ਧਾਰਾ 370 ਹਟਣ ਮਗਰੋਂ ਜੰਮੂ-ਕਸ਼ਮੀਰ 'ਚ ਪਹਿਲੀ ਈਦ, ਸੁਰੱਖਿਆ ਪ੍ਰਬੰਧ ਵਧਾਏ
ਦੇਸ਼ ਭਰ ਵਿੱਚ ਅੱਜ ਈਦ ਦੀਆਂ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਜੰਮੂ ਕਸ਼ਮੀਰ ਵਿੱਚ ਈਦ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਈਦ ਦੇ ਦਿਨ ਨਮਾਜ਼ ਦੌਰਾਨ ਸਖ਼ਤ ਸੁਰੱਖਿਆ ਰਹੇਗੀ। ਈਦ ਦੇ ਮੱਦੇਨਜ਼ਰ 300 ਟੈਲੀਫੋਨ ਬੂਥ ਵੀ ਬਣਾਏ ਗਏ ਹਨ, ਜਿਸ ਰਾਹੀਂ ਆਮ ਲੋਕ ਆਪਣੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰ ਸਕਣਗੇ। ਇਸ ਤੋਂ ਪਹਿਲਾਂ ਰਾਜ ਵਿੱਚ ਬੈਂਕਾਂ ਤੇ ਏਟੀਐਮ ਵੀ ਛੁੱਟੀ ਵਾਲੇ ਦਿਨ ਖੁੱਲ੍ਹੇ ਸਨ।
ਸ੍ਰੀਨਗਰ: ਦੇਸ਼ ਭਰ ਵਿੱਚ ਅੱਜ ਈਦ ਦੀਆਂ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਜੰਮੂ ਕਸ਼ਮੀਰ ਵਿੱਚ ਈਦ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਈਦ ਦੇ ਦਿਨ ਨਮਾਜ਼ ਦੌਰਾਨ ਸਖ਼ਤ ਸੁਰੱਖਿਆ ਰਹੇਗੀ। ਈਦ ਦੇ ਮੱਦੇਨਜ਼ਰ 300 ਟੈਲੀਫੋਨ ਬੂਥ ਵੀ ਬਣਾਏ ਗਏ ਹਨ, ਜਿਸ ਰਾਹੀਂ ਆਮ ਲੋਕ ਆਪਣੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰ ਸਕਣਗੇ। ਇਸ ਤੋਂ ਪਹਿਲਾਂ ਰਾਜ ਵਿੱਚ ਬੈਂਕਾਂ ਤੇ ਏਟੀਐਮ ਵੀ ਛੁੱਟੀ ਵਾਲੇ ਦਿਨ ਖੁੱਲ੍ਹੇ ਸਨ।
ਈਦ ਤੋਂ ਪਹਿਲਾਂ ਕਸ਼ਮੀਰ ਘਾਟੀ ਵਿੱਚ ਪਿਛਲੇ ਦੋ ਦਿਨ ਧਾਰਾ 144 ਵਿੱਚ ਢਿੱਲ ਦਿੱਤੀ ਗਈ ਸੀ, ਜਿਸ ਦੌਰਾਨ ਲੋਕਾਂ ਨੇ ਈਦ ਦੀ ਖਰੀਦਾਰੀ ਕੀਤੀ। ਇਸ ਦੌਰਾਨ ਦੁਕਾਨਾਂ ਸਜੀਆਂ ਤੇ ਬਾਜ਼ਾਰਾਂ ਵਿੱਚ ਵੀ ਲੋਕਾਂ ਦੀ ਚਹਿਲ-ਪਹਿਲ ਵੀ ਦਿਖਾਈ ਦਿੱਤੀ, ਪਰ ਕੱਲ੍ਹ ਦੁਪਹਿਰ ਤੋਂ ਬਾਅਦ ਸਥਿਤੀ ਖ਼ਰਾਬ ਹੋਣ ਦੇ ਡਰ ਵਿੱਚ ਇੱਥੇ ਫਿਰ ਤੋਂ ਧਾਰਾ 144 ਨੂੰ ਲਾਗੂ ਕੀਤਾ ਗਿਆ।
ਇਸੇ ਦੌਰਾਨ ਈਦ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਆਪਣੀ ਤਰਫ਼ੋਂ ਲੋਕਾਂ ਦੀ ਸਹੂਲਤ ਲਈ ਕਈ ਵਿਸ਼ੇਸ਼ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਹੈ। ਕੱਲ੍ਹ ਜੰਮੂ-ਕਸ਼ਮੀਰ ਪੁਲਿਸ ਨੇ ਵੀ ਅੰਤਰ ਰਾਸ਼ਟਰੀ ਮੀਡੀਆ ਵਿੱਚ ਆਈਆਂ ਖਬਰਾਂ ਦਾ ਖੰਡਨ ਕੀਤਾ, ਜਿਸ ਵਿੱਚ ਕਸ਼ਮੀਰ ਘਾਟੀ ਵਿੱਚ ਪਿਛਲੇ ਦਿਨੀਂ ਹੋਈ ਹਿੰਸਾ ਬਾਰੇ ਕਿਹਾ ਗਿਆ ਸੀ।
ਦੱਸ ਦੇਈਏ ਅੱਜ ਜੰਮੂ ਕਸ਼ਮੀਰ ਵਿੱਚ ਧਾਰਾ 370 ਲਹਟਣ ਮਗਰੋਂ ਪਹਿਲੀ ਈਦ ਹੈ। ਪ੍ਰਸ਼ਾਸਨ ਨੇ ਘਾਟੀ ਵਿੱਚ ਇਸ ਤਿਉਹਾਰ ਨੂੰ ਧੂਮਧਾਮ ਨਾਲ ਮਨਾਉਣ ਲਈ ਠੋਸ ਪ੍ਰਬੰਧ ਕੀਤੇ ਹਨ। ਲੋਕਾਂ ਨੂੰ ਅੱਜ ਮਸਜਿਦਾਂ ਵਿੱਚ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਬਕਰੀਦ 'ਤੇ 2 ਲੱਖ 50 ਹਜ਼ਾਰ ਭੇਡਾਂ ਅਤੇ ਬੱਕਰੀਆਂ ਬਲੀਦਾਨ ਲਈ ਉਪਲੱਬਧ ਕਰਵਾਈਆਂ ਗਈਆਂ ਹਨ।