(Source: ECI/ABP News)
ਸ਼ੁੱਕਰਵਾਰ ਹੋਵੇਗਾ ਸੰਤ ਬਾਬਾ ਰਾਮ ਜੀ ਦਾ ਅੰਤਿਮ ਸਸਕਾਰ
ਇਸ ਤੋਂ ਪਹਿਲਾਂ ਵੱਡੀ ਗਿਣਤੀ ਸ਼ਰਧਾਲੂ ਅੰਤਿਮ ਦਰਸ਼ਨ ਕਰਨ ਲਈ ਪਹੁੰਚਣਗੇ। ਇਸ ਦੌਰਾਨ ਸੰਤ ਰਾਮ ਸਿੰਘ ਦੇ ਨਜ਼ਦੀਕੀਆਂ ਦਾ ਕਹਿਣਾ ਹੈ ਕਿ ਸੰਤ ਬਾਬਾ ਰਾਮ ਸਿੰਘ ਨੇ ਆਤਮਹੱਤਿਆਂ ਨਹੀਂ ਕੀਤੀ ਕਿ ਬਲਕਿ ਕਿਸਾਨਾਂ ਲਈ ਸ਼ਹਾਦਤ ਦਿੱਤੀ ਹੈ।
![ਸ਼ੁੱਕਰਵਾਰ ਹੋਵੇਗਾ ਸੰਤ ਬਾਬਾ ਰਾਮ ਜੀ ਦਾ ਅੰਤਿਮ ਸਸਕਾਰ Sant Baba Ram Singh Cremation on Friday ਸ਼ੁੱਕਰਵਾਰ ਹੋਵੇਗਾ ਸੰਤ ਬਾਬਾ ਰਾਮ ਜੀ ਦਾ ਅੰਤਿਮ ਸਸਕਾਰ](https://static.abplive.com/wp-content/uploads/sites/5/2020/12/17135758/sant-ram-singh-singhra.jpg?impolicy=abp_cdn&imwidth=1200&height=675)
ਕਰਨਾਲ: ਦਿੱਲੀ ਦੇ ਕੁੰਡਲੀ ਬਾਰਡਰ 'ਤੇ ਕਿਸਾਨ ਪ੍ਰਦਸ਼ਨ 'ਚ ਡਟੇ ਸੰਤ ਬਾਬਾ ਰਾਮ ਸਿੰਘ ਸੀਂਗੜਾ ਵਾਲਿਆਂ ਨੇ ਬੁੱਧਵਾਰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਸੀ। ਹਜ਼ਾਰਾਂ ਸ਼ਰਧਾਲੂਆਂ ਨੇ ਨਮ ਅੱਖਾਂ ਨਾਲ ਸੰਤ ਰਾਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸੰਤ ਰਾਮ ਸਿੰਘ ਜੀ ਦਾ ਅੰਤਿਮ ਸਸਕਾਰ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਵੱਡੀ ਗਿਣਤੀ ਸ਼ਰਧਾਲੂ ਅੰਤਿਮ ਦਰਸ਼ਨ ਕਰਨ ਲਈ ਪਹੁੰਚਣਗੇ। ਇਸ ਦੌਰਾਨ ਸੰਤ ਰਾਮ ਸਿੰਘ ਦੇ ਨਜ਼ਦੀਕੀਆਂ ਦਾ ਕਹਿਣਾ ਹੈ ਕਿ ਸੰਤ ਬਾਬਾ ਰਾਮ ਸਿੰਘ ਨੇ ਆਤਮਹੱਤਿਆਂ ਨਹੀਂ ਕੀਤੀ ਕਿ ਬਲਕਿ ਕਿਸਾਨਾਂ ਲਈ ਸ਼ਹਾਦਤ ਦਿੱਤੀ ਹੈ।
ਦਿੱਲੀ ਧਰਨੇ 'ਤੇ ਬੈਠੇ ਕਿਸਾਨਾਂ ਦੇ ਹਾਲਾਤ 'ਤੇ ਕਰਨਾਲ ਦੇ ਸੀਂਗੜਾ ਸਥਿਤ ਨਾਨਕਸਰ ਗੁਰਦੁਆਰਾ ਦੇ ਸੰਤ ਬਾਬਾ ਰਾਮ ਸਿੰਘ ਨੇ ਖੁਦ ਨੂੰ ਗੋਲ਼ੀ ਮਾਰ ਲਈ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ। ਬੁੱਧਵਾਰ ਸ਼ਾਮ ਉਨ੍ਹਾਂ ਦੀ ਮ੍ਰਿਤਕ ਦੇਹ ਕਰਨਾਲ ਲਿਆਂਦੀ ਗਈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)