ਯੂਕਰੇਨ 'ਚ ਫਸੇ ਭਾਰਤੀਆਂ ਨੂੰ ਕੱਢਣ 'ਚ ਲੱਗੀ ਸਰਕਾਰ, ਏਅਰ ਇੰਡੀਆ ਦੇ ਦੋ ਜਹਾਜ਼ ਹੰਗਰੀ ਅਤੇ ਰੋਮਾਨੀਆ ਲਈ ਹੋਣਗੇ ਰਵਾਨਾ
Russia Ukraine War: ਭਾਰਤੀ ਸੜਕ ਰਾਹੀਂ ਯੂਕਰੇਨ-ਰੋਮਾਨੀਆ ਸਰਹੱਦ 'ਤੇ ਪਹੁੰਚ ਗਏ ਹਨ, ਉਨ੍ਹਾਂ ਨੂੰ ਭਾਰਤ ਸਰਕਾਰ ਦੇ ਅਧਿਕਾਰੀ ਬੁਖਾਰੇਸਟ ਲੈ ਜਾਣਗੇ, ਤਾਂ ਜੋ ਏਅਰ ਇੰਡੀਆ ਦੀਆਂ ਇਨ੍ਹਾਂ ਦੋ ਉਡਾਣਾਂ ਰਾਹੀਂ ਉਨ੍ਹਾਂ ਨੂੰ ਘਰ ਲਿਆਂਦਾ ਜਾ ਸਕੇ।
Russia Ukraine War: India starts evacuating students from Ukraine via Hungary, Romania, Air India to operate rescue flights
Russia Ukraine War: ਯੂਕਰੇਨ ਵਿੱਚ ਰੂਸ ਦੇ ਹਮਲਿਆਂ ਦਾ ਅੱਜ ਤੀਜਾ ਦਿਨ ਹੈ। ਕਰੀਬ 20 ਹਜ਼ਾਰ ਭਾਰਤੀ ਅਜੇ ਵੀ ਯੁੱਧ ਖੇਤਰ ਵਿੱਚ ਫਸੇ ਹੋਏ ਹਨ। ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਸ਼ਨੀਵਾਰ ਨੂੰ ਏਅਰ ਇੰਡੀਆ ਆਪਣੀਆਂ ਉਡਾਣਾਂ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਅਤੇ ਇੱਕ ਫਲਾਈਟ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਲਈ ਭੇਜੇਗੀ। ਜੋ ਭਾਰਤੀ ਨਾਗਰਿਕ ਸੜਕ ਰਾਹੀਂ ਯੂਕਰੇਨ-ਰੋਮਾਨੀਆ ਸਰਹੱਦ 'ਤੇ ਪਹੁੰਚੇ ਹਨ, ਉਨ੍ਹਾਂ ਨੂੰ ਭਾਰਤ ਸਰਕਾਰ ਦੇ ਅਧਿਕਾਰੀ ਬੁਖਾਰੇਸਟ ਲੈ ਜਾਣਗੇ, ਤਾਂ ਜੋ ਉਨ੍ਹਾਂ ਨੂੰ ਏਅਰ ਇੰਡੀਆ ਦੀਆਂ ਇਨ੍ਹਾਂ ਉਡਾਣਾਂ ਰਾਹੀਂ ਘਰ ਲਿਆਂਦਾ ਜਾ ਸਕੇ।
ਯੂਕਰੇਨ ਦਾ ਹਵਾਈ ਖੇਤਰ ਯਾਤਰੀ ਉਡਾਣਾਂ ਲਈ ਬੰਦ
ਵੀਰਵਾਰ ਨੂੰ ਯੂਕਰੇਨ ਦੇ ਅਧਿਕਾਰੀਆਂ ਨੇ ਯਾਤਰੀ ਜਹਾਜ਼ਾਂ ਦੇ ਸੰਚਾਲਨ ਲਈ ਆਪਣੇ ਦੇਸ਼ ਦਾ ਹਵਾਈ ਖੇਤਰ ਬੰਦ ਕਰ ਦਿੱਤਾ, ਇਸ ਲਈ ਇਹ ਉਡਾਣਾਂ ਬੁਖਾਰੇਸਟ ਅਤੇ ਬੁਡਾਪੇਸਟ ਤੋਂ ਭਾਰਤੀਆਂ ਨੂੰ ਘਰ ਲਿਆਉਣ ਲਈ ਚਲਾਈਆਂ ਜਾ ਰਹੀਆਂ ਹਨ। ਅਧਿਕਾਰੀਆਂ ਦੀ ਟੀਮ ਉਜ਼ੋਰੌਦ ਦੇ ਨੇੜੇ ਚੋਪ ਜਾਹੋਨੀ ਹੰਗਰੀ ਸਰਹੱਦ, ਚੇਰਨੀਵਤਸੀ ਨੇੜੇ ਪੋਰਬਨੇ-ਸਿਰੇਤ ਰੋਮਾਨੀਅਨ ਸਰਹੱਦੀ ਚੌਕੀਆਂ 'ਤੇ ਪਹੁੰਚ ਰਹੀ ਹੈ।
ਯੂਕਰੇਨ ਵਿੱਚ ਫਸੇ ਹੋਏ ਹਨ 20000 ਭਾਰਤੀ
ਦੂਤਾਵਾਸ ਨੇ ਕਿਹਾ ਕਿ ਇਨ੍ਹਾਂ ਸਰਹੱਦੀ ਜਾਂਚ ਚੌਕੀਆਂ ਦੇ ਨੇੜੇ ਰਹਿਣ ਵਾਲੇ ਭਾਰਤੀ ਨਾਗਰਿਕਾਂ, ਖਾਸ ਤੌਰ 'ਤੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵਿਦੇਸ਼ ਮੰਤਰਾਲੇ ਦੀਆਂ ਟੀਮਾਂ ਨਾਲ ਤਾਲਮੇਲ ਕਰਕੇ ਕ੍ਰਮਬੱਧ ਤਰੀਕੇ ਨਾਲ ਜਾਣ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਮੇਂ ਲਗਪਗ 20,000 ਭਾਰਤੀ ਯੂਕਰੇਨ ਵਿੱਚ ਫਸੇ ਹੋਏ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਹਨ।
ਦੂਤਾਵਾਸ ਨੇ ਭਾਰਤੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਪਾਸਪੋਰਟ, ਨਕਦੀ (ਮੁੱਖ ਤੌਰ 'ਤੇ ਡਾਲਰਾਂ ਵਿੱਚ), ਹੋਰ ਜ਼ਰੂਰੀ ਚੀਜ਼ਾਂ ਅਤੇ ਕੋਵਿਡ ਟੀਕਾਕਰਨ ਸਰਟੀਫਿਕੇਟ ਆਪਣੇ ਨਾਲ ਸਰਹੱਦੀ ਜਾਂਚ ਚੌਕੀਆਂ 'ਤੇ ਰੱਖਣ ਦੀ ਸਲਾਹ ਦਿੱਤੀ ਹੈ। ਦੂਤਾਵਾਸ ਨੇ ਕਿਹਾ ਹੈ, "ਸਫ਼ਰ ਦੌਰਾਨ ਭਾਰਤੀ ਝੰਡੇ ਦਾ ਪ੍ਰਿੰਟ (ਕਾਗਜ਼ 'ਤੇ) ਲੈਣ ਅਤੇ ਇਨ੍ਹਾਂ ਨੂੰ ਵਾਹਨਾਂ ਅਤੇ ਬੱਸਾਂ 'ਤੇ ਲਗਾਉਣ।"
<iframe width="1113" height="626" src="https://www.youtube.com/embed/TUlwqu9hVEk" title="YouTube video player" frameborder="0" allow="accelerometer; autoplay; clipboard-write; encrypted-media; gyroscope; picture-in-picture" allowfullscreen></iframe>