ਤਿਉਹਾਰ ਸੀਜ਼ਨ 'ਚ SBI ਦਾ ਧਮਾਕਾ, ਗਾਹਕਾਂ ਲਈ EMI ਡੈਬਿਟ ਕਾਰਡ ਲਾਂਚ, ਮਿਨੀਮਮ ਬੈਲੇਂਸ ਤੋਂ ਵੀ ਰਾਹਤ
SBI ਨੇ ਮਹਾਨਵਮੀ ਦੇ ਮੌਕੇ 'ਤੇ ਆਪਣੇ ਗਾਹਕਾਂ ਨੂੰ ਇਕ ਵੱਡਾ ਤੋਹਫਾ ਦਿੱਤਾ ਹੈ। ਹੁਣ ਐਸਬੀਆਈ ਗਾਹਕਾਂ ਲਈ ਖਰੀਦਦਾਰੀ ਕਰਨਾ ਹੋਰ ਸੌਖਾ ਹੋ ਜਾਵੇਗਾ, ਕਿਉਂਕਿ ਬੈਂਕ ਹੁਣ ਆਪਣੇ ਡੈਬਿਟ ਕਾਰਡ 'ਤੇ EMI ਦਾ ਵਿਕਲਪ ਲੈ ਕੇ ਆਇਆ ਹੈ। ਐਸਬੀਆਈ ਦੇ 30 ਕਰੋੜ ਡੈਬਿਟ ਕਾਰਡ ਉਪਭੋਗਤਾ ਹਨ ਜਿਨ੍ਹਾਂ ਵਿਚੋਂ 45 ਲੱਖ ਉਪਭੋਗਤਾ ਇਸ ਦਾ ਲਾਭ ਲੈ ਸਕਦੇ ਹਨ।

ਚੰਡੀਗੜ੍ਹ: ਭਾਰਤ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਨੇ ਪ੍ਰਚੂਨ ਸਟੋਰਾਂ ਵਿੱਚ ਫੁੱਟਫਾਲ ਦੇ ਮੱਦੇਨਜ਼ਰ ਇੱਕ ਵੱਡਾ ਕਦਮ ਚੁੱਕਿਆ ਹੈ। SBI ਨੇ ਮਹਾਨਵਮੀ ਦੇ ਮੌਕੇ 'ਤੇ ਆਪਣੇ ਗਾਹਕਾਂ ਨੂੰ ਇਕ ਵੱਡਾ ਤੋਹਫਾ ਦਿੱਤਾ ਹੈ। ਹੁਣ ਐਸਬੀਆਈ ਗਾਹਕਾਂ ਲਈ ਖਰੀਦਦਾਰੀ ਕਰਨਾ ਹੋਰ ਸੌਖਾ ਹੋ ਜਾਵੇਗਾ, ਕਿਉਂਕਿ ਬੈਂਕ ਹੁਣ ਆਪਣੇ ਡੈਬਿਟ ਕਾਰਡ 'ਤੇ EMI ਦਾ ਵਿਕਲਪ ਲੈ ਕੇ ਆਇਆ ਹੈ। ਐਸਬੀਆਈ ਦੇ 30 ਕਰੋੜ ਡੈਬਿਟ ਕਾਰਡ ਉਪਭੋਗਤਾ ਹਨ ਜਿਨ੍ਹਾਂ ਵਿਚੋਂ 45 ਲੱਖ ਉਪਭੋਗਤਾ ਇਸ ਦਾ ਲਾਭ ਲੈ ਸਕਦੇ ਹਨ।
ਸਟੇਟ ਬੈਂਕ ਆਫ਼ ਇੰਡੀਆ ਆਪਣੀ ਪੇਸ਼ਕਸ਼ ਦੇ ਨਾਲ ਗਾਹਕਾਂ ਨੂੰ ਜ਼ੀਰੋ ਡੌਕੂਮੈਂਟ 'ਤੇ 6 ਤੋਂ 18 ਮਹੀਨਿਆਂ ਦੀ ਈਐਮਆਈ ਵਿਕਲਪ ਪੇਸ਼ ਕਰ ਰਿਹਾ ਹੈ। ਸਿਰਫ ਇਹ ਹੀ ਨਹੀਂ, ਜੇ ਤੁਹਾਡਾ ਖਾਤਾ ਇਸ ਸਮੇਂ ਮੈਟਰੋ ਸ਼ਹਿਰ ਅਤੇ ਸ਼ਹਿਰੀ ਖੇਤਰ ਦੀ ਬ੍ਰਾਂਚ ਵਿੱਚ ਹੈ, ਤਾਂ 30 ਸਤੰਬਰ ਤਕ ਤੁਹਾਨੂੰ ਤੁਹਾਨੂੰ ਐਵਰੇਜ ਮੰਥਲੀ ਬੈਲੇਂਸ (AMB) ਕ੍ਰਮਵਾਰ 5,000 ਅਤੇ 3,000 ਰੁਪਏ ਰੱਖਣਾ ਹੁੰਦਾ ਹੈ ਪਰ 1 ਅਕਤੂਬਰ ਤੋਂ ਮੈਟਰੋ ਸਿਟੀ ਬ੍ਰਾਂਚ ਤੇ ਸ਼ਹਿਰੀ ਇਲਾਕਿਆਂ ਦੀਆਂ ਦੋਵਾਂ ਬਰਾਂਚਾਂ ਵਿੱਚ ਏਐਮਬੀ ਨੂੰ ਘਟਾ ਕੇ 3000 ਰੁਪਏ ਕਰ ਦਿੱਤਾ ਗਿਆ ਹੈ।
#SBIDebitCard EMI let’s you live your dreams today! In just six simple steps, unlock multiple benefits.#SBI #StateBankofIndia #SBIDebitCard #DebitCard #EMI #PoS pic.twitter.com/3cHWUupzuH
— State Bank of India (@TheOfficialSBI) October 7, 2019
ਦੱਸ ਦੇਈਏ ਕਿ 1 ਅਕਤੂਬਰ ਤੋਂ ਸਟੇਟ ਬੈਂਕ ਆਫ਼ ਇੰਡੀਆ ਵਿੱਚ ਕਈ ਬਦਲਾਅ ਹੋਏ ਹਨ। ਬੈਂਕ ਦੇ ਸਾਰੇ 32 ਕਰੋੜ ਖਾਤਾ ਧਾਰਕ ਇਨ੍ਹਾਂ ਤਬਦੀਲੀਆਂ ਨਾਲ ਪ੍ਰਭਾਵਤ ਹੋਣਗੇ। ਬੈਂਕ ਦੁਆਰਾ ਕੀਤੀਆਂ ਇਹ ਸਾਰੀਆਂ ਤਬਦੀਲੀਆਂ ਨਾਲ ਤੁਹਾਨੂੰ ਫਾਇਦਾ ਹੋਏਗਾ। ਐਸਬੀਆਈ ਵੱਲੋਂ ਅੱਜ ਤੋਂ ਸੇਵਾ ਚਾਰਜ ਤੋਂ ਇਲਾਵਾ, ਮਹੀਨਾਵਾਰ ਐਵਰੇਜ ਬੈਲੇਂਸ (ਐਮਏਬੀ) ਨਾ ਬਣਾਈ ਰੱਖਣ ਦਾ ਜ਼ੁਰਮਾਨਾ ਵੀ ਬਦਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਬੈਂਕ ਨੇ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਹਨ, ਜੋ ਕਿ ਸੋਮਵਾਰ ਤੋਂ ਲਾਗੂ ਹੋ ਗਈਆਂ ਹਨ। ਆਨ ਲਾਈਨ ਟ੍ਰਾਂਜੈਕਸ਼ਨ ਕਰਨ ਵਾਲਿਆਂ ਲਈ NEFT ਅਤੇ RTGS ਟ੍ਰਾਂਜੈਕਸ਼ਨ ਵੀ ਸਸਤਾ ਹੋਵੇਗਾ।






















