ਪਤਨੀ ਨੂੰ ਈਡੀ ਤੋਂ ਸੰਮਨ ਮਿਲਣ 'ਤੇ ਸੰਜੇ ਰਾਓਤ ਦਾ ਟਵੀਟ, 'ਆਓ ਦੇਖੋ ਜ਼ਰਾ ਕਿਸ 'ਚ ਕਿੰਨਾ ਹੈ ਦਮ'
ਸੰਜੇ ਰਾਓਤ ਦੇ ਇਸ ਟਵੀਟ ਨੂੰ ਈਡੀ ਦੇ ਸੰਮਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਸੰਜੇ ਰਾਓਤ ਲਗਾਤਾਰ ਬੀਜੇਪੀ 'ਤੇ ਨਿਸ਼ਾਨਾ ਸਾਧ ਰਹੇ ਹਨ।
ਮੁੰਬਈ: ਈਡੀ ਵੱਲੋਂ ਸ਼ਿਵਸੇਨਾ ਰਾਜਸਭਾ ਮੈਂਬਰ ਸੰਜੇ ਰਾਓਤ ਦੀ ਪਤਨੀ ਵਰਸ਼ਾ ਰਾਓਤ ਨੂੰ ਸੰਮਨ ਭੇਜ ਕੇ 29 ਦਸੰਬਰ ਨੂੰ ਪੁੱਛਗਿਛ ਲਈ ਬੁਲਾਇਆ ਹੈ। ਇਹ ਨੋਟਿਸ ਪੀਐਮਸੀ ਬੈਂਕ ਘੋਟਾਲਾ ਮਾਮਲੇ ਦੀ ਜਾਂਚ ਨਾਲ ਜੁੜਿਆ ਹੋਇਆ ਹੈ। ਐਨਸੀਪੀ ਨੇ ਇਸ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਕੇਂਦਰ ਦੀ ਬੀਜੇਪੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਇਸ ਦਰਮਿਆਨ ਸੰਜੇ ਰਾਓਤ ਨੇ ਟਵੀਟ ਕੀਤਾ ਹੈ।
ਉਨ੍ਹਾ ਟਵੀਟ 'ਚ ਲਿਖਿਆ, 'ਆਓ ਦੇਖੋ ਜ਼ਰਾ ਕਿਸ 'ਚ ਕਿੰਨਾ ਹੈ ਦਮ, ਜੰਮ ਕੇ ਰੱਖਣਾ ਕਦਮ ਮੇਰੇ ਸਾਥੀਆ।' ਉਨ੍ਹਾਂ ਦੇ ਇਸ ਟਵੀਟ ਨੂੰ ਈਡੀ ਦੇ ਸੰਮਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਸੰਜੇ ਰਾਓਤ ਲਗਾਤਾਰ ਬੀਜੇਪੀ 'ਤੇ ਨਿਸ਼ਾਨਾ ਸਾਧ ਰਹੇ ਹਨ। ਇਨੀਂ ਦਿਨੀਂ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਪ੍ਰਦਰਸ਼ਨ ਦਾ ਵੀ ਉਨ੍ਹਾ ਸਮਰਥਨ ਕੀਤਾ ਤੇ ਕੇਂਦਰ ਦੇ ਫੈਸਲੇ 'ਤੇ ਸਵਾਲ ਖੜੇ ਕੀਤੇ।
— Sanjay Raut (@rautsanjay61) December 27, 2020
ਸੂਤਰਾਂ ਅਨੁਸਾਰ ਸੰਜੇ ਰਾਉਤ ਦੇ ਕਰੀਬੀ ਪ੍ਰਵੀਨ ਰਾਉਤ ਨੂੰ ਕੁਝ ਦਿਨ ਪਹਿਲਾਂ ਈਡੀ ਨੇ ਗ੍ਰਿਫਤਾਰ ਕੀਤਾ ਸੀ। ਪ੍ਰਵੀਨ ਰਾਉਤ ਦੇ ਖਾਤੇ 'ਚ ਇਕ ਕਿਸਮ ਦਾ ਟ੍ਰਾਂਸਜੇਕਸ਼ਨ ਵਰਸ਼ਾ ਰਾਉਤ ਦੇ ਖਾਤੇ 'ਚ ਹੋਇਆ ਸੀ। ਈਡੀ ਜਾਣਨਾ ਚਾਹੁੰਦਾ ਹੈ ਕਿ ਇਹ ਟ੍ਰਾਂਸਜੇਕਸ਼ਨ ਕਿਵੇਂ ਹੋਇਆ ਹੈ ਅਤੇ ਇਸ ਦੇ ਪਿੱਛੇ ਕੀ ਕਾਰਨ ਹੈ। ਵਰਸ਼ਾ ਰਾਉਤ ਨੂੰ ਪੂਰੀ ਜਾਣਕਾਰੀ ਇਕੱਠੀ ਕਰਨ ਲਈ ਤਲਬ ਕੀਤਾ ਗਿਆ ਹੈ।
ਸੰਜੇ ਰਾਉਤ ਨੇ ਰਾਜ ਸਭਾ ਚੋਣਾਂ ਲਈ ਦਿੱਤੇ ਹਲਫਨਾਮੇ ਵਿੱਚ ਇਹ ਵੀ ਦੱਸਿਆ ਹੈ ਕਿ ਵਰਸ਼ਾ ਰਾਉਤ ਵਲੋਂ ਪ੍ਰਵੀਨ ਰਾਉਤ ਦੇ ਖਾਤੇ 'ਚੋਂ ਕਰਜ਼ਾ ਲੈਣ ਲਈ ਕੁਝ ਪੈਸੇ ਲਏ ਗਏ ਹਨ। ਈਡੀ ਇਸ ਟ੍ਰਾਂਸਜੇਕਸ਼ਨ ਬਾਰੇ ਜਾਣਨਾ ਚਾਹੁੰਦੀ ਹੈ।