ਖੜੀ ਕਾਰ 'ਚ ਦੂਜੀ ਕਾਰ ਨੇ ਮਾਰੀ ਟੱਕਰ, ਇਕੋ ਪਰਿਵਾਰ ਦੇ ਤਿੰਨ ਜੀਅ ਮਰੇ
ਯਮੁਨਾ ਐਕਸਪ੍ਰੈਸ ਵੇਅ 'ਤੇ ਖੜੀ ਇਕ ਕਾਰ 'ਚ ਦੂਜੀ ਕਾਰ ਨੇ ਪਿੱਛੇ ਤੋਂ ਟੱਕਰ ਮਾਰੀ। ਟੱਕਰ ਲੱਗਣ ਨਾਲ ਕਾਰ 'ਚ ਬੈਠੇ ਪਤੀ-ਪਤਨੀ ਅਤੇ ਉਨ੍ਹਾਂ ਦੇ ਬੇਟੇ ਦੀ ਮੌਤ ਹੋ ਗਈ।
ਉੱਤਰ ਪ੍ਰਦੇਸ਼ ਦੇ ਮਥੁਰਾ ਜਨਪਦ 'ਚ ਬੁੱਧਵਾਰ ਯਮੁਨਾ ਐਕਸਪ੍ਰੈਸ ਵੇਅ 'ਤੇ ਖੜੀ ਇਕ ਕਾਰ 'ਚ ਦੂਜੀ ਕਾਰ ਨੇ ਪਿੱਛੇ ਤੋਂ ਟੱਕਰ ਮਾਰੀ। ਟੱਕਰ ਲੱਗਣ ਨਾਲ ਕਾਰ 'ਚ ਬੈਠੇ ਪਤੀ-ਪਤਨੀ ਅਤੇ ਉਨ੍ਹਾਂ ਦੇ ਬੇਟੇ ਦੀ ਮੌਤ ਹੋ ਗਈ।
ਪੁਲਿਸ ਦੇ ਮੁਤਾਬਕ ਗੁਰੂਗ੍ਰਾਮ ਦੇ ਰਾਜੀਵ ਨਗਰ ਦੇ 55 ਸਾਲਾ ਨਿਵਾਸੀ ਧਰਮਵੀਰ ਸਿੰਘ ਰਾਣਾ, ਉਨ੍ਹਾਂ ਦੀ ਪਤਨੀ ਊਸ਼ਾ ਤੇ ਬੇਟੇ ਅਵਿਨਾਸ਼ ਰਾਣਾ ਨਾਲ ਅਲਟੋ ਕਾਰ ਰਾਹੀਂ ਆਗਰਾ ਤੋਂ ਨੌਇਡਾ ਵੱਲ ਜਾ ਰਹੇ ਸਨ। ਇਸ ਦੌਰਾਨ ਹੀ ਮਹਾਵਨ ਥਾਣਾ ਖੇਤਰ 'ਚ ਉਨ੍ਹਾਂ ਸੜਕ ਕਿਨਾਰੇ ਗੱਡੀ ਖੜੀ ਕੀਤੀ। ਉਸ ਵੇਲੇ ਪਿੱਛੇ ਤੋਂ ਆ ਰਹੀ ਇਕ ਟਿਆਗੋ ਕਾਰ ਨੇ ਉਨ੍ਹਾਂ ਦੀ ਗੱਡੀ 'ਚ ਟੱਕਰ ਮਾਰ ਦਿੱਤੀ। ਦੂਜੀ ਕਾਰ 'ਚ ਅੰਮ੍ਰਿਤਸਰ ਨਿਵਾਸੀ ਕੁਲਦੀਪ ਤੇ ਪਰਵੀਣ ਸਵਾਰ ਸਨ।
ਹਾਈਕੋਰਟ ਦੀ ਪੰਜਾਬ ਸਰਕਾਰ ਨੂੰ ਫਿਟਕਾਰ! ਹੁਣ ਕਿਸਾਨ ਅੰਦੋਲਨ 'ਤੇ ਕੀ ਹੋਏਗਾ ਕੈਪਟਨ ਦਾ ਰੁਖ਼ ?ਕੋਰੋਨਾ ਵਾਇਰਸ ਮੁੜ ਹੋ ਰਿਹਾ ਸਰਗਰਮ, ਫਰਾਂਸ 'ਚ ਦੂਜੇ ਲੌਕਡਾਊਨ ਦਾ ਐਲਾਨ
ਇਸ ਹਾਦਸੇ 'ਚ ਪਰਿਵਾਰ ਦੇ ਤਿੰਨ ਜੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਟੱਕਰ ਮਾਰਨ ਵਾਲੀ ਗੱਡੀ 'ਚ ਸਵਾਰ ਕੁਲਦੀਪ ਤੇ ਪਰਵੀਣ ਜ਼ਖ਼ਮੀ ਹੋ ਗਏ।
ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਇਕ ਹੋਰ ਵੱਡਾ ਝਟਕਾ ਦੇਣ ਦੀ ਤਿਆਰੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ