(Source: ECI/ABP News/ABP Majha)
"MSP ਨੂੰ ਲੈ ਕੇ ਪ੍ਰਧਾਨ ਮੰਤਰੀ ਦੀ ਠੀਕ ਨਹੀਂ ਨੀਅਤ, ਕਿਸਾਨਾਂ ਨੂੰ ਮੁੜ ਵਿੱਢਣਾ ਪਵੇਗਾ ਸੰਘਰਸ਼, ਜਵਾਨ ਤੇ ਕਿਸਾਨ ਖ਼ੁਸ਼ ਨਹੀਂ ਕਿਵੇ ਹੋ ਸਕਦੈ ਵਿਕਾਸ"
Satya Pal Malik ਨੇ ਕਿਹਾ ਕਿ ਪੀਐੱਮ ਮੋਦੀ ਨੇ ਕਿਸਾਨਾਂ ਤੇ ਜਵਾਨਾਂ ਦਾ ਸੱਤਿਆਨਾਸ਼ ਕਰ ਦਿੱਤਾ ਹੈ ਜਿਸ ਦੇਸ਼ ਦੇ ਕਿਸਾਨ ਤੇ ਜਵਾਨ ਖ਼ੁਸ਼ ਨਹੀਂ ਹਨ ਉਹ ਦੇਸ਼ ਵਿਕਾਸ ਨਹੀਂ ਕਰ ਸਕਦਾ।
Satya Pal Malik: ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ(Satya Pal Malik) ਦਾ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਗਵਰਨਰ ਮਲਿਕ ਦਾ ਕਹਿਣਾ ਹੈ ਕਿ ਐੱਮਐੱਸਪੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ(Narendra Modi) ਦੀ ਨੀਅਤ ਠੀਕ ਨਹੀਂ ਹੈ।
ਮਲਿਕ ਨੇ ਕਿਹਾ ਕਿ ਪੀਐੱਮ ਮੋਦੀ ਨੇ ਕਿਸਾਨਾਂ ਤੇ ਜਵਾਨਾਂ ਦਾ ਸੱਤਿਆਨਾਸ਼ ਕਰ ਦਿੱਤਾ ਹੈ ਜਿਸ ਦੇਸ਼ ਦੇ ਕਿਸਾਨ ਤੇ ਜਵਾਨ ਖ਼ੁਸ਼ ਨਹੀਂ ਹਨ ਉਹ ਦੇਸ਼ ਵਿਕਾਸ ਨਹੀਂ ਕਰ ਸਕਦਾ।
ਮੁੜ ਤੋਂ ਕਿਸਾਨ ਵਿੱਢਣ ਸੰਘਰਸ਼
ਕਿਸਾਨਾਂ ਨੂੰ ਘੱਟੋ ਘੱਟੋ ਸਮਰਥਣ ਮੁੱਲ ਨੂੰ ਲੈ ਕੇ ਲੜਾਈ ਮੁੜ ਤੋਂ ਵਿੱਢਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਬੇਟੀਆਂ ਨੂੰ ਪੜ੍ਹਾਉਣ ਤੇ ਵੋਟਾਂ ਵੇਲੇ ਆਪਣੇ-ਬੇਗਾਨੇ ਦੀ ਪਹਿਚਾਣ ਕਰਨ ਦੀ ਸਲਾਹ ਵੀ ਲੋਕਾਂ ਨੂੰ ਦਿੱਤੀ।
ਜਵਾਨਾਂ ਨੂੰ ਬਣਾਇਆ ਅਗਨੀਵੀਰ, ਕਿਸਾਨਾਂ ਦੀ ਨਹੀਂ ਸੁਣਦੇ ਗੱਲ
ਮਲਿਕ ਨੇ ਕਿਹਾ ਕਿ ਕਿਸਾਨਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲ ਸਕਿਆ ਹੈ। ਕਿਸਾਨਾਂ ਨੂੰ ਆਪਣੀ ਲੜਾਈ ਮੁੜ ਤੋਂ ਸ਼ੁਰੂ ਕਰਨੀ ਪਵੇਗੀ। ਸਮਰਥਣ ਮੁੱਲ ਨੂੰ ਲੈ ਕੇ ਸਰਕਾਰ ਨੇ ਮਾਮਲਾ ਫਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਦੇਸ਼ ਦੇ ਕਿਸਾਨ ਤੇ ਜਵਾਨ ਖ਼ੁਸ਼ ਨਹੀਂ ਹਨ ਉਸ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ। ਇਸ ਸਰਕਾਰ ਨੇ ਜਵਾਨਾਂ ਨੂੰ ਅਗਨੀਵੀਰ ਕਰ ਦਿੱਤਾ ਹੈ ਕਿਸਾਨਾਂ ਦੀ ਗੱਲ ਸਰਕਾਰ ਸੁਣਦੀ ਨਹੀਂ ਹੈ।
ਅੰਬਾਨੀਆਂ ਤੇ ਅੰਡਾਨੀਆਂ ਦੇ ਪ੍ਰਧਾਨ ਮੰਤਰੀ
ਪ੍ਰ੍ਧਾਨ ਮੰਤਰੀ ਨਰੇਂਦਰ ਮੋਦੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇ ਕੋਈ ਕੁੱਤਾ ਮਰ ਜਾਂਦਾ ਹੈ ਤਾਂ ਉਨ੍ਹਾਂ ਦੀ ਚਿੱਠੀ ਆ ਜਾਂਦੀ ਹੈ ਪਰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕਿਸਾਨੀ ਅੰਦੋਲਨ ਦੌਰਾਨ 700 ਕਿਸਾਨਾਂ ਦੀ ਮੌਤ ਹੋ ਗਈ ਸੀ ਪਰ ਪ੍ਰਧਾਨ ਮੰਤਰੀ ਨੇ ਇੱਕ ਵੀ ਸ਼ਬਦ ਨਹੀਂ ਕਿਹਾ। ਮਲਿਕ ਤੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਪ੍ਰਧਾਨ ਮੰਤਰੀ ਹੁਣ ਉਨ੍ਹਾਂ ਦੇ ਨਹੀਂ ਰਹੇ, ਪ੍ਰਧਾਨ ਮੰਤਰੀ ਹੁਣ ਅਡਾਨੀ ਤੇ ਅੰਬਾਨੀ ਦੇ ਹੋ ਗਏ ਹਨ।
ਅਸਤੀਫ਼ਾ ਦੇ ਕਿਸਾਨਾਂ ਦੇ ਨਾਲ ਹੋਵਾਂਗਾ ਖੜ੍ਹਾ-ਮਲਿਕ
ਮਲਿਕ ਨੇ ਕਿਹਾ ਕਿ ਉਹ ਫ਼ਕੀਰ ਹਨ ਇਸ ਲਈ ਈਡੀ ਤੇ ਇਨਕਮ ਟੈਕਸ ਵਿਭਾਗ ਤੋਂ ਉਨ੍ਹਾਂ ਨੂੰ ਕੋਈ ਡਰ ਨਹੀਂ ਲਗਦਾ। ਉਨ੍ਹਾਂ ਦਾ ਕਹਿਣਾ ਹੈ ਕਿ ਅਮੀਰੀ ਵਿੱਚ ਕੋਈ ਤਾਕਤ ਨਹੀਂ ਹੈ ਇਹ ਮੇਰੀ ਫ਼ਕੀਰੀ ਹੈ ਜੋ ਮੈਨੂੰ ਕਿਸਾਨਾਂ ਦੇ ਹੱਕ ਵਿੱਚ ਬੋਲਣ ਦੀ ਤਾਕਤ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇਹ ਕੇਵਲ ਉਨ੍ਹਾਂ ਦੀ ਲੜਾਈ ਨਹੀਂ ਹੈ ਕਿਸਾਨਂ ਨੂੰ ਵੀ ਇਸ ਲੜਾਈ ਵਿੱਚ ਉਨ੍ਹਾਂ ਦਾ ਸਾਥ ਦੇਣ ਹੋਵੇਗਾ ਤੇ ਜਦੋਂ ਇਹ ਲੜਾਈ ਸ਼ਰੂ ਹੋਵੇਗੀ ਤਾਂ ਉਹ ਅਸਤੀਫ਼ਾ ਦੇ ਕੇ ਕਿਸਾਨਾਂ ਦੇ ਨਾਲ ਖੜ੍ਹੇ ਹੋਣਗੇ।
ਬੇਬਾਕੀ ਨਾਲ ਬੋਲਣ ਲਈ ਮਸ਼ਹੂਰ
ਜ਼ਿਕਰ ਕਰ ਦਈਏ ਕਿ ਰਾਜਪਾਲ ਸੱਤਿਆਪਾਲ ਮਲਿਕ ਬੇਬਾਕੀ ਨਾਲ ਬਿਆਨ ਦੇਣ ਕਾਰਨ ਜਾਣੇ ਜਾਂਦੇ ਹਨ। ਕਿਸਾਨੀ ਦੇ ਮੁੱਦੇ ਨੂੰ ਲੈ ਕੇ ਉਹ ਸ਼ੁਰੂ ਤੋਂ ਹੀ ਸਰਕਾਰ ਤੇ ਪ੍ਰਧਾਨ ਮੰਤਰੀ ਤੇ ਹਮਲਾ ਬੋਲਦੇ ਆ ਰਹੇ ਹਨ। ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਮੁੱਲ ਦਵਾਉਣ ਲਈ ਮਲਿਕ ਆਪਣਾ ਅਹੁਦਾ ਤੱਕ ਛੱਡਣ ਦੀ ਗੱਲ ਕਹਿ ਰਹੇ ਹਨ।