ਪੜਚੋਲ ਕਰੋ
(Source: ECI/ABP News)
5 ਤੋਂ 10 ਸਾਲ ਵਧ ਸਕਦੀ ਰਿਟਾਇਰਮੈਂਟ ਦੀ ਉਮਰ, ਇਕਨਾਮਿਕ ਸਰਵੇਖਣ ਤੋਂ ਮਿਲੇ ਸੰਕੇਤ
ਇਕਨਾਮਿਕ ਸਰਵੇਖਣ 2018-19 ਵਿੱਚ ਕੁਝ ਅਜਿਹੇ ਸੰਕੇਤ ਮਿਲੇ ਹਨ, ਜਿਸ ਨੂੰ ਵੇਖ ਕੇ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਅੰਦਰ ਭਾਰਤ ਵਿੱਚ ਰਿਟਾਇਰਮੈਂਟ ਦੀ ਉਮਰ ਵਧਾਈ ਜਾ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ਵਿੱਚ ਰਿਟਾਇਰਮੈਂਟ ਦੀ ਉਮਰ 60 ਸਾਲ ਦੀ ਬਜਾਏ 65 ਸਾਲ ਜਾਂ 70 ਸਾਲ ਹੋ ਜਾਵੇਗੀ।
![5 ਤੋਂ 10 ਸਾਲ ਵਧ ਸਕਦੀ ਰਿਟਾਇਰਮੈਂਟ ਦੀ ਉਮਰ, ਇਕਨਾਮਿਕ ਸਰਵੇਖਣ ਤੋਂ ਮਿਲੇ ਸੰਕੇਤ retirement age can be increased in india signs from economic survey 5 ਤੋਂ 10 ਸਾਲ ਵਧ ਸਕਦੀ ਰਿਟਾਇਰਮੈਂਟ ਦੀ ਉਮਰ, ਇਕਨਾਮਿਕ ਸਰਵੇਖਣ ਤੋਂ ਮਿਲੇ ਸੰਕੇਤ](https://static.abplive.com/wp-content/uploads/sites/5/2019/07/05105250/retirement.jpg?impolicy=abp_cdn&imwidth=1200&height=675)
ਚੰਡੀਗੜ੍ਹ: ਇਕਨਾਮਿਕ ਸਰਵੇਖਣ 2018-19 ਵਿੱਚ ਕੁਝ ਅਜਿਹੇ ਸੰਕੇਤ ਮਿਲੇ ਹਨ, ਜਿਸ ਨੂੰ ਵੇਖ ਕੇ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਅੰਦਰ ਭਾਰਤ ਵਿੱਚ ਰਿਟਾਇਰਮੈਂਟ ਦੀ ਉਮਰ ਵਧਾਈ ਜਾ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ਵਿੱਚ ਰਿਟਾਇਰਮੈਂਟ ਦੀ ਉਮਰ 60 ਸਾਲ ਦੀ ਬਜਾਏ 65 ਸਾਲ ਜਾਂ 70 ਸਾਲ ਹੋ ਜਾਵੇਗੀ। ਇਹ ਕਿਹਾ ਗਿਆ ਹੈ ਕਿ ਭਾਰਤ ਵਿੱਚ ਲਾਈਫ ਐਕਸਪੇਂਟੈਂਸੀ ਔਰਤਾਂ ਤੇ ਮਰਦਾਂ, ਦੋਵਾਂ ਵਿੱਚ ਵਧ ਰਹੀ ਹੈ।
ਦਰਅਸਲ ਭਾਰਤ ਵਿੱਚ 60 ਸਾਲ ਦੀ ਉਮਰ ਵਿੱਚ ਵੀ ਹੁਣ ਪਹਿਲਾਂ ਤੋਂ ਜ਼ਿਆਦਾ ਮਹਿਲਾਵਾਂ ਤੇ ਮਰਦ ਤੰਦਰੁਸਤ ਰਹਿੰਦੇ ਹਨ। ਅਜਿਹੀ ਸਥਿਤੀ ਵਿੱਚ ਆਉਣ ਵਾਲੇ ਦਿਨਾਂ 'ਚ ਰਿਟਾਇਰਮੈਂਟ ਦੀ ਉਮਰ 'ਚ ਇਜ਼ਾਫਾ ਕਰਨ ਬਾਰੇ ਵੀ ਚਰਚਾ ਕੀਤੀ ਜਾ ਸਕਦੀ ਹੈ।
ਸਰਵੇਖਣ ਮੁਤਾਬਕ ਬਿਹਤਰ ਜੀਵਨ ਸ਼ੈਲੀ ਤੇ ਸਿਹਤ ਸੇਵਾਵਾਂ ਵਿੱਚ ਸੁਧਾਰ ਦੇ ਕਾਰਨ 60 ਸਾਲ ਬਾਅਦ ਵੀ ਲੋਕ ਪੂਰੀ ਤਰ੍ਹਾਂ ਤੰਦਰੁਸਤ ਹਨ। ਬਹੁਤ ਸਾਰੇ ਦੇਸ਼ਾਂ ਵਿੱਚ ਦੇਖਿਆ ਗਿਆ ਹੈ ਕਿ ਬਜ਼ੁਰਗਾਂ ਦੀ ਵਧਦੀ ਗਿਣਤੀ ਤੇ ਉਨ੍ਹਾਂ ਲਈ ਪੈਨਸ਼ਨ ਫੰਡਾਂ ਦੇ ਵਧਦੇ ਦਬਾਅ ਕਰਕੇ ਉਨ੍ਹਾਂ ਦੀ ਰਿਟਾਇਰਮੈਂਟ ਦੀ ਉਮਰ ਵਧਾਈ ਗਈ ਹੈ।
ਭਾਰਤ ਵਿੱਚ ਵੀ ਆਉਣ ਵਾਲੇ ਦਿਨਾਂ 'ਚ ਅਜਿਹਾ ਰੁਝਾਨ ਦੇਖਿਆ ਜਾ ਸਕਦਾ ਹੈ। ਪੈਨਸ਼ਨ ਬੋਝ ਨੂੰ ਘਟਾਉਣ ਲਈ, ਸਰਕਾਰ ਨੂੰ ਪੜਾਅਵਾਰ ਢੰਗ ਨਾਲ ਰਿਟਾਇਰਮੈਂਟ ਦੀ ਉਮਰ ਵਧਾਉਣ ਦੀ ਯੋਜਨਾ ਬਣਾਉਣਾ ਜ਼ਰੂਰੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)