ਪੜਚੋਲ ਕਰੋ
Advertisement
ਬੈਂਕਾਂ ਬੰਦ ਹੋਣ ਦੀ ਚਰਚਾ ਨੇ ਮਚਾਈ ਖਲਬਲੀ! ਆਖਰ RBI ਨੇ ਦੱਸੀ ਅਸਲ ਗੱਲ
ਸੋਸ਼ਲ ਮੀਡੀਆ ‘ਤੇ ਅਫਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ ਕਿ ਆਰਬੀਆਈ ਕੁੱਝ ਹੋਰ ਬੈਂਕਾਂ ਨੂੰ ਬੰਦ ਕਰਨ ਵਾਲਾ ਹੈ ਜਾਂ ਬੈਨ ਕਰਨ ਵਾਲਾ ਹੈ। ਇਸ ਮਗਰੋਂ ਦੇਸ਼ ਵਿੱਚ ਖਲਬਲੀ ਮੱਚ ਗਈ।
ਨਵੀਂ ਦਿੱਲੀ: ਕੱਲ੍ਹ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਮੁੰਬਈ ਦੇ ਪੰਜਾਬ ਐਂਡ ਮਹਾਰਾਸ਼ਟਰ ਕੋ-ਆਪਰੇਟਿਵ ਬੈਂਕ (ਪੀਐਮਸੀ) ‘ਤੇ ਛੇ ਮਹੀਨੇ ਦਾ ਬੈਨ ਲਾ ਦਿੱਤਾ ਹੈ। ਇਸ ਤਹਿਤ ਇਸ ਬੈਂਕ ਦੇ ਗਾਹਕ ਆਪਣੇ ਖਾਤੇ ਵਿੱਚੋਂ ਛੇ ਮਹੀਨੇ ਹਰ ਦਿਨ ਸਿਰਫ 1000 ਰੁਪਏ ਹੀ ਕਢਵਾ ਸਕਦੇ ਹਨ। ਆਰਬੀਆਈ ਨੇ ਇਸ ਦੇ ਨਾਲ ਹੀ ਬੈਂਕ ‘ਤੇ ਗਾਹਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਲੋਨ ਦੇਣ ’ਤੇ ਵੀ ਰੋਕ ਲਾ ਦਿੱਤੀ ਹੈ।
ਆਰਬੀਆਈ ਨੇ ਬੈਂਕ ‘ਤੇ ਇਹ ਕਾਰਵਾਈ ਅਨਿਯਮਿਤਤਾ ਵਰਤਣ ਦੇ ਇਲਜ਼ਾਮਾਂ ਕਰਕੇ ਲਾਇਆ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਅਫਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ ਕਿ ਆਰਬੀਆਈ ਕੁੱਝ ਹੋਰ ਬੈਂਕਾਂ ਨੂੰ ਬੰਦ ਕਰਨ ਵਾਲਾ ਹੈ ਜਾਂ ਬੈਨ ਕਰਨ ਵਾਲਾ ਹੈ। ਇਸ ਮਗਰੋਂ ਦੇਸ਼ ਵਿੱਚ ਖਲਬਲੀ ਮੱਚ ਗਈ। ਇਸ ਮਗਰੋਂ ਆਰਬੀਆਈ ਨੇ ਇਨ੍ਹਾਂ ਅਫਵਾਹਾਂ ‘ਤੇ ਲਗਾਮ ਲਾਉਂਦੇ ਹੋਏ ਸਾਫ਼ ਕੀਤਾ ਹੈ ਕਿ ਆਰਬੀਆਈ ਕਿਸੇ ਬੈਂਕ ਨੂੰ ਬੰਦ ਨਹੀਂ ਕਰ ਰਿਹਾ।Reports appearing in some sections of social media about RBI closing down certain commercial banks are false.
— ReserveBankOfIndia (@RBI) September 25, 2019
ਇਨ੍ਹਾਂ ਅਫਵਾਹਾਂ ਨੂੰ ਰੋਕਣ ਲਈ ਵਿੱਤ ਸਕੱਤਰ ਰਾਜੀਵ ਕੁਮਾਰ ਵੀ ਸਾਹਮਣੇ ਆਏ ਹਨ। ਉਨ੍ਹਾਂ ਨੇ ਆਰਬੀਆਈ ਵੱਲੋਂ ਇਸ ਤਰ੍ਹਾਂ ਦੇ ਕਿਸੇ ਵੀ ਫੈਸਲੇ ਨੂੰ ਸਿਰੇ ਤੋਂ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਇਹ ਸਭ ਅਫਵਾਹਾਂ ਹਨ। ਕਿਸੇ ਵੀ ਸਰਕਾਰੀ ਬੈਂਕ ਨੂੰ ਬੰਦ ਕਰਨ ਦਾ ਸਵਾਲ ਹੀ ਖੜ੍ਹਾ ਨਹੀਂ ਹੁੰਦਾ। ਉਹ ਤਾਂ ਯਕੀਨ ਦਾ ਪ੍ਰਤੀਕ ਹਨ।Finance Secretary Rajeev Kumar: There are mischievous rumours on social media about RBI closing some banks. No question of closing any public sector bank, which are articles of faith. Rather govt is strengthening PSBs with reforms&infusion of capital to better serve its customers pic.twitter.com/AtjQZMeG2S
— ANI (@ANI) September 25, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਆਟੋ
ਕਾਰੋਬਾਰ
Advertisement