ਸਨਸ ਦੇ ਚੇਅਰਮੈਨ ਨੇ ਆਪਣੇ ਇੰਸਟਾਗ੍ਰਾਮ ਪੋਸਟ 'ਚ ਦੱਸਿਆ ਹੈ ਕਿ ਜਦੋਂ ਉਹ ਸਟੋਰ 'ਤੇ ਸੰਗੀਤਕਾਰ ਨੂੰ ਮਿਲੇ ਤਾਂ ਉਹ ਕੈਲੀਫੋਰਨੀਆ 'ਚ ਆਪਣੇ ਇਕ ਰਿਟੇਲ ਆਊਟਲੈਟ ਦੇ ਦੌਰੇ 'ਤੇ ਸੀ। ਉਹ ਆਪਣੀ ਨਵੀਂ ਜਗੁਆਰ ਐਕਸਕੇਆਰ ਲੈਣ ਲਈ ਉੱਥੇ ਗਏ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਗੱਲਬਾਤ ਕੀਤੀ ਤੇ ਨਾਲ ਤਸਵੀਰ ਖਿਚਵਾਈ।
ਰਤਨ ਟਾਟਾ ਨੇ ਇੰਸਟਾਗ੍ਰਾਮ 'ਤੇ ਰਾਕਸਟਾਰ ਨਾਲ ਇਕ ਤਸਵੀਰ ਸ਼ੇਅਰ ਕੀਤੀ ਤੇ ਲਿਖਿਆ ਜਿਸ ਦਿਨ ਮੈਂ ਆਪਣੇ ਇਕ ਰਿਟੇਲ ਆਊਟਲੈੱਟ ਦੌਰੇ 'ਤੇ ਗੈਲਪਿਨ ਜਗੁਆਰ ਦਾ ਦੌਰਾ ਕੀਤਾ। ਮੈਂ ਗਨਜ਼ ਐਨ ਰੋਜੇਜ ਦੇ ਇਸ ਜੈਂਟਲਮੈਨ ਨੂੰ ਮਿਲਣ ਲਈ ਉਤਸ਼ਾਹਿਤ ਸੀ ਜੋ ਉੱਥੇ ਆਪਣੀ ਨਵੀਂ ਜਗੁਆਰ ਐਕਸਕੇਆਰ ਦੀ ਡਿਲੀਵਰੀ ਲੈ ਰਿਹਾ ਸੀ। ਇਕ ਬਹੁਤ ਹੀ ਨਿਮਰ ਰੌਕਸਟਾਰ, ਸਲੈਸ਼, ਬ੍ਰਾਈਨ ਐਲਨ ਦੁਆਰਾ ਕਲਿਕ ਕੀਤੀ ਗਈ ਹੈ।
View this post on Instagram
ਇਹ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋ ਵਾਈਰਲ ਹੋ ਗਈ। ਰਤਨ ਟਾਟਾ ਨੂ ਸਲੈਸ਼ ਨਾਲ ਫ੍ਰੇਮ ਸ਼ੇਅਰ ਕਰਦੇ ਹੋਏ ਦੇਖ ਰਣਵੀਰ ਸਿੰਘ (Ranveer), ਡਿਨੋ ਮੌਰੀਆ ਤੇ ਕਈ ਸੈਲੀਬ੍ਰਿਟੀਜ਼ ਵੀ ਹੈਰਾਨ ਰਹਿ ਗਏ। ਰਣਵੀਰ ਨੇ ਲਿਖਿਆ.. ਵਾਹ! ਇਹ ਬਹੁਤ ਚੰਗਾ ਹੈ। ਜ਼ਿਕਰਯੋਗ ਹੈ ਕਿ ਗਨਜ਼ ਐਨ ਰੋਜੇਜ ਲਾਸ ਐਜੀਲਸ ਦਾ ਇਕ ਅਮਰੀਕੀ ਹਾਰਡ ਰਾਕ ਬੈਂਡ ਹੈ ਜਿਸ ਨੂੰ 1985 'ਚ ਬਣਾਇਆ ਗਿਆ ਸੀ। ਬੈਂਡ 'ਚ ਗਾਇਕ ਐਕਸਲ ਰੋਜ਼, ਮੁੱਖ ਗਿਟਾਰਵਾਦਕ ਸਲੈਸ਼ ਆਦਿ ਸ਼ਾਮਲ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin