S-400 Missile Delivery: ਦੁਸ਼ਮਣਾਂ ਦੇ ਉੱਡਣਗੇ ਹੋਸ਼! ਅਗਲੇ ਸਾਲ ਤੱਕ ਰੂਸ ਦੇਵੇਗਾ ਦੋ ਹੋਰ S-400 ਮਿਜ਼ਾਈਲ ਸਿਸਟਮ, ਭਾਰਤ ਦੀ ਹਵਾਈ ਰੱਖਿਆ ਪ੍ਰਣਾਲੀ ਹੋਵੇਗੀ ਮਜ਼ਬੂਤ
S-400 Missile System: ਭਾਰਤ ਦੀ ਹਵਾਈ ਰੱਖਿਆ ਪ੍ਰਣਾਲੀ ਹੋਰ ਮਜ਼ਬੂਤ ਹੋਣ ਜਾ ਰਹੀ ਹੈ। ਜੀ ਹਾਂ ਅਗਲੇ ਸਾਲ ਤੱਕ ਰੂਸ ਦੋ ਹੋਰ S-400 ਮਿਜ਼ਾਈਲ ਸਿਸਟਮ ਦੇਵੇਗਾ।
India Will Get More S-400 Missile System: ਭਾਰਤ ਦੀ ਰਣਨੀਤਕ ਸ਼ਕਤੀ ਅਗਲੇ ਸਾਲ ਤੱਕ ਹੋਰ ਵਧਣ ਦੀ ਉਮੀਦ ਹੈ। ਅਗਲੇ ਸਾਲ ਤੱਕ ਰੂਸ ਦੀ ਜ਼ਮੀਨ ਤੋਂ ਹਵਾ 'ਚ ਮਾਰ ਕਰਨ ਵਾਲੀ ਮਿਜ਼ਾਈਲ ਪ੍ਰਣਾਲੀ ਐੱਸ-400 ਟ੍ਰਾਇੰਫ ਦੀਆਂ ਬਾਕੀ ਦੋ ਰੈਜੀਮੈਂਟਾਂ ਭਾਰਤ ਪਹੁੰਚ ਜਾਣਗੀਆਂ। ਯੂਕਰੇਨ ਵਿੱਚ ਜੰਗ ਦੇ ਮੱਦੇਨਜ਼ਰ ਇਸਦੀ ਸਪਲਾਈ ਵਿੱਚ ਕੁਝ ਦੇਰੀ ਹੋਈ ਹੈ। ਅਧਿਕਾਰਤ ਸੂਤਰਾਂ ਨੇ ਮੰਗਲਵਾਰ ਯਾਨੀਕਿ ਅੱਜ 23 ਅਪ੍ਰੈਲ ਨੂੰ ਇਹ ਜਾਣਕਾਰੀ ਦਿੱਤੀ।
ਪਹਿਲਾਂ ਤਿੰਨ ਯੂਨਿਟਾਂ ਦੀ ਸਪਲਾਈ ਹੋ ਚੁੱਕੀ ਹੈ
ਪੀਟੀਆਈ ਦੀ ਰਿਪੋਰਟ ਮੁਤਾਬਕ ਰੂਸ ਪਹਿਲਾਂ ਹੀ 5.5 ਬਿਲੀਅਨ ਡਾਲਰ ਦੇ ਸੌਦੇ ਤਹਿਤ ਭਾਰਤ ਨੂੰ ਇਸ ਲੰਬੀ ਦੂਰੀ ਦੀ ਮਿਜ਼ਾਈਲ ਪ੍ਰਣਾਲੀ ਦੀਆਂ ਤਿੰਨ ਯੂਨਿਟਾਂ ਦੀ ਸਪਲਾਈ ਕਰ ਚੁੱਕਾ ਹੈ। ਸੂਤਰਾਂ ਨੇ ਦੱਸਿਆ ਕਿ ਭਾਰਤ ਨੂੰ ਸਤੰਬਰ ਤੱਕ ਜੰਗੀ ਬੇੜਾ ਤੁਸ਼ੀਲ ਮਿਲਣ ਦੀ ਵੀ ਉਮੀਦ ਹੈ। ਇਸ ਨੂੰ ਵੀ ਰੂਸ ਨੇ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਦੂਜਾ ਜੰਗੀ ਬੇੜਾ ਤਮਾਲ ਵੀ ਜਨਵਰੀ ਤੱਕ ਸਪਲਾਈ ਕਰ ਦਿੱਤਾ ਜਾਵੇਗਾ।
S-400 ਦੀ ਸਪਲਾਈ 2024 ਵਿੱਚ ਹੀ ਕੀਤੀ ਜਾਣੀ ਸੀ
ਅਧਿਕਾਰੀਆਂ ਨੇ ਕਿਹਾ ਹੈ ਕਿ ਪਹਿਲਾਂ ਤੈਅ ਸਮਾਂ-ਸੀਮਾ ਮੁਤਾਬਕ ਜਹਾਜ਼ਾਂ ਨੂੰ 2022 ਤੱਕ ਸਪਲਾਈ ਕੀਤਾ ਜਾਣਾ ਸੀ। ਜਦੋਂ ਕਿ ਐੱਸ.-400 ਦੀ ਸਪਲਾਈ 2024 ਤੱਕ ਪੂਰੀ ਹੋਣੀ ਸੀ। ਰੂਸ-ਯੂਕਰੇਨ ਸੰਘਰਸ਼ ਕਾਰਨ ਐੱਸ-400 ਮਿਜ਼ਾਈਲਾਂ ਦੀ ਸਪਲਾਈ 'ਚ ਕੁਝ ਦੇਰੀ ਹੋਈ ਸੀ। ਸਪਲਾਈ ਲਈ ਨਵੀਂ ਸਮਾਂ ਸੀਮਾ ਤੈਅ ਕੀਤੀ ਗਈ ਹੈ।
ਰੂਸ 2018 ਵਿੱਚ ਹਸਤਾਖਰ ਕੀਤੇ ਚਾਰ ਫ੍ਰੀਗੇਟ ਸੌਦੇ ਦੇ ਤਹਿਤ ਸਟੀਲਥ ਫ੍ਰੀਗੇਟਾਂ ਦੀ ਸਪਲਾਈ ਕਰ ਰਿਹਾ ਹੈ। ਬਾਕੀ ਦੋ ਜਹਾਜ਼ ਭਾਰਤ ਵਿੱਚ ਬਣਾਏ ਜਾ ਰਹੇ ਹਨ। ਪਹਿਲਾਂ ਹੋਏ ਸਮਝੌਤਿਆਂ 'ਚ ਤੈਅ ਸ਼ਰਤਾਂ ਮੁਤਾਬਕ ਐੱਸ-400 ਮਿਜ਼ਾਈਲ ਸਿਸਟਮ ਦੀ ਸਪਲਾਈ ਅਗਲੇ ਸਾਲ ਤੱਕ ਪੂਰੀ ਕਰ ਲਈ ਜਾਵੇਗੀ।
ਅਮਰੀਕਾ ਨੇ ਪਾਬੰਦੀਆਂ ਦੀ ਚੇਤਾਵਨੀ ਦਿੱਤੀ ਹੈ
ਚੀਨ ਤੋਂ ਪੈਦਾ ਹੋਣ ਵਾਲੀਆਂ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ, ਭਾਰਤ ਆਪਣੀ ਹਵਾਈ ਸ਼ਕਤੀ ਸਮਰੱਥਾ ਨੂੰ ਵਧਾਉਣ ਲਈ ਮਿਜ਼ਾਈਲ ਪ੍ਰਣਾਲੀਆਂ ਦੀ ਖਰੀਦ ਕਰ ਰਿਹਾ ਹੈ। ਭਾਰਤ ਨੇ ਅਕਤੂਬਰ 2018 ਵਿੱਚ ਰੂਸ ਨਾਲ S-400 ਹਵਾਈ ਰੱਖਿਆ ਪ੍ਰਣਾਲੀ ਦੀਆਂ ਪੰਜ ਯੂਨਿਟਾਂ ਨੂੰ ਖਰੀਦਣ ਲਈ 5.5 ਬਿਲੀਅਨ ਡਾਲਰ ਦਾ ਸੌਦਾ ਕੀਤਾ ਸੀ। ਹਾਲਾਂਕਿ, ਅਮਰੀਕਾ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਇਕਰਾਰਨਾਮਾ ਅੱਗੇ ਵਧਿਆ ਤਾਂ CAATSA ਤਹਿਤ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ।
CAASA ਰੂਸੀ ਰੱਖਿਆ ਅਤੇ ਖੁਫੀਆ ਖੇਤਰਾਂ ਨਾਲ ਲੈਣ-ਦੇਣ ਕਰਨ ਵਾਲੇ ਕਿਸੇ ਵੀ ਦੇਸ਼ ਵਿਰੁੱਧ ਦੰਡਕਾਰੀ ਕਾਰਵਾਈ ਦਾ ਇੱਕ ਰੂਪ ਹੈ। ਰੂਸ ਨੇ ਦਸੰਬਰ 2021 ਵਿੱਚ ਮਿਜ਼ਾਈਲ ਪ੍ਰਣਾਲੀ ਦੀ ਪਹਿਲੀ ਰੈਜੀਮੈਂਟ ਦੀ ਸਪਲਾਈ ਸ਼ੁਰੂ ਕੀਤੀ ਸੀ ਅਤੇ ਇਸਨੂੰ ਚੀਨ ਅਤੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਨੂੰ ਕਵਰ ਕਰਨ ਲਈ ਭਾਰਤ ਦੇ ਉੱਤਰੀ ਸੈਕਟਰ ਵਿੱਚ ਤਾਇਨਾਤ ਕੀਤਾ ਗਿਆ ਹੈ।