'84 ਸਿੱਖ ਕਤਲੇਆਮ 'ਚ ਅਦਾਲਤ ਦੇ ਫੈਸਲੇ ਤੋਂ ਲੀਡਰ ਸੰਤੁਸ਼ਟ, ਪਰ ਪੀੜਤਾਂ ਦੀ ਇਹ ਮੰਗ
ਹੁਣ ਸਿੱਖ ਆਗੂਆਂ ਅਤੇ ਕਤਲੇਆਮ ਪੀੜਤਾਂ ਦੀ ਮੰਗ ਹੈ ਕਿ ਨਰੇਸ਼ ਸਹਿਰਾਵਤ ਨੂੰ ਵੀ ਮੌਤ ਦੀ ਸਜ਼ਾ ਦਿੱਤੀ ਜਾਵੇ। ਸਿੱਖ ਕਤਲੇਆਮ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ ਮੁੱਖ ਗਵਾਹ ਜਗਦੀਸ਼ ਕੌਰ ਦਾ ਕਹਿਣਾ ਹੈ ਕਿ ਜਿਹੜੇ ਦੋ ਦੋਸ਼ੀਆਂ ਨੂੰ ਅੱਜ ਸਜ਼ਾ ਹੋਈ ਹੈ ਉਹ ਤਾਂ ਛੋਟੇ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਆਗੂਆਂ ਦੇ ਕਹਿਣ 'ਤੇ ਇਨ੍ਹਾਂ ਨੇ ਸਿੱਖਾਂ ਨੂੰ ਬੇਰਹਿਮੀ ਨਾਲ ਮਾਰਿਆ, ਉਨ੍ਹਾਂ ਵੱਡੇ ਆਗੂਆਂ ਨੂੰ ਸਜ਼ਾ ਹੋਵੇਗੀ ਤਾਂ ਹੀ ਅਸਲ ਇਨਸਾਫ਼ ਮਿਲੇਗਾ।They killed! They burnt! They raped! Today they hang!! I thank Waheguru for giving Sikhs a ray of hope in today’s verdict against two culprits of #1984SikhGenocide & pray for similar punishment for Sajjan, Tytler, & their partners in crimes against Sikhs!! https://t.co/aFNvtOWNOx
— Harsimrat Kaur Badal (@HarsimratBadal_) November 20, 2018
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਸਹਿਰਾਵਤ ਨੂੰ ਵੀ ਮੌਤ ਦੀ ਸਜ਼ਾ ਦਿਵਾਉਣ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ। ਉੱਧਰ, ਅਕਾਲ ਤਖ਼ਤ ਦੇ ਕਾਰਜਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਦਾ ਰੂਪ ਸਿੰਘ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈਆਂ ਨੇ ਅਦਾਲਤ ਦੇ ਫੈਸਲੇ 'ਤੇ ਸੰਤੁਸ਼ਟੀ ਜਤਾਈ ਤੇ ਕਤਲੇਆਮ ਦੇ ਹੋਰਨਾਂ ਦੋਸ਼ੀਆਂ ਵਿਰੁੱਧ ਵੀ ਛੇਤੀ ਕਾਰਵਾਈ ਦੀ ਆਸ ਕੀਤੀ। ਸਬੰਧਤ ਖ਼ਬਰ- 1984 ਸਿੱਖ ਕਤਲੇਆਮ: 34 ਸਾਲ ਬਾਅਦ ਮਹੀਪਾਲਪੁਰ ਕਤਲ ਕੇਸਾਂ 'ਚ ਸਜ਼ਾ ਦਾ ਐਲਾਨ ਜਲਦ ਉੱਧਰ, ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਉਨ੍ਹਾਂ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੋਦੀ ਸਰਕਾਰ ਦੀ ਜ਼ੋਰਦਾਰ ਸ਼ਲਾਘਾ ਕੀਤੀ ਅਤੇ ਕਾਂਗਰਸ ਸਰਕਾਰ ਤੇ ਗਾਂਧੀ ਪਰਿਵਾਰ 'ਤੇ ਜੰਮ ਕੇ ਨਿਸ਼ਾਨੇ ਲਾਏ।Welcome the first conviction by a Delhi court in the 1984 riots case. Justice has finally been meted out to the perpetrators of the heinous crimes. Hope the others involved in the attacks are also soon brought to book for their horrendous and inhuman acts.
— Capt.Amarinder Singh (@capt_amarinder) November 20, 2018
जिस शिद्दत से सिख क़ौम ने न्याय का इंतज़ार किया है; ऐसा तो हो ही नहीं सकता - टाईटलर और सज्जन कुमार सज़ा से बच जायें! हम तब तक न्याय की ये जंग जारी रखेंगे जब तक ये दोनों हैवानों को सज़ा नहीं हो जाती और राजीव गांधी की #Moblynching योजना का परदाफ़ाश नहीं हो जाता #1984SikhGenocide pic.twitter.com/o84K2znDjs
— Manjinder S Sirsa (@mssirsa) November 20, 2018