Republic Day 2022: ਗਣਤੰਤਰ ਦਿਵਸ ਪਰੇਡ ਲਈ ਫੁੱਲ ਡ੍ਰੈੱਸ ਰਿਹਰਸਲ, ਇਹ 5 ਗੱਲਾਂ ਪੜ੍ਹ ਕੇ ਹੋਵੇਗਾ ਮਾਣ
Republic Day 2022: ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਮੌਕੇ 23 ਜਨਵਰੀ ਮਤਲਬ ਅੱਜ ਤੋਂ ਗਣਤੰਤਰ ਦਿਵਸ ਦੇ ਜਸ਼ਨ ਸ਼ੁਰੂ ਹੋ ਗਏ ਹਨ। ਫਿਲਹਾਲ ਪਰੇਡ ਦੀ ਫੁੱਲ ਡ੍ਰੈੱਸ ਰਿਹਰਸਲ ਸ਼ੁਰੂ ਹੋ ਗਈ ਹੈ।
Republic Day 2022: ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਮੌਕੇ 23 ਜਨਵਰੀ ਮਤਲਬ ਅੱਜ ਤੋਂ ਗਣਤੰਤਰ ਦਿਵਸ ਦੇ ਜਸ਼ਨ ਸ਼ੁਰੂ ਹੋ ਗਏ ਹਨ। ਫਿਲਹਾਲ ਪਰੇਡ ਦੀ ਫੁੱਲ ਡ੍ਰੈੱਸ ਰਿਹਰਸਲ ਸ਼ੁਰੂ ਹੋ ਗਈ ਹੈ। ਗਣਤੰਤਰ ਦਿਵਸ ਸਮਾਰੋਹ 30 ਜਨਵਰੀ ਨੂੰ ਸ਼ਹੀਦੀ ਦਿਵਸ ਮੌਕੇ ਸਮਾਪਤ ਹੋਵੇਗਾ। ਇਸ ਸਾਲ ਫ਼ੌਜ ਤੇ ਕੇਂਦਰੀ ਅਰਧ ਸੈਨਿਕ ਬਲਾਂ ਦੇ ਤਿੰਨੋਂ ਵਿੰਗਾਂ ਦੀਆਂ ਕੁੱਲ 16 ਮਾਰਚਿੰਗ ਟੁਕੜੀਆਂ ਰਾਜਪਥ 'ਤੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਸਮੇਤ ਸਾਰੇ ਪਤਵੰਤਿਆਂ ਦੇ ਸਾਹਮਣੇ ਮਾਰਚ ਪਾਸਟ ਕਰਨਗੇ।
ਗਣਤੰਤਰ ਦਿਵਸ 2022 ਦੀਆਂ 5 ਵਿਸ਼ੇਸ਼ਤਾਵਾਂ:
1. ਸਭ ਤੋਂ ਵੱਡਾ ਤੇ ਸ਼ਾਨਦਾਰ ਫ਼ਲਾਈਪਾਸਟ ਹੋਵੇਗਾ
ਇਸ ਸਾਲ ਗਣਤੰਤਰ ਦਿਵਸ ਪਰੇਡ ਸਭ ਤੋਂ ਵੱਡੀ ਤੇ ਸ਼ਾਨਦਾਰ ਫ਼ਲਾਈਪਾਸਟ ਹੋਣ ਜਾ ਰਹੀ ਹੈ, ਜਿਸ 'ਚ ਹਵਾਈ ਸੈਨਾ, ਜਲ ਸੈਨਾ ਤੇ ਸੈਨਾ ਦੇ ਕੁੱਲ 75 ਜਹਾਜ਼ ਹਿੱਸਾ ਲੈਣਗੇ। ਆਜ਼ਾਦੀ ਦੇ 75ਵੇਂ ਸਾਲ 'ਚ ਇਸ ਗਣਤੰਤਰ ਦਿਵਸ ਫਲਾਈਪਾਸਟ 'ਚ ਕੁੱਲ 17 ਜੈਗੁਆਰ ਲੜਾਕੂ ਜਹਾਜ਼ ਵੀ ਰਾਜਪਥ ਦੇ ਬਿਲਕੁਲ ਉੱਪਰ '75' ਨੂੰ 'ਅੰਮ੍ਰਿਤ' ਰੂਪ 'ਚ ਬਣਾਉਂਦੇ ਹੋਏ ਨਜ਼ਰ ਆਉਣਗੇ। ਇਸ ਸਾਲ ਹਵਾਈ ਸੈਨਾ ਦੇ ਜੈਗੁਆਰ, ਰਾਫੇਲ ਤੇ ਸੁਖੋਈ ਲੜਾਕੂ ਜਹਾਜ਼ਾਂ ਦੇ ਨਾਲ-ਨਾਲ ਜਲ ਸੈਨਾ ਦੇ ਪੀ8ਆਈ ਖੋਜੀ ਜਹਾਜ਼ ਤੇ ਮਿੱਗ-29 ਲੜਾਕੂ ਜਹਾਜ਼ ਵੀ ਵਾਰ ਹਿੱਸਾ ਲੈਣਗੇ।
2. ਮੋਟਰਸਾਈਕਲ 'ਤੇ ਕਾਰਨਾਮੇ ਵਿਖਾਉਣਗੇ ITBP ਜਵਾਨ
ਗਣਤੰਤਰ ਦਿਵਸ ਪਰੇਡ 'ਚ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਦੀ ਬਹਾਦਰ ਮੋਟਰਸਾਈਕਲ ਟੀਮ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ 'ਚ ਫੋਰਸ ਦੇ ਮੋਟਰਸਾਈਕਲ ਸਵਾਰਾਂ ਦੀ ਬਹਾਦਰ ਟੀਮ ਵੱਲੋਂ ਕੁੱਲ 10 ਕਿਸਮਾਂ ਦੇ ਕਰਤੱਬ ਦਿਖਾਏ ਜਾਣਗੇ। ਇਨ੍ਹਾਂ ਪ੍ਰਦਰਸ਼ਨੀਆਂ 'ਚ ਲੋਟਸ ਫਾਰਮੇਸ਼ਨ, ਬਾਰਡਰ ਮੈਨ ਸੈਲਿਊਟ, ਫਲਾਈ ਰਾਈਡਿੰਗ, ਪਵਨ ਚੱਕੀ, ਹੋਰੀਜੋਂਟਲ ਬਾਰ ਐਕਸਰਸਾਈਜ਼, ਸਿਕਸ ਮੈਨ ਬੈਲੇਂਸ, ਐਰੋ ਪੋਜੀਸ਼ਨ, ਜੈਗੁਆਰ ਪੋਜੀਸ਼ਨ, ਹਿਮਾਲਿਆ ਦੇ ਸੈਂਟੀਨੇਲਜ਼ ਤੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ 'ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੀ ਥੀਮ' ਸ਼ਾਮਲ ਹਨ।
3. ਜਲ ਸੈਨਾ ਦੀ ਬਗਾਵਤ ਹੋਵੇਗੀ ਨੇਵੀ ਦਾ ਝਾਕੀ ਥੀਮ
ਆਜ਼ਾਦੀ ਤੋਂ ਠੀਕ ਇੱਕ ਸਾਲ ਪਹਿਲਾਂ ਮਤਲਬ 1946 'ਚ ਜਲ ਸੈਨਾ ਵਿੱਚ ਬਗਾਵਤ ਹੋ ਗਈ ਸੀ। ਉਸ ਸਮੇਂ ਇਸ ਨੂੰ ਰਾਇਲ ਨੇਵੀ ਕਿਹਾ ਜਾਂਦਾ ਸੀ। ਇਸ ਸਮੇਂ ਦੌਰਾਨ ਦੇਸ਼ 'ਚ ਆਜ਼ਾਦੀ ਦੀ ਲਹਿਰ ਆਪਣੇ ਸਿਖਰ 'ਤੇ ਸੀ। ਅਜਿਹੇ 'ਚ ਭਾਰਤੀ ਜਲ ਸੈਨਾ ਨੇ ਬਗਾਵਤ ਕਰ ਦਿੱਤੀ ਸੀ, ਜਿਸ ਕਾਰਨ ਰਾਇਲ ਨੇਵੀ ਤੇ ਬ੍ਰਿਟਿਸ਼ ਸਰਕਾਰ ਦੇ ਕੰਮਕਾਜ ਨੂੰ ਜ਼ਬਰਦਸਤ ਝਟਕਾ ਲੱਗਾ ਸੀ।
ਇਸ ਸਾਲ ਗਣਤੰਤਰ ਦਿਵਸ ਪਰੇਡ 'ਚ ਭਾਰਤੀ ਜਲ ਸੈਨਾ ਦੀ ਝਾਕੀ ਦਾ ਵਿਸ਼ਾ ਬ੍ਰਿਟਿਸ਼ ਸ਼ਾਸਨ ਦੇ ਖ਼ਿਲਾਫ਼ ਜਲ ਸੈਨਾ ਦੀ ਬਗਾਵਤ ਨੂੰ ਬਣਾਇਆ ਗਿਆ ਹੈ। ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਵਿਸ਼ੇ ਨਾਲ ਇਸ ਝਾਕੀ 'ਚ ਆਜ਼ਾਦੀ ਸੰਗਰਾਮ 'ਚ ਜਲ ਸੈਨਾ ਦੇ ਯੋਗਦਾਨ ਨੂੰ ਦਰਸਾਉਣ ਦਾ ਯਤਨ ਕੀਤਾ ਗਿਆ ਹੈ। ਜਲ ਸੈਨਾ ਦੀ ਝਾਕੀ 'ਚ ਸੁਤੰਤਰਤਾ ਸੰਗਰਾਮ ਦੇ ਯੋਗਦਾਨ ਤੋਂ ਇਲਾਵਾ ਭਾਰਤ ਨੂੰ ਕਈ ਸਮੁੰਦਰੀ ਸ਼ਕਤੀਆਂ ਵੀ ਦਰਸਾਇਆ ਗਿਆ ਹੈ। ਰੱਖਿਆ ਖੇਤਰ 'ਚ ਆਤਮ-ਨਿਰਭਰ ਭਾਰਤ ਨੂੰ ਖਾਸ ਕਰਕੇ ਜਲ ਸੈਨਾ ਦੀ ਝਾਕੀ 'ਚ ਦਿਖਾਇਆ ਗਿਆ ਹੈ।
4. BSF ਦੀਆਂ ਮਹਿਲਾ ਜਵਾਨ ਵੀ ਵਿਖਾਉਣਗੀਆਂ ਕਾਰਨਾਮੇ
ਇਸ ਸਾਲ BSF ਦੀ 'ਸੀਮਾ ਭਵਾਨੀ' ਤੇ ITBP ਦੀ ਟੁਕੜੀ ਬਾਈਕ 'ਤੇ ਸ਼ਾਨਦਾਰ ਸਟੰਟ ਕਰਦੀ ਨਜ਼ਰ ਆਵੇਗੀ। ਸੀਮਾ ਭਵਾਨੀ ਬੀਐਸਐਫ ਦੀ ਮਹਿਲਾ ਸਿਪਾਹੀਆਂ ਦਾ ਇਕ ਦਸਤਾ ਹੈ। ਇਸ ਸਾਲ ਰਾਜਪਥ 'ਤੇ ਕੁੱਲ 25 ਝਾਂਕੀਆਂ ਵਿਖਾਈ ਦੇਣਗੀਆਂ, ਜਿਸ 'ਚ 12 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼, 9 ਕੇਂਦਰੀ ਮੰਤਰਾਲੇ ਅਤੇ ਵਿਭਾਗ, 2 ਡੀਆਰਡੀਓ, ਸੈਨਾ, ਹਵਾਈ ਸੈਨਾ ਤੇ ਜਲ ਸੈਨਾ ਦਾ ਇਕ-ਇਕ ਹਿੱਸਾ ਸ਼ਾਮਲ ਹੈ।
5. ਸਭ ਤੋਂ ਪਹਿਲਾਂ ਆਉਣਗੇ ਪੀਟੀ-76 ਅਤੇ ਸੈਂਚੁਰੀਅਨ ਟੈਂਕ
1971 ਦੀ ਜੰਗ 'ਚ ਪਾਕਿਸਤਾਨੀ ਫ਼ੌਜ ਨੂੰ ਢੇਰ ਕਰਨ ਵਾਲੇ ਪੀਟੀ-76 ਅਤੇ ਸੈਂਚੁਰੀਅਨ ਟੈਂਕ ਸਭ ਤੋਂ ਪਹਿਲਾਂ ਰਾਜਪਥ 'ਤੇ ਹੋਣ ਵਾਲੀ ਪਰੇਡ 'ਚ ਸ਼ਾਮਲ ਹੋਣਗੇ। ਇਹ ਵਿੰਟੇਜ ਟੈਂਕ ਹੁਣ ਫ਼ੌਜ ਦੇ ਜੰਗੀ ਬੇੜੇ ਦਾ ਹਿੱਸਾ ਨਹੀਂ ਹੈ ਤੇ ਇਸ ਨੂੰ ਮਿਊਜ਼ੀਅਮ ਤੋਂ ਪਰੇਡ ਲਈ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ ਹੈ। ਹਾਲ ਹੀ 'ਚ ਦੇਸ਼ ਵਿੱਚ 71ਵੀਂ ਜੰਗ ਦਾ ਸੁਨਹਿਰੀ ਜਿੱਤ ਸਾਲ ਮਨਾਇਆ ਗਿਆ।
ਇਹ ਵੀ ਪੜ੍ਹੋ: holidays 2022 : ਦੇਖੋ ਜਨਵਰੀ ਤੋਂ ਦਸੰਬਰ ਤੱਕ ਜਨਤਕ ਛੁੱਟੀਆਂ ਦੀ ਸੂਚੀ , ਜਿਨ੍ਹਾਂ ਨੂੰ 2022 'ਚ ਲੰਬੇ ਵੀਕਐਂਡ ਵਿੱਚ ਬਦਲਿਆ ਜਾ ਸਕਦੈ
ਇਸ ਤੋਂ ਇਲਾਵਾ 75/24 ਵਿੰਟੇਜ ਤੋਪ ਅਤੇ ਟੋਪੈਕ ਆਰਮਰਡ ਪਰਸਨਲ ਕੈਰੀਅਰ ਵਹੀਕਲ ਵੀ ਪਰੇਡ ਦਾ ਹਿੱਸਾ ਹੋਣਗੇ। 75/24 ਤੋਪ ਭਾਰਤ ਦੀ ਪਹਿਲੀ ਸਵਦੇਸ਼ੀ ਤੋਪਖਾਨਾ ਸੀ ਤੇ 1965 ਅਤੇ 1971 ਦੀਆਂ ਜੰਗਾਂ 'ਚ ਹਿੱਸਾ ਲਿਆ ਸੀ। ਵਿੰਟੇਜ ਮਿਲਟਰੀ ਹਾਰਡਵੇਅਰ ਤੋਂ ਇਲਾਵਾ ਆਧੁਨਿਕ ਅਰਜੁਨ ਟੈਂਕ, ਬੀਐਮਪੀ-2, ਧਨੁਸ਼ ਤੋਪ, ਆਕਾਸ਼ ਮਿਜ਼ਾਈਲ ਸਿਸਟਮ, ਸਵਤਰ ਬ੍ਰਿੱਜ, ਟਾਈਗਰ ਕੈਟ ਮਿਜ਼ਾਈਲ ਤੇ ਤਰੰਗ ਇਲੈਕਟ੍ਰਾਨਿਕ ਵਾਰਫ਼ੇਅਰ ਸਿਸਟਮ ਸਮੇਤ ਕੁੱਲ 14 ਮਸ਼ੀਨੀ ਕਾਲਮ ਵੀ ਪਰੇਡ 'ਚ ਸ਼ਾਮਲ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904