ਬੀਜੇਪੀ ਨਾਲ ਟੁੱਟਣ ਮਗਰੋਂ ਅਕਾਲੀ ਦਲ ਨੇ ਇਨੈਲੋ ਨਾਲ ਲਾਈ ਯਾਰੀ
ਹਰਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਇਕੱਠੇ ਜ਼ਿਮਨੀ ਚੋਣਾਂ ਲੜਨਗੇ। ਬੁੱਧਵਾਰ ਨੂੰ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਦਾ ਐਲਾਨ ਕੀਤਾ।
ਚੰਡੀਗੜ੍ਹ: ਹਰਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਇਕੱਠੇ ਜ਼ਿਮਨੀ ਚੋਣਾਂ ਲੜਨਗੇ। ਬੁੱਧਵਾਰ ਨੂੰ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਦਾ ਐਲਾਨ ਕੀਤਾ। ਸੁਖਬੀਰ ਨੇ ਦੱਸਿਆ ਕਿ ਰਤੀਆ ਤੇ ਕੋਲਿਆਂਵਾਲੀ ਤੋਂ ਦੋਵਾਂ ਪਾਰਟੀਆਂ ਦਾ ਇੱਕ-ਇੱਕ ਉਮੀਦਵਾਰ ਖੜਾ ਕੀਤਾ ਜਾਏਗਾ। ਵੀਰਵਾਰ ਨੂੰ ਪਰਕਾਸ਼ ਸਿੰਘ ਬਾਦਲ ਤੇ ਓਮ ਪ੍ਰਕਾਸ਼ ਚੌਟਾਲਾ ਦੋਵਾਂ ਉਮੀਦਵਾਰਾਂ ਨਾਲ ਨਾਮਜਦਗੀਆਂ ਭਰਨ ਜਾਣਗੇ।
ਸੁਖਬੀਰ ਬਾਦਲ ਨੇ ਦੱਸਿਆ ਕਿ ਵੀਰਵਾਰ ਨੂੰ ਸਵੇਰੇ 10 ਵਜੇ ਕੋਲਿਆਂਵਾਲੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਰਜਿੰਦਰ ਸਿੰਘ ਦੇਸੂਜੋਧਾ ਆਪਣੀ ਨਾਮਜ਼ਦਗੀ ਭਰਨਗੇ ਜਦਕਿ ਰਤੀਆ ਤੋਂ ਇਨੈਲੋ ਦੇ ਉਮੀਦਵਾਰ ਕੁਲਵਿੰਦਰ ਸਿੰਘ ਕੁਨਾਲ ਦੁਪਹਿਰ 12 ਵਜੇ ਆਪਣੇ ਕਾਗਜ਼ ਦਾਖ਼ਲ ਕਰਾਉਣਗੇ।
ਦਰਅਸਲ ਸ਼੍ਰੋਮਣੀ ਅਕਾਲੀ ਦਲ ਨੂੰ ਬੀਜੇਪੀ ਹਾਈਕਮਾਨ ਵੱਲੋਂ ਵੀ ਹਰਿਆਣਾ ਵਿੱਚ ਚੋਣ ਲੜਨ ਦੀ ਸਹਿਮਤੀ ਨਹੀਂ ਮਿਲੀ। ਅਸ ਲਈ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਵਿੱਚ ਬੀਜੇਪੀ ਨੂੰ ਛੱਡ ਬਾਕੀ ਪਾਰਟੀਆਂ ਨਾਲ ਗਠਜੋੜ ਕਰ ਕੇ ਆਪਣੇ ਉਮੀਦਵਾਰ ਉਤਾਰ ਰਿਹਾ ਹੈ।
ਹਰਿਆਣਾ ਦੇ ਕਾਲਿਆਂਵਾਲੀ ਹਲਕੇ ਦੇ ਅਕਾਲੀ ਦਲ ਵਿਧਾਇਕ ਬਲਕੌਰ ਸਿੰਘ ਨੇ ਬੀਜੇਪੀ ਦਾ ਪੱਲਾ ਫੜਿਆ ਤੇ ਬੀਜੇਪੀ ਨੇ ਉਨ੍ਹਾਂ ਨੂੰ ਟਿਕਟ ਦਿੱਤੀ ਤੇ ਅਕਾਲੀ ਦਲ ਨੇ ਵੀ ਬੀਜੇਪੀ ਦੇ ਵਿਧਾਇਕ ਨੂੰ ਟਿਕਟ ਦੇ ਦਿੱਤੀ ਜੋ ਬੀਜੇਪੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ।