ਕੋਰੋਨਾ ਵਾਇਰਸ ਸੰਕਟ ਦੌਰਾਨ ਰਿਲਾਇੰਸ ਕਈ ਤਰ੍ਹਾਂ ਨਾਲ ਮਦਦ ਕਰਨ 'ਚ ਯੋਗਦਾਨ ਪਾ ਰਿਹਾ ਹੈ। ਅਜਿਹੇ 'ਚ ਹੁਣ ਰਿਲਾਇੰਸ ਬੀਪੀ ਮੋਬੀਲਿਟੀ ਲਿਮਿਟਡ (RBML) ਨੇ ਕੋਰੋਨਾ ਵਾਇਰਸ ਖਿਲਾਫ ਸਮੂਹਿਕ ਲੜਾਈ 'ਚ ਰਾਸ਼ਟਰ ਦੀ ਸੇਵਾ ਲਈ ਆਪਣੀਆਂ ਸੇਵਾਵਾਂ ਦੇਣ ਦਾ ਐਲਾਨ ਕੀਤਾ ਹੈ।
ਇਸ ਤਹਿਤ ਰਿਲਾਇੰਸ ਵੱਲੋਂ ਐਲਾਨ ਕੀਤਾ ਗਿਆ ਕਿ ਉਨ੍ਹਾਂ ਦੇ rbml ਰਿਟੇਲ ਆਊਟਲੈਟਸ ਪ੍ਰਤੀ ਦਿਨ ਪ੍ਰਤੀ ਵਾਹਨ 50 ਲੀਟਰ ਪੈਟਰੋਲ-ਡੀਜ਼ਲ ਮੁਫਤ ਮੁਹੱਈਆ ਕਰਵਾਉਣਗੇ। ਇਹ ਸੁਵਿਧਾ ਜ਼ਿਲ੍ਹਾ ਐਡਮਨ੍ਰਿਸਟ੍ਰੇਸ਼ਨ ਵੱਲੋਂ ਔਥਰਾਇਜ਼ਡ ਐਮਰਜੈਂਸੀ ਸੇਵਾਵਾਂ ਜਿਵੇਂ ਕਿ ਕੋਰੋਨਾ ਮਰੀਜ਼ਾਂ ਨੂੰ ਲਿਜਾਣ ਵਾਲੇ, ਕੁਆਰੰਟੀਨ ਲਈ ਲਿਜਾਣ ਵਾਲੇ ਤੇ ਮੈਡੀਕਲ ਆਕਸੀਜਨ ਲਿਜਾਣ ਵਾਲੇ ਵਾਹਨਾਂ ਲਈ ਹੋਵੇਗੀ।
ਇਹ ਸੁਵਿਧਾ 30 ਜੂਨ, 2021 ਤਕ ਹੋਵੇਗੀ। ਕੰਪਨੀ ਵੱਲੋਂ ਇਸ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਲਈ ਰਿਟੇਲ ਆਊਟਲੈਟਸ ਦੇ ਨੈੱਟਵਰਕ 'ਤੇ ਸਬੰਧਤ ਦਫਤਰ ਵੱਲੋਂ ਵਾਹਨ ਦਾ ਰਜਿਸਟ੍ਰੇਸ਼ਨ ਨੰਬਰ ਦਿੰਦਿਆਂ ਇਕ ਅਥਾਰਿਟੀ ਪੱਤਰ ਜਾਰੀ ਕਰਨ ਲਈ ਕਿਹਾ ਗਿਆ ਹੈ। ਜਾਰੀ ਕੀਤੇ ਪੱਤਰ 'ਤੇ ਇਕ ਵਾਰ ਮੁਫਤ ਤੇਲ ਮਿਲੇਗਾ।
ਇਹ ਵੀ ਪੜ੍ਹੋ: Israel Airstrike: ਇਜ਼ਰਾਈਲ ਨੇ ਗਾਜ਼ਾ ਵਿੱਚ ਅੰਤਰਰਾਸ਼ਟਰੀ ਮੀਡੀਆ ਸੰਗਠਨਾਂ ਦੇ ਦਫਤਰ ਦੀ ਬਿਲਡਿੰਗ ਨੂੰ ਬਣਾਇਆ ਨਿਸ਼ਾਨਾ: ਏਐਫਪੀ
ਇਹ ਵੀ ਪੜ੍ਹੋ: Himachal Corona Curfew: ਹਿਮਾਚਲ ਵਿੱਚ 26 ਮਈ ਤੱਕ ਵਧਿਆ ਕੋਰੋਨਾ ਕਰਫਿਊ, ਦੁਕਾਨਾਂ ਦੋ ਦਿਨਾਂ ਲਈ ਤਿੰਨ ਘੰਟੇ ਹੀ ਖੁੱਲ੍ਹਣਗੀਆਂ
ਇਹ ਵੀ ਪੜ੍ਹੋ: ਪ੍ਰਸ਼ਾਂਤ ਕਿਸ਼ੋਰ ਦੇ ਨਾਂ 'ਤੇ ਠੱਗੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਆਏ ਪੁਲਿਸ ਦੇ ਅੜੀਕੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin