ਰੋਹਤਕ ਹੱਤਿਆਕਾਂਡ: SIT ਦਾ ਗਠਨ, ਪੰਜ ਜਣਿਆਂ ਨੂੰ ਮਾਰਨ ਵਾਲੇ ਮੁਲਜ਼ਮ ਕੋਚ ਦੇ ਸਿਰ ਇਕ ਲੱਖ ਰੁਪਏ ਇਨਾਮ
ਸੂਤਰਾਂ ਮੁਤਾਬਕ ਸੁਖਵਿੰਦਰ ਖਿਲਾਫ ਕੁਝ ਦਿਨ ਪਹਿਲਾਂ ਸ਼ਿਕਾਇਤ ਮਿਲਣ ਤੇ ਹੈੱਡ ਕੋਚ ਮਨੋਜ ਮਲਿਕ ਨੇ ਉਸ ਨੂੰ ਜਿਮਨੇਜ਼ੀਅਅਅਮ ਹਾਲ 'ਚ ਆਉਣ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਗੱਲ 'ਤੇ ਮਨੋਜ ਦੇ ਨਾਲ ਸੁਖਵਿੰਦਰ ਰੰਜਿਸ਼ ਪੈਦਾ ਕਰ ਬੈਠਾ ਸੀ।
ਰੋਹਤਕ: ਇੱਥੇ ਸ਼ਨੀਵਾਰ ਰਾਤ ਇਕ ਵਾਰਦਾਤ 'ਚ ਪੰਜ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਪਿੱਛੇ ਕਾਰਨ ਦੋ ਕੋਚਾਂ ਦਾ ਆਪਸੀ ਵਿਵਾਦ ਦੱਸਿਆ ਜਾ ਰਿਹਾ ਹੈ। ਦਰਅਸਲ ਕੁਝ ਦਿਨ ਪਹਿਲਾਂ ਇਕ ਕੋਚ ਖਿਲਾਫ ਇਕ ਮਹਿਲਾ ਖਿਡਾਰੀ ਦੇ ਪਰਿਵਾਰ ਦੀ ਸ਼ਿਕਾਇਤ ਮਿਲਣ ਮਗਰੋਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਇੱਥੋਂ ਹੀ ਇਸ ਵਿਵਾਦ ਦੀ ਸ਼ੁਰੂਆਤ ਹੋਈ।
ਨੌਕਰੀ ਗਵਾਉਣ ਵਾਲੇ ਕੋਚ ਸੁਖਵਿੰਦਰ ਨੇ ਬੀਤੀ ਰਾਤ ਇਸ ਹੱਤਿਆਕਾਂਡ ਨੂੰ ਅੰਜ਼ਾਮ ਦਿੱਤਾ ਤੇ ਫਰਾਰ ਹੋ ਗਿਆ। ਕੋਚਾਂ ਤੇ ਕੁਸ਼ਤੀ ਖਿਡਾਰੀਆਂ ਦੀ ਹੱਤਿਆ ਦੇ ਮੁਲਜ਼ਮ ਕੋਚ ਸੁਖਵਿੰਦਰ 'ਤੇ ਹਰਿਆਣਾ ਪੁਲਿਸ ਨੇ ਇਕ ਲੱਖ ਰੁਪਏ ਦਾ ਇਨਾਮ ਐਲਾਨ ਕੇ ਉਸ ਦੀ ਤਲਾਸ਼ ਲਈ SIT ਗਠਨ ਕਰ ਦਿੱਤੀ ਹੈ। DGP ਹਰਿਆਣਾ ਖੁਦ ਇਸ ਮਾਮਲੇ ਨੂੰ ਦੇਖ ਰਹੇ ਹਨ।ਅੱਜ ਰੋਹਤਕ ਦੇ SP ਰਾਹੁਲ ਸ਼ਰਮਾ ਨੇ ਮੀਡੀਆ ਨੂੰ ਤਮਾਮ ਹਾਲਾਤ ਬ੍ਰੀਫ ਕਰਦਿਆਂ ਆਮ ਜਨਤਾ ਤੋਂ ਵੀ ਮੁਲਜ਼ਮ ਸੁਖਵਿੰਦਰ ਦੀ ਗ੍ਰਿਫ਼ਤਾਰੀ 'ਚ ਮਦਦ ਮੰਗੀ ਤੇ ਕਿਹਾ ਕਿ ਉਸ ਬਾਰੇ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।
ਸੂਤਰਾਂ ਮੁਤਾਬਕ ਸੁਖਵਿੰਦਰ ਖਿਲਾਫ ਕੁਝ ਦਿਨ ਪਹਿਲਾਂ ਸ਼ਿਕਾਇਤ ਮਿਲਣ ਤੇ ਹੈੱਡ ਕੋਚ ਮਨੋਜ ਮਲਿਕ ਨੇ ਉਸ ਨੂੰ ਜਿਮਨੇਜ਼ੀਅਅਅਮ ਹਾਲ 'ਚ ਆਉਣ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਗੱਲ 'ਤੇ ਮਨੋਜ ਦੇ ਨਾਲ ਸੁਖਵਿੰਦਰ ਰੰਜਿਸ਼ ਪੈਦਾ ਕਰ ਬੈਠਾ ਸੀ ਤੇ ਸ਼ੁੱਕਰਵਾਰ ਦੇਰ ਸ਼ਾਮ ਸੁਖਵਿੰਦਰ ਜਿਮਨੇਜੀਅਮ ਹਾਲ ਪਹੁੰਚਿਆ ਸੀ। ਜਿੱਥੇ ਕੋਚ ਮਨੋਜ ਕੁਮਾਰ ਤੋਂ ਇਲਾਵਾ ਕੁਸ਼ਤੀ ਦੀ ਕੌਮੀ ਖਿਡਾਰਨ ਰਹੀ ਉਨ੍ਹਾਂ ਦੀ ਪਤਨੀ ਸਾਕਸ਼ੀ, 3 ਸਾਲ ਦਾ ਬੇਟਾ ਸਰਤਾਜ, ਕੁਸ਼ਤੀ ਕੋਚ ਸਤੀਸ਼ ਦਲਾਲ, ਕੋਚ ਪ੍ਰਦੀਪ ਮਲਿਕ, ਕੁਸ਼ਤੀ ਖਿਡਾਰੀ ਮਥੁਰਾ ਨਿਵਾਸੀ ਪੂਜਾ ਤੇ ਰੇਸਲਿੰਗ ਕੋਚ ਅਮਰਜੀਤ ਮੌਜੂਦ ਸਨ।
ਇਸ ਦਰਮਿਆਨ ਵਿਵਾਦ ਨੂੰ ਨਿਪਟਾਉਣ ਲਈ ਸਾਰਿਆਂ 'ਚ ਗੱਲਬਾਤ ਚੱਲ ਰਹੀ ਸੀ ਕਿ ਅਚਾਨਕ ਕੋਚ ਸੁਖਵਿੰਦਰ ਗੁੱਸੇ 'ਚ ਆ ਗਿਆ ਤੇ ਹਥਿਆਰ ਕੱਢ ਕੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਉਸਨੇ ਪਹਿਲਾਂ ਡੀਪੀਈ ਮਨੋਜ ਕੁਮਾਰ ਨੂੰ ਮਾਰਿਆ। ਉਨ੍ਹਾਂ ਨੂੰ ਬਚਾਉਣ ਅੱਗੇ ਆਈ ਉਨ੍ਹਾਂ ਦੀ ਪਤਨੀ ਸਾਕਸ਼ੀ, ਖਿਡਾਰੀ ਪੂਜੀ ਤੇ ਦੂਜੇ ਕੋਚ ਸਤੀਸ਼ ਦਲਾਲ, ਪ੍ਰਦੀਪ ਮਲਿਕ ਤੋਂ ਇਲਾਵਾ ਅਮਰਜੀਤ ਕੋਚ ਦੇ ਨਾਲ ਮਨੋਜ ਦੇ ਤਿੰਨ ਸਾਲ ਦੇ ਬੱਚੇ ਸਰਤਾਜ ਨੂੰ ਵੀ ਗੋਲ਼ੀਆਂ ਮਾਰ ਦਿੱਤੀਆਂ। ਇਸ ਘਟਨਾ 'ਚ ਕੋਚ ਅਮਰਜੀਤ ਤੇ ਬੱਚੇ ਸਰਤਾਜ ਨੂੰ ਛੱਡ ਕੇ ਬਾਕੀ ਪੰਜ ਜਣਿਆਂ ਦੀ ਮੌਤ ਹੋ ਗਈ। ਜਿੰਨ੍ਹਾਂ ਦਾ ਅੱਜ ਪੋਸਟ ਮਾਰਟਮ ਕਰ ਦਿੱਤਾ ਗਿਆ।