Road accident- ਪੁਲਿਸ ਭਰਤੀ ਦੀ ਪ੍ਰੀਖਿਆ ਦੇ ਕੇ ਪਰਤ ਰਹੇ ਤਿੰਨ ਨੌਜਵਾਨਾਂ ਦੀ ਮੌਤ
Road accident- ਉਤਰ ਪ੍ਰਦੇਸ਼ ਦੇ ਝਾਂਸੀ ਵਿਚ ਸੜਕ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਥੇ ਪੁਲਿਸ ਭਰਤੀ ਦੀ ਪ੍ਰੀਖਿਆ ਦੇ ਕੇ ਪਰਤ ਰਹੀ ਇੱਕ ਲੜਕੀ ਸਮੇਤ ਤਿੰਨ ਲੋਕਾਂ ਦੀ ਕਾਰ ਹਾਦਸੇ ਵਿਚ ਮੌਤ ਹੋ ਗਈ।
Road accident- ਉਤਰ ਪ੍ਰਦੇਸ਼ ਦੇ ਝਾਂਸੀ ਵਿਚ ਸੜਕ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਥੇ ਪੁਲਿਸ ਭਰਤੀ ਦੀ ਪ੍ਰੀਖਿਆ ਦੇ ਕੇ ਪਰਤ ਰਹੀ ਇੱਕ ਲੜਕੀ ਸਮੇਤ ਤਿੰਨ ਲੋਕਾਂ ਦੀ ਕਾਰ ਹਾਦਸੇ ਵਿਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਲਲਿਤਪੁਰ ਤੋਂ ਝਾਂਸੀ ਵੱਲ ਆ ਰਹੀ ਗੱਡੀ ਡਿਵਾਈਡਰ ਉਤੇ ਚੜ੍ਹਨ ਪਿੱਛੋਂ ਪਲਟ ਗਈ।
ਕਾਰ ਵਿਚ ਇਕ ਮਹਿਲਾ ਪ੍ਰੀਖਿਆਰਥੀ ਸਮੇਤ 3 ਲੋਕ ਸਵਾਰ ਸਨ। ਇਕ ਨੌਜਵਾਨ ਦੀ ਮੌਕੇ ਉਤੇ ਹੀ ਮੌਤ ਹੋ ਗਈ। ਮਹਿਲਾ ਪ੍ਰੀਖਿਆਰਥੀ ਸਮੇਤ ਦੋ ਲੋਕਾਂ ਦੀ ਮੈਡੀਕਲ ਕਾਲਜ ਵਿਚ ਇਲਾਜ ਦੌਰਾਨ ਮੌਤ ਹੋ ਗਈ। ਕਾਰ ਵਿਚ ਮਹਿਲਾ ਆਪਣੇ ਰਿਸ਼ਤੇਦਾਰ ਅਤੇ ਦੋਸਤ ਨਾਲ ਲਲਿਤਪੁਰ ਤੋਂ ਪ੍ਰੀਖਿਆ ਦੇ ਕੇ ਵਾਪਸ ਆ ਰਹੀ ਸੀ। ਇਸ ਦੌਰਾਨ ਕਾਰ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ।
ਰਾਹਗੀਰਾਂ ਨੇ ਲੋਕਾਂ ਨੂੰ ਬਾਹਰ ਕੱਢਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ਉਤੇ ਪਹੁੰਚੀ ਪੁਲਿਸ ਨੇ ਸਾਰਿਆਂ ਨੂੰ ਹਸਪਤਾਲ ਪਹੁੰਚਾਇਆ। ਝਾਂਸੀ ਦੇ ਐੱਸਐੱਸਪੀ ਰਾਜੇਸ਼ ਐੱਸ. ਨੇ ਦੱਸਿਆ ਕਿ ਵਿਵੇਕ ਯਾਦਵ (22) ਆਪਣੀ ਮਾਸੀ ਰਿਤੂ ਯਾਦਵ (28) ਅਤੇ ਰਮਾਕਾਂਤ ਯਾਦਵ ਵਾਸੀ ਜਾਲੌਨ ਨੂੰ ਪੁਲਿਸ ਭਰਤੀ ਦੀ ਪ੍ਰੀਖਿਆ ਦਿਵਾਉਣ ਲਈ ਬੱਸ ਰਾਹੀਂ ਲਲਿਤਪੁਰ ਆਇਆ ਸੀ। ਇਮਤਿਹਾਨ ਦੇਣ ਤੋਂ ਬਾਅਦ ਉਹ ਲਲਿਤਪੁਰ ਤੋਂ ਘਰ ਜਾਣ ਲਈ ਨਿਕਲਿਆ।
ਬੱਸ ਦਾ ਇੰਤਜ਼ਾਰ ਕਰਦੇ ਸਮੇਂ ਵਿਵੇਕ ਨੂੰ ਉਸ ਦਾ ਦੋਸਤ ਆਸ਼ੀਸ਼ ਤਿਵਾੜੀ ਮਿਲ ਗਿਆ ਅਤੇ ਘਰ ਜਾਣ ਲਈ ਵਿਵੇਕ ਆਪਣੀ ਮਾਸੀ ਰਿਤੂ ਨਾਲ ਸਵਿਫਟ ਡਿਜ਼ਾਇਰ ਕਾਰ ਵਿੱਚ ਬੈਠ ਗਿਆ।ਐਸਐਸਪੀ ਅਨੁਸਾਰ ਝਾਂਸੀ ਲਲਿਤਪੁਰ ਸਰਹੱਦ ’ਤੇ ਝਾਂਸੀ ਦੇ ਬਬੀਨਾ ਥਾਣਾ ਖੇਤਰ ਵਿੱਚ ਤੇਜ਼ ਮੀਂਹ ਕਾਰਨ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ। ਜਿਸ ‘ਚ ਕਾਰ ਚਾਲਕ ਆਸ਼ੀਸ਼ ਤਿਵਾੜੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ‘ਤੇ ਪੁਲਿਸ ਹਾਦਸੇ ‘ਚ ਜ਼ਖਮੀ ਰਿਤੂ ਅਤੇ ਵਿਵੇਕ ਨੂੰ ਤੁਰੰਤ ਐਂਬੂਲੈਂਸ ‘ਚ ਝਾਂਸੀ ਮੈਡੀਕਲ ਕਾਲਜ ਲੈ ਗਈ। ਜਿੱਥੇ ਡਾਕਟਰਾਂ ਨੇ ਵਿਵੇਕ ਨੂੰ ਮ੍ਰਿਤਕ ਐਲਾਨ ਦਿੱਤਾ। ਰਿਤੂ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਲਲਿਤਪੁਰ ਤੋਂ ਝਾਂਸੀ ਵੱਲ ਆ ਰਹੀ ਗੱਡੀ ਡਿਵਾਈਡਰ ‘ਤੇ ਚੜ੍ਹਨ ਪਿੱਛੋਂ ਪਲਟ ਗਈ। ਕਾਰ ਵਿਚ ਇਕ ਮਹਿਲਾ ਪ੍ਰੀਖਿਆਰਥੀ ਸਮੇਤ 3 ਲੋਕ ਸਵਾਰ ਸਨ। ਇਕ ਨੌਜਵਾਨ ਦੀ ਮੌਕੇ ਉਤੇ ਹੀ ਮੌਤ ਹੋ ਗਈ। ਮਹਿਲਾ ਪ੍ਰੀਖਿਆਰਥੀ ਸਮੇਤ ਦੋ ਲੋਕਾਂ ਦੀ ਮੈਡੀਕਲ ਕਾਲਜ ਵਿਚ ਇਲਾਜ ਦੌਰਾਨ ਮੌਤ ਹੋ ਗਈ।