ਕਰਨਾਲ: ਬਲਹੇੜਾ ਪਿੰਡ ਦੇ ਮਸ਼ੂਕ ਅਲੀ ਕਤਲ ਮਾਮਲੇ ਵਿੱਚ ਲੋੜੀਂਦਾ ਚੱਲ ਰਹੇ ਬਦਮਾਸ਼ ਇਕਰਾਮ ਉਰਫ ਮੱਛਰ 'ਤੇ ਪੁਲਿਸ ਨੇ 25 ਹਜ਼ਾਰ ਰੁਪਏ ਦਾ ਇਨਾਮ ਰੱਖੀਆ ਹੋਇਆ ਸੀ। ਪਰ ਕੱਲ੍ਹ ਕਰਨਾਲ ਪੁਲਿਸ ਦੀ ਸੀਆਈਏ-2 ਸ਼ਾਖਾ ਨੇ ਸੂਚਨਾ ਦੇ ਅਧਾਰ 'ਤੇ ਇਕਰਾਮ ਉਰਫ ਮੱਛਰ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਹਾਸਲ ਜਾਣਕਾਰੀ ਮੁਤਾਬਕ ਪੁਲਿਸ ਨੇ ਦੋਸ਼ੀ ਨੂੰ ਸੋਨੀਪਤ ਦੇ ਭੈਂਸਵਾਲ ਨੇੜੇ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਦੋਸ਼ੀ ਇਕਰਾਮ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ।


ਪੁਲਿਸ ਵਲੋਂ ਵੀ ਇਕਰਾਮ ਦੀ ਇਸ ਕਾਰਵਾਈ ਦਾ ਜਵਾਬ ਦਿੱਤੀ ਗਿਆ। ਇਸੇ ਦੌਰਾਨ ਜਵਾਬੀ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗੋਲੀ ਲੱਗ ਗਈ। ਅਤੇ ਉਸ ਦੀ ਮੌਤ ਹੋ ਗਈ। ਉਧਰ ਮੁਲਜ਼ਮ ਇਕਰਾਮ, ਮਾਸ਼ੁਕ ਅਲੀ ਕਤਲ ਕੇਸ ਵਿੱਚ ਮੁੱਖ ਮੁਲਜ਼ਮ ਸੀ ਅਤੇ ਇਸ ਤੋਂ ਪਹਿਲਾਂ ਉਸ 'ਤੇ ਲੁੱਟ ਦਾ ਕੇਸ ਸੀ।


ਇਹ ਵੀ ਪੜ੍ਹੋ'ਐਲਾਨ' ਬੈਨ ਹੋਣ ਮਗਰੋਂ ਕੰਵਰ ਗਰੇਵਾਲ ਦਾ 'ਐਲਾਨ ਫੇਰ ਤੋਂ'


ਮਾਸ਼ੋਕ ਅਲੀ ਕਤਲ ਕੇਸ ਵਿੱਚ ਇੱਕ ਮੁਲਜ਼ਮ ਨੂੰ ਪਹਿਲਾਂ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਫੜੇ ਗਏ ਮੁਲਜ਼ਮ ਨੇ ਪੁਲਿਸ ਪੁੱਛਗਿੱਛ ਵਿੱਚ ਕਬੂਲ ਕੀਤਾ ਕਿ ਉਸਨੇ ਆਪਣੇ ਸਾਥੀ ਦੇ ਨਾਲ ਮਿਲ ਕੇ ਮਾਸ਼ੁਕ ਅਲੀ ਦੀ ਹੱਤਿਆ ਕੀਤੀ ਸੀ। ਦੂਸਰਾ ਦੋਸ਼ੀ ਇਕਰਾਮ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੀ।


ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਟੀਮਾਂ ਵੱਖ-ਵੱਖ ਥਾਂਵਾਂ 'ਤੇ ਛਾਪਾ ਮਾਰੇ। ਬੀਤੀ ਰਾਤ ਪੁਲਿਸ ਦਾ ਇਕਰਾਮ ਨਾਲ ਮੁਕਾਬਲਾ ਹੋਇਆ। ਦੋਵਾਂ ਪਾਸਿਆਂ ਤੋਂ ਕਈ ਰਾਉਂਡ ਫਾਈਰ ਕੀਤੇ ਗਏ। ਇਸ ਮੁਕਾਬਲੇ ਵਿਚ ਇਕਰਾਮ ਨੂੰ ਗੋਲੀ ਲੱਗੀ। ਦੇਰ ਰਾਤ ਇਕਰਾਮ ਦੀ ਲਾਸ਼ ਨੂੰ ਪਾਣੀਪਤ ਦੇ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਮਾਸ਼ੁਕ ਅਲੀ 27 ਨਵੰਬਰ ਨੂੰ ਕਰਨਾਲ ਦੇ ਬਲਹੇੜਾ ਪਿੰਡ ਵਿੱਚ ਮਾਰਿਆ ਗਿਆ ਸੀ। ਇਸੇ ਕੇਸ ਵਿੱਚ ਇਕਰਾਮ ਕਰਨਾਲ ਪੁਲਿਸ ਦਾ ਇੱਕ ਲੋੜੀਂਦਾ ਅਪਰਾਧੀ ਸੀ। ਪੁਲਿਸ ਨੇ ਇਕਰਾਮ 'ਤੇ ਇਨਾਮ ਵੀ ਰੱਖਿਆ ਸੀ


ਇਹ ਵੀ ਪੜ੍ਹੋ: ਅਰੋਗਿਆ ਸੇਤੂ ਐਪ 'ਚ ਤਕਨੀਕੀ ਖ਼ਰਾਬੀ, ਪਿਛਲੇ 9 ਮਹੀਨਿਆਂ ਤੋਂ ਕੋਰੋਨਾ ਪੌਜ਼ਿਟੀਵ ਸਖ਼ਸ਼, ਜਾਣੋ ਪੂਰਾ ਮਾਮਲਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904