ਕਿਸਾਨਾਂ ਦੇ ਡਰੋਂ ਬੀਜੇਪੀ ਨੇ ਦੋ ਘੰਟੇ ਪਹਿਲਾਂ ਦੀ ਨਿਬੇੜ ਦਿੱਤਾ ਆਪਣਾ ਪ੍ਰੋਗਰਾਮ, ਸੂਬਾ ਪ੍ਰਧਾਨ ਕਾਹਲ ਨਾਲ ਨਿੱਕਲੇ
ਬੀਜੇਪੀ ਦਫਤਰ ਦੇ ਨੀਂਹ ਪੱਥਰ ਦਾ ਕੰਮ ਐਤਵਾਰ ਸਵੇਰੇ 10 ਜੇ ਕੀਤਾ ਜਾਣਾ ਸੀ। ਪਰ ਸੋਸ਼ਲ ਮੀਡੀਆ 'ਤੇ ਪ੍ਰੋਗਰਾਮ ਬਾਰੇ ਸੂਚਨਾ ਵਾਇਰਲ ਹੋਣ ਦੇ ਚੱਲਦਿਆਂ ਸ਼ਨੀਵਾਰ ਰਾਤ ਨੂੰ ਹੀ ਕਿਸਾਨਾਂ ਨੇ ਇਸ ਦਾ ਵਿਰੋਧ ਕਰਨ ਦੀ ਚੇਤਾਵਨੀ ਦੇ ਦਿੱਤੀ ਸੀ।
ਇੱਜਰ: ਐਤਵਾਰ ਇੱਜਰ ਦੇ ਰਿਵਾੜੀ ਰੋਡ ਤੇ ਬੀਜੇਪੀ ਦੇ ਜ਼ਿਲ੍ਹਾ ਦਫ਼ਤਰ ਦਾ ਨੀਂਹ ਪੱਥਰ ਪ੍ਰੋਗਰਾਮ ਕਿਸਾਨਾਂ ਦੇ ਖੌਫ ਦੇ ਚੱਲਦਿਆਂ ਮਿੰਟਾਂ 'ਚ ਹੀ ਸਮਿਟ ਗਿਆ। ਉੱਥੇ ਹੀ ਕਿਸਾਨਾਂ ਦੇ ਪਹਿਲਾਂ ਤੋਂ ਐਲਾਨੇ ਵਿਰੋਧ ਦੇ ਚੱਲਦਿਆਂ ਪ੍ਰਗੋਰਾਮ ਦਾ ਆਯੋਜਨ ਸਮੇਂ ਤੋਂ ਦੋ ਘੰਟੇ ਪਹਿਲਾਂ ਬੀਜੇਪੀ ਸੂਬਾ ਪ੍ਰਧਾਨ ਪ੍ਰੋਗਰਾਮ ਖਤਮ ਕਰਕੇ ਨਿੱਕਲ ਗਏ।
ਬੀਜੇਪੀ ਦਫਤਰ ਦੇ ਨੀਂਹ ਪੱਥਰ ਦਾ ਕੰਮ ਐਤਵਾਰ ਸਵੇਰੇ 10 ਜੇ ਕੀਤਾ ਜਾਣਾ ਸੀ। ਪਰ ਸੋਸ਼ਲ ਮੀਡੀਆ 'ਤੇ ਪ੍ਰੋਗਰਾਮ ਬਾਰੇ ਸੂਚਨਾ ਵਾਇਰਲ ਹੋਣ ਦੇ ਚੱਲਦਿਆਂ ਸ਼ਨੀਵਾਰ ਰਾਤ ਨੂੰ ਹੀ ਕਿਸਾਨਾਂ ਨੇ ਇਸ ਦਾ ਵਿਰੋਧ ਕਰਨ ਦੀ ਚੇਤਾਵਨੀ ਦੇ ਦਿੱਤੀ ਸੀ। ਜਿਸ ਤੋਂ ਬਾਅਦ ਸੂਬਾ ਪ੍ਰਧਾਨ ਐਤਵਾਰ ਸੇਵਰੇ 8 ਵਜੇ ਹੀ ਸਥਾਨ 'ਤੇ ਪਹੁੰਚ ਗਏ ਤੇ ਤੇਜ਼ੀ ਨਾਲ 9 ਵਜੇ ਤੋਂ ਪਹਿਲਾਂ ਹੀ ਪ੍ਰੋਗਰਾਮ ਸਮਾਪਤ ਕਰ ਦਿੱਤਾ।
ਇਸ ਦੌਰਾਨ ਆਮ ਤੌਰ 'ਤੇ ਜਨਤਾ 'ਤੇ ਕਾਰਕੁੰਨਾਂ ਨੂੰ ਮਾਸਕ ਤੇ ਸੋਸ਼ਲ ਡਿਸਟੈਂਸ ਦੀ ਪਾਲਣਾ ਦਾ ਪਾਠ ਪੜ੍ਹਾਉਣ ਵਾਲੇ ਬੀਜੇਪੀ ਪ੍ਰਧਾਨ ਓਪੀ ਧਨਖੜ ਹਵਨ ਯੱਗ ਤੇ ਭੂਮੀ ਪੂਜਨ ਦੌਰਾਨ ਬਿਨਾਂ ਮਾਸਕ ਤੋਂ ਨਜ਼ਰ ਆਏ। ਇਸ ਤੋਂ ਇਲਾਵਾ ਵੀ ਕਈ ਵਿਧਾਇਕ ਬਿਨਾਂ ਮਾਸਕ ਤੇ ਇਕ ਦੂਜੇ ਦੇ ਨਜ਼ਦੀਕ ਖੜੇ ਨਜ਼ਰ ਆਏ।
ਓਧਰ ਕਿਸਾਨਾਂ ਨੂੰ ਜਦੋਂ ਇਸ ਪ੍ਰੋਗਰਾਮ ਦੇ ਸਮੇਂ ਤੋਂ ਪਹਿਲਾਂ ਕਰਵਾਏ ਜਾਣ ਦੀ ਭਿਣਕ ਲੱਗੀ ਤਾਂ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ ਪਰ ਉਦੋਂ ਤਕ ਸੂਬਾ ਪ੍ਰਧਾਨ ਜਾ ਚੁੱਕੇ ਸਨ। ਪਰ ਉੱਥੇ ਪਹੁੰਚੇ ਦਰਜਨਾਂ ਕਿਸਾਨਾਂ ਨੇ ਕਾਲੇ ਝੰਡਿਆਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਤੇ ਬੀਜੇਪੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਬੇਸ਼ੱਕ ਬੀਜੇਪੀ ਲੀਡਰ ਆਪਣਾ ਪ੍ਰੋਗਰਾਮ ਕਰਨ 'ਚ ਸਫ਼ਲ ਰਹੇ ਪਰ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਉਹ ਖੌਫ 'ਚ ਰਹੇ।
ਇਹ ਵੀ ਪੜ੍ਹੋ: ਕੀ ਖ਼ਤਮ ਹੋ ਗਈ ਹੈ Sunil Grover ਅਤੇ Kapil Sharma ਦੀ ਕੁੜੱਤਣ? ਇਕੱਠੇ ਕੰਮ ਕਰਨ 'ਤੇ ਗੁੱਥੀ ਨੇ ਤੋੜੀ ਚੁੱਪੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904