(Source: ECI/ABP News/ABP Majha)
ਲੌਕਡਾਊਨ ਦੌਰਾਨ ਪ੍ਰੇਮੀ ਜੋੜੇ ਨੇ ਕੀਤੀਆਂ ਸਾਰੀਆਂ 'ਹੱਦਾਂ' ਪਾਰ, ਆਖਰ ਸ਼ਿਮਲਾ ਕੋਲ ਫੜੇ ਗਏ
ਇਹ ਦੋਵੇਂ ਨੋਇਡਾ ਤੋਂ ਬਿਨਾਂ ਕਿਸੇ ਕਰਫਿਊ ਪਾਸ ਦੇ ਟਰੱਕ ਦੇ ਪਿੱਛੇ ਲੁਕ ਕੇ ਆ ਰਹੇ ਸਨ ਤੇ ਦੋਵੇਂ ਨਿਰਮਡ ਪਹੁੰਚਣ ਤੋਂ ਬਾਅਦ ਵਿਆਹ ਕਰਨ ਦੀ ਯੋਜਨਾ ਸੀ।
ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਲੌਕਡਾਊਨ ਦਰਮਿਆਨ ਸ਼ਿਮਲਾ ਜ਼ਿਲ੍ਹੇ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਰੂਸੀ ਮਹਿਲਾ ਤੇ ਉਸ ਦੇ ਭਾਰਤੀ ਪ੍ਰੇਮੀ ਨੂੰ ਪੁਲਿਸ ਨੇ ਕਾਬੂ ਕਰ ਲਿਆ। ਸ਼ਿਮਲਾ ਦੇ ਪੁਲਿਸ ਮੁਖੀ ਓਮਾਪਤੀ ਜਮਵਾਲ ਨੇ ਦੱਸਿਆ ਕੁੱਲੂ ਦੇ ਨਿਰਮਾਡ ਇਲਾਕੇ ਦੀ ਰਹਿਣ ਵਾਲੇ ਮਹਿਲਾ ਤੇ ਉਸ ਦਾ ਦੋਸਤ ਸ਼ਿਮਲਾ 'ਚ ਦਾਖ਼ਲ ਹੋ ਰਹੇ ਹਨ।
ਪੁਲਿਸ ਅਧਿਕਾਰੀ ਮੁਤਾਬਕ ਇਹ ਦੋਵੇਂ ਨੋਇਡਾ ਤੋਂ ਬਿਨਾਂ ਕਿਸੇ ਕਰਫਿਊ ਪਾਸ ਦੇ ਟਰੱਕ ਦੇ ਪਿੱਛੇ ਲੁਕ ਕੇ ਆ ਰਹੇ ਸਨ ਤੇ ਦੋਵੇਂ ਨਿਰਮਡ ਪਹੁੰਚਣ ਤੋਂ ਬਾਅਦ ਵਿਆਹ ਕਰਨ ਦੀ ਯੋਜਨਾ ਸੀ। ਮਹਿਲਾ ਦੀ ਉਮਰ 30 ਸਾਲ ਹੈ ਜਦਕਿ ਨੌਜਵਾਨ ਦੀ ਉਮਰ 20 ਸਾਲ ਹੈ।
ਇਹ ਵੀ ਪੜ੍ਹੋ: ਹੁਣ ਪਿਆਕੜਾਂ ਨੂੰ ਝਟਕੇ ਦੀ ਤਿਆਰੀ, ਪੰਜਾਬ 'ਚ ਸ਼ਰਾਬ ਮਹਿੰਗੀ
ਇਸ ਮਾਮਲੇ 'ਚ ਟਰੱਕ ਚਾਲਕ ਤੇ ਉਸ ਦੇ ਕਲੀਨਰ ਨੂੰ ਵੀ ਕਾਬੂ ਕੀਤਾ ਗਿਆ ਹੈ। ਉਨ੍ਹਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਰੂਸੀ ਮਹਿਲਾ ਨੂੰ ਧੌਲੀ ਦੇ ਕੁਆਰੰਟੀਨ ਕੇਂਦਰ 'ਚ ਤੇ ਤਿੰਨਾਂ ਵਿਅਕਤੀਆਂ ਨੂੰ ਸ਼ੋਘੀ ਦੇ ਕੁਆਰੰਟੀਨ 'ਚ ਰੱਖਿਆ ਗਿਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ