ਪੜਚੋਲ ਕਰੋ
(Source: ECI/ABP News)
ਵਾਡਰਾ ਤੋਂ ਈਡੀ ਨੇ ਕੀਤੀ ਪੰਜ ਘੰਟੇ ਤਕ ਪੁੱਛਗਿੱਛ
![ਵਾਡਰਾ ਤੋਂ ਈਡੀ ਨੇ ਕੀਤੀ ਪੰਜ ਘੰਟੇ ਤਕ ਪੁੱਛਗਿੱਛ robert vadra questioned by enforcement directorate ਵਾਡਰਾ ਤੋਂ ਈਡੀ ਨੇ ਕੀਤੀ ਪੰਜ ਘੰਟੇ ਤਕ ਪੁੱਛਗਿੱਛ](https://static.abplive.com/wp-content/uploads/sites/5/2019/02/06213816/robert-vadra-outside-ed-office.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕਾਰੋਬਾਰੀ ਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਭਣਵਈਏ ਰਾਬਰਟ ਵਾਡਰਾ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜ ਘੰਟਿਆਂ ਤੋਂ ਵੀ ਵੱਧ ਸਮੇਂ ਤਕ ਪੁੱਛਗਿੱਛ ਕੀਤੀ ਹੈ। ਸੂਤਰਾਂ ਮੁਤਾਬਕ ਈਡੀ ਵਾਡਰਾ ਤੋਂ ਸੰਤੁਸ਼ਟ ਨਹੀਂ ਹੋਇਆ ਉਨ੍ਹਾਂ ਤੋਂ ਮੁੜ ਪੁੱਛਗਿੱਛ ਕੀਤੀ ਜਾ ਸਕਦੀ ਹੈ। ਈਡੀ ਨੇ ਵਾਡਰਾ ਤੋਂ ਵਿਦੇਸ਼ਾਂ ਵਿੱਚ ਗ਼ੈਰ ਕਾਨੂੰਨੀ ਤਰੀਕੇ ਨਾਲ ਜਾਇਦਾਦ ਬਣਾਉਣ ਦੇ ਇਲਜ਼ਾਮਾਂ ਬਾਰੇ ਸਵਾਲ ਕੀਤੇ। ਸੂਤਰਾਂ ਮੁਤਾਬਕ ਵਾਡਰਾ ਨੇ ਆਪਣੇ 'ਤੇ ਲੱਗੇ ਜ਼ਿਆਦਾਤਰ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ।
ਵਿਦੇਸ਼ ਵਿੱਚ ਨਾਜਾਇਜ਼ ਜਾਇਦਾਦ ਰੱਖਣ ਦੇ ਇਲਜ਼ਾਮ ਨਾਲ ਸਬੰਧਤ ਪੁੱਛਗਿੱਛ ਲਈ ਰਾਬਰਟ ਵਾਡਰਾ ਬਾਅਦ ਦੁਪਹਿਰ ਈਡੀ ਦੇ ਦਫ਼ਤਰ ਪਹੁੰਚ ਗਏ ਸਨ। ਉਨ੍ਹਾਂ ਦੀ ਪਤਨੀ ਪ੍ਰਿਅੰਕਾ ਗਾਂਧੀ ਵਾਡਰਾ ਵੀ ਨਾਲ ਆਈ ਸੀ। ਵਾਡਰਾ ਖ਼ਿਲਾਫ਼ ਇਹ ਮਾਮਲਾ ਲੰਦਨ ਵਿੱਚ 19 ਲੱਖ ਪਾਊਂਡ ਦੀ ਜਾਇਦਾਦ ਦੀ ਖਰੀਦ ਵਿੱਚ ਕਥਿਤ ਮਨੀ ਲਾਂਡ੍ਰਿੰਗ ਜਾਂਚ ਨਾਲ ਜੁੜਿਆ ਹੈ।
ਇਹ ਵੀ ਪੜ੍ਹੋ- ED ਸਾਹਮਣੇ ਪੇਸ਼ ਹੋਏ ਰਾਬਰਟ ਵਾਡਰਾ, ਸਵਾਲਾਂ ਦੀ ਝੜੀ
ਇਸ ਤੋਂ ਪਹਿਲਾਂ ਦੋ ਫਰਵਰੀ ਨੂੰ ਦਿੱਲੀ ਦੀ ਅਦਾਲਤ ਨੇ ਰਾਬਰਟ ਵਾਡਰਾ ਨੂੰ 16 ਫਰਵਰੀ ਤਕ ਅੰਤ੍ਰਿਮ ਜ਼ਮਾਨਤ ਦਿੱਤੀ ਸੀ। ਅਦਾਲਤ ਨੇ ਉਨ੍ਹਾਂ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਛੇ ਫਰਵਰੀ ਨੂੰ ਖ਼ੁਦ ਪੇਸ਼ ਹੋ ਕੇ ਜਾਂਚ ਵਿੱਚ ਸ਼ਾਮਲ ਹੋਣ।
ਸੂਤਰਾਂ ਮੁਤਾਬਕ ਵਾਡਰਾ ਏਜੰਸੀ ਦੇ ਸਾਹਮਣੇ ਪੇਸ਼ ਹੋਏ ਤਾਂ ਉਨ੍ਹਾਂ ਨੂੰ ਲੰਡਨ ਵਿੱਚ ਜਾਇਦਾਦ ਦੀ ਖਰੀਦ ਸਬੰਧੀ ਕੀਤੇ ਸੌਦਿਆਂ ਬਾਰੇ ਪੁੱਛਿਆ ਗਿਆ ਹੈ। ਸੂਤਰਾਂ ਮੁਤਾਬਕ ਵਾਡਰਾ ਨੇ ਲੰਡਨ ਵਿੱਚ ਆਪਣੀ ਜਾਇਦਾਦ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦਾ ਬਿਆਨ ਮਨੀ ਲਾਂਡ੍ਰਿੰਗ ਕਾਨੂੰਨ ਦੇ ਤਹਿਤ ਦਰਜ ਕੀਤਾ ਗਿਆ ਹੈ। ਜੇਕਰ ਈਡੀ ਨੂੰ ਲੋੜ ਹੋਵੇਗੀ ਤਾਂ ਵਾਡਰਾ ਨੂੰ ਮੁੜ ਤੋਂ ਸੰਮਨ ਕੀਤਾ ਜਾਵੇਗਾ।
Delhi: Robert Vadra leaves from the Enforcement Directorate office after questioning in connection with a money laundering case. pic.twitter.com/FtSidnpGJ8
— ANI (@ANI) February 6, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)