ਪੜਚੋਲ ਕਰੋ
ਕਾਂਗਰਸ ’ਚ ਸ਼ਾਮਲ ਹੋਣ ਤੋਂ ਮੁਨਕਾਰੀ ਹੋਈ ਸਪਨਾ ਦਾ 'ਝੂਠ' ਬੇਪਰਦ, ਸਾਹਮਣੇ ਆਏ ਪੁਖ਼ਤਾ ਸਬੂਤ
ਨਵੀਂ ਦਿੱਲੀ: ਹਰਿਆਣਾ ਦੀ ਮਕਬੂਲ ਡਾਂਸਰ ਤੇ ਗਾਇਕਾ ਸਪਨਾ ਚੌਧਰੀ ਨੇ ਐਤਵਾਰ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਦੀਆਂ ਖ਼ਬਰਾਂ ਦਾ ਖੰਡਨ ਕਰ ਦਿੱਤਾ ਹੈ ਪਰ ਕੱਲ੍ਹ ਸਪਨਾ ਚੌਧਰੀ ਨੇ ਖ਼ੁਦ ਅਧਿਕਾਰਿਤ ਤੌਰ ’ਤੇ ਕਾਂਗਰਸ ਦੀ ਮੈਂਬਰਸ਼ਿਪ ਲਈ ਸੀ। ਬੀਤੇ ਦਿਨ ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜ ਬੱਬਰ ਨੇ ਵੀ ਰਾਤ 12 ਵਜੇ ਟਵੀਟ ਕਰਕੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਸੀ। ‘ਏਬੀਪੀ ਨਿਊਜ਼’ ਕੋਲ ਸਪਨਾ ਚੌਧਰੀ ਦੀ ਕਾਂਗਰਸ ਦੀ ਮੈਂਬਰਸ਼ਿਪ ਹਾਸਲ ਕਰਨ ਵਾਲੀ ਪਰਚੀ ਵੀ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਉਸ ਨੇ ਕਾਂਗਰਸ ਦੀ ਮੈਂਬਰਸ਼ਿਪ ਲਈ ਸੀ।
ਰਾਜ ਬੱਬਰ ਦੇ ਸਹਿਯੋਗੀ ਤੇ ਯੂਪੀ ਕਾਂਗਰਸ ਦੇ ਸੰਗਠਨ ਮੰਤਰੀ ਨਰੇਂਦਰ ਰਾਠੀ ਨੇ ‘ਏਬੀਪੀ ਨਿਊਜ਼’ ਨੂੰ ਦੱਸਿਆ ਕਿ ਸਪਨਾ ਨੇ 23 ਮਾਰਚ ਦੀ ਸ਼ਾਮ ਨੂੰ ਆਪਣੀ ਭੈਣ ਨਾਲ ਕਾਂਗਰਸ ਦੀ ਮੈਂਬਰਸ਼ਿਪ ਲਈ ਸੀ। ਪਰ ਹੁਣ ਸਪਨਾ ਨੇ ਪਲਟਦਿਆਂ ‘ਨੋ ਕੁਮੈਂਟਸ’ ਆਖ ਦਿੱਤਾ ਹੈ।
ਸਪਨਾ ਨੇ ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਫਾਰਮ ਭਰ ਕੇ ਕਾਂਗਰਸ ਦੀ ਮੈਂਬਰਸ਼ਿਪ ਲਈ ਸੀ। ਕਾਂਗਰਸ ਲੀਡਰ ਨਰੇਂਦਰ ਰਾਠੀ ਨੇ ਸਪਨਾ ਨੂੰ ਕਾਂਗਰਸ ਜੁਆਇਨ ਕਰਵਾਈ ਸੀ। ਪਰ ਅੱਜ ਉਸ ਨੇ ਰਾਜ ਬੱਬਰ ਨਾਲ ਮਿਲਣ ਦੀ ਖ਼ਬਰ ਤੋਂ ਵੀ ਇਨਕਾਰ ਕਰ ਦਿੱਤਾ ਹੈ। ਹਾਲੇ ਤਕ ਇਹ ਪਤਾ ਨਹੀਂ ਲੱਗਾ ਕਿ ਉਸ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੀ ਗੱਲ ਤੋਂ ਇਨਕਾਰ ਕਿਉਂ ਕੀਤਾ ਹੈ।सपना चौधरी जी का कांग्रेस परिवार में स्वागत ! pic.twitter.com/I0yLHWTm0k
— Raj Babbar (@RajBabbarMP) March 23, 2019
ਅੱਜ ਸਪਨਾ ਨੇ ਖਬਰਾਂ ਵਿੱਚ ਉਸ ਦੇ ਕਾਂਗਰਸ ’ਚ ਸ਼ਾਮਲ ਹੋਣ ਦਾ ਦਾਅਵਾ ਕਰਨ ਵਾਲੀਆਂ ਸਾਰੀਆਂ ਤਸਵੀਰਾਂ ਨੂੰ ਪੁਰਾਣੀਆਂ ਤਸਵੀਰਾਂ ਦੱਸਿਆ। ਉਸ ਨੇ ਇਹ ਵੀ ਕਿਹਾ ਕਿ ਉਹ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦਾ ਪ੍ਰਚਾਰ ਨਹੀਂ ਕਰੇਗੀ। ਉਸ ਨੇ ਕਿਹਾ ਕਿ ਉਹ ਆਪਣੇ ਕੰਮ ਵਿੱਚ ਬੇਹੱਦ ਮਸਰੂਫ ਹੈ। ਇਸ ਲਈ ਹਾਲੇ ਕਿਸੇ ਸਿਆਸੀ ਪਾਰਟੀ ਵਿੱਚ ਸ਼ਾਮਲ ਨਹੀਂ ਹੋਏਗੀ।Narendra Rathi (in pic 1 from yesterday with Sapna Chaudhary), UP Congress Secretary: Sapna Chaudhary came and filled the membership form herself, her signature is on it. Her sister also joined the party yesterday, we have both of their forms. pic.twitter.com/tKIh0eWLxU
— ANI (@ANI) March 24, 2019
Dancer Sapna Choudhary flips, says hasn't joined Congress
Read @ANI story | https://t.co/FpBe9TxORB pic.twitter.com/khyc8nu5Ub — ANI Digital (@ani_digital) March 24, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਬਾਲੀਵੁੱਡ
ਤਕਨਾਲੌਜੀ
Advertisement