ਪੜਚੋਲ ਕਰੋ
(Source: ECI/ABP News)
ਲਾਲ ਕਿਲ੍ਹੇ 'ਤੇ ਹਿੰਸਾ ਮਾਮਲੇ 'ਚ ਇਕ ਹੋਰ ਸ਼ਖ਼ਸ ਗ੍ਰਿਫ਼ਤਾਰ, ਹੁਣ ਤਕ 124 ਦੀ ਹੋਈ ਗ੍ਰਿਫ਼ਤਾਰੀ
26 ਜਨਵਰੀ ਨੂੰ ਹੋਈ ਹਿੰਸਾ ਦੇ ਮਾਮਲੇ 'ਚ ਦਿੱਲੀ ਪੁਲਿਸ ਹੁਣ ਤਕ 124 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। 44 ਐਫਆਈਆਰ ਦਰਜ ਕਰ ਚੁੱਕੀ ਹੈ।
![ਲਾਲ ਕਿਲ੍ਹੇ 'ਤੇ ਹਿੰਸਾ ਮਾਮਲੇ 'ਚ ਇਕ ਹੋਰ ਸ਼ਖ਼ਸ ਗ੍ਰਿਫ਼ਤਾਰ, ਹੁਣ ਤਕ 124 ਦੀ ਹੋਈ ਗ੍ਰਿਫ਼ਤਾਰੀ Re Fort violence 26 January Dharmendra Singh Harman arrest by crime branch ਲਾਲ ਕਿਲ੍ਹੇ 'ਤੇ ਹਿੰਸਾ ਮਾਮਲੇ 'ਚ ਇਕ ਹੋਰ ਸ਼ਖ਼ਸ ਗ੍ਰਿਫ਼ਤਾਰ, ਹੁਣ ਤਕ 124 ਦੀ ਹੋਈ ਗ੍ਰਿਫ਼ਤਾਰੀ](https://static.abplive.com/wp-content/uploads/sites/5/2021/02/04140527/dharminder-singh.jpg?impolicy=abp_cdn&imwidth=1200&height=675)
ਨਵੀਂ ਦਿੱਲੀ: 26 ਜਨਵਰੀ ਨੂੰ ਟ੍ਰੈਕਟਰ ਰੈਲੀ ਦੌਰਾਨ ਲਾਲ ਕਿਲ੍ਹੇ 'ਚ ਹੋਈ ਹਿੰਸਾ 'ਚ ਦਿੱਲੀ ਪੁਲਿਸ ਦੀ ਕ੍ਰਾਇਮ ਬ੍ਰਾਂਚ ਨੇ ਧਰਮੇਂਦਰ ਸਿੰਘ ਹਰਮਨ ਨਾਂਅ ਦੇ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦੇ ਮੁਤਾਬਕ ਧਰਮੇਂਦਰ ਦੀ ਗ੍ਰਿਫ਼ਤਾਰੀ ਵੀਡੀਓ ਫੁਟੇਜ ਦੀ ਜਾਂਚ ਅਤੇ ਉਸ ਦੀ ਲੋਕੇਸ਼ਨ ਦੇ ਆਧਾਰ 'ਤੇ ਕੀਤੀ ਗਈ ਹੈ। ਕ੍ਰਾਇਮ ਬ੍ਰਾਂਚ ਦੀ ਮੰਨੀਏ ਤਾਂ ਧਰਮੇਂਦਰ ਸਿੰਘ ਹਰਮਨ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਹ ਦਿੱਲੀ ਦਾ ਹੀ ਰਹਿਣ ਵਾਲਾ ਹੈ।
ਕਿਵੇਂ ਗ੍ਰਿਫ਼ਤਾਰ ਹੋਇਆ ਧਰਮੇਂਦਰ?
ਪੁਲਿਸ ਦੇ ਮੁਤਾਬਕ ਧਰਮੇਂਦਰ ਇਕ ਵੀਡੀਓ ਫੁਟੇਜ 'ਚ 26 ਜਨਵਰੀ ਨੂੰ ਲਾਲ ਕਿਲ੍ਹੇ ਕੋਲ ਜੋ ਹਿੰਸਾ ਹੋਈ ਸੀ ਉਸ 'ਚ ਹਲਚਲ ਕਦੇ ਸਾਫ ਦਿਖਾਈ ਦਿੰਦੇ ਹਨ। ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਧਰਮੇਂਦਰ ਦਿੱਲੀ ਦਾ ਹੀ ਰਹਿਣ ਵਾਲਾ ਹੈ। ਇਸ ਆਧਾਰ 'ਤੇ ਪੁਲਿਸ ਦੀਆਂ ਕਈ ਟੀਮਾਂ ਛਾਪੇਮਾਰੀ 'ਚ ਜੁੱਟੀਆਂ ਸਨ। ਕ੍ਰਾਇਮ ਬ੍ਰਾਂਚ ਦੇ ਸੂਤਰਾਂ ਮੁਤਾਬਕ ਐਸਆਈਟੀ ਨੂੰ ਧਰਮੇਂਦਰ ਦੀ ਇਕ ਵੀਡੀਓ ਫੁਟੇਜ ਮਿਲੀ ਜਿਸ 'ਚ ਉਹ ਕਾਰ ਦੇ ਉੱਪਰ ਚੜਿਆ ਨਜ਼ਰ ਆ ਰਿਹਾ ਸੀ। ਫੁਟੇਜ ਦੀ ਜਾਂਚ ਕਰਨ ਤੋਂ ਬਾਅਦ ਤੇ ਇਹ ਪਤਾ ਲਾਉਣ ਤੋਂ ਬਾਅਦ ਦੀ ਧਰਮੇਂਦਰ ਦੀ 26 ਜਨਵਰੀ ਦੀ ਲੋਕੇਸ਼ਨ ਲਾਲ ਕਿਲ੍ਹੇ ਦੇ ਕੋਲ ਹੀ ਸੀ ਤਾਂ ਇਕ ਸੂਚਨਾ ਦੇ ਆਧਾਰ 'ਤੇ ਧਰਮੇਂਦਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਹਿੰਸਾ ਤੋਂ ਬਾਅਦ ਹੁਣ ਤਕ 124 ਲੋਕ ਗ੍ਰਿਫ਼ਤਾਰ
26 ਜਨਵਰੀ ਨੂੰ ਹੋਈ ਹਿੰਸਾ ਦੇ ਮਾਮਲੇ 'ਚ ਦਿੱਲੀ ਪੁਲਿਸ ਹੁਣ ਤਕ 124 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। 44 ਐਫਆਈਆਰ ਦਰਜ ਕਰ ਚੁੱਕੀ ਹੈ। ਜਿਸ 'ਚ 14 ਮਾਮਲਿਆਂ ਦੀ ਜਾਂਚ ਦਿੱਲੀ ਪੁਲਿਸ ਦੀ ਕ੍ਰਾਇਮ ਬ੍ਰਾਂਚ ਕਰ ਰਹੀ ਹੈ। ਉੱਥੇ ਬਾਕੀ ਹੋਰ ਮੁਲਜ਼ਮਾਂ ਦੀ ਤਲਾਸ਼ 'ਚ ਕ੍ਰਾਇਮ ਬ੍ਰਾਂਚ ਦੀਆਂ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਧਰਮ
ਪੰਜਾਬ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)