ਪੜਚੋਲ ਕਰੋ
Advertisement
SBI ਗਾਹਕ ਸਾਵਧਾਨ! ਪਹਿਲੀ ਅਕਤੂਬਰ ਤੋਂ ATM 'ਤੇ ਲੱਗਣਗੇ ਨਵੇਂ ਨਿਯਮ
ਬੈਂਕ ਆਪਣੇ ਗਾਹਕਾਂ ਨੂੰ ਮਹੀਨੇ ਵਿੱਚ 8-10 ਵਾਰ ਏਟੀਐਮ ਤੋਂ ਮੁਫਤ ਲੈਣ-ਦੇਣ ਦੀ ਸਹੂਲਤ ਦੇਵੇਗਾ। ਇਸ ਤੋਂ ਵੱਧ ਲੈਣ-ਦੇਣ ਲਈ ਐਸਬੀਆਈ ਆਪਣੇ ਗਾਹਕਾਂ ਕੋਲੋਂ ਇੱਕ ਨਿਰਧਾਰਤ ਰਕਮ ਵਸੂਲ ਕਰੇਗਾ।
ਚੰਡੀਗੜ੍ਹ: ਦੇਸ਼ ਦੇ ਸਭ ਤੋਂ ਵੱਡੇ ਕਰਜ਼ਦਾਤਾ ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ਨੇ ਆਪਣੀ ਵੈੱਬਸਾਈਟ 'ਤੇ ਸੇਵਾ ਚਾਰਜਾਂ ਵਿੱਚ ਪਹਿਲੀ ਅਕਤੂਬਰ ਤੋਂ ਲਾਗੂ ਹੋਣ ਵਾਲੀ ਤਬਦੀਲੀ ਨਾਲ ਸਬੰਧਤ ਜਾਣਕਾਰੀ ਜਾਰੀ ਕੀਤੀ ਹੈ। ਬੈਂਕ ਆਪਣੇ ਗਾਹਕਾਂ ਨੂੰ ਮਹੀਨੇ ਵਿੱਚ 8-10 ਵਾਰ ਏਟੀਐਮ ਤੋਂ ਮੁਫਤ ਲੈਣ-ਦੇਣ ਦੀ ਸਹੂਲਤ ਦੇਵੇਗਾ। ਇਸ ਤੋਂ ਵੱਧ ਲੈਣ-ਦੇਣ ਲਈ ਐਸਬੀਆਈ ਆਪਣੇ ਗਾਹਕਾਂ ਕੋਲੋਂ ਇੱਕ ਨਿਰਧਾਰਤ ਰਕਮ ਵਸੂਲ ਕਰੇਗਾ। ਪਹਿਲੀ ਅਕਤੂਬਰ ਤੋਂ ਐਸਬੀਆਈ ਏਟੀਐਮਜ਼ 'ਤੇ ਲੋੜੀਂਦੇ ਬੈਲੈਂਸ ਅਤੇ ਕਾਰਡਲੈੱਸ ਕੈਸ਼ ਨਿਕਾਸੀ ਲਈ ਵੀ ਚਾਰਜ ਵਸੂਲੇਗਾ।
SBI ਦੇ ATM ਤੋਂ ਨਕਦ ਨਿਕਾਸੀ ਲਈ ਚਾਰਜ ਬਾਰੇ ਖ਼ਾਸ ਗੱਲਾਂ
- ਨਿਯਮਤ ਬਚਤ ਬੈਂਕ ਖਾਤਾ ਧਾਰਕਾਂ ਨੂੰ ਅੱਠ ਮੁਫਤ ਟ੍ਰਾਂਜੈਕਸ਼ਨਜ਼ ਮਿਲਣਗੀਆ, ਜਿਸ ਵਿੱਚ ਐਸਬੀਆਈ ਏਟੀਐਮ ਤੇ ਪੰਜ ਤੇ ਹੋਰ ਬੈਂਕ ਏਟੀਐਮ ਵਿੱਚ ਤਿੰਨ ਲੈਣ-ਦੇਣ ਸ਼ਾਮਲ ਹਨ। ਮਹਾਨਗਰਾਂ ਤੋਂ ਇਲਾਵਾ ਹੋਰ ਥਾਵਾਂ 'ਤੇ ਅਜਿਹੇ ਖਾਤਾਧਾਰਕਾਂ ਨੂੰ 10 ਮੁਫ਼ਤ ਲੈਣਦੇਣ ਮਿਲਣਗੇ, ਜਿਨ੍ਹਾਂ ਵਿੱਚ ਐਸਬੀਆਈ ਏਟੀਐਮ ਤੋਂ ਪੰਜ ਤੇ ਹੋਰ ਬੈਂਕਾਂ ਦੇ ਏਟੀਐਮ ਤੋਂ 5 ਟਰਾਂਜ਼ੈਕਸ਼ਨਜ਼ ਸ਼ਾਮਲ ਹਨ।
- ਇਸ ਹੱਦ ਤੋਂ ਪਰ੍ਹੇ SBI ਕਿਸੇ ਵੀ ਹੋਰ ਲੈਣ-ਦੇਣ ਲਈ 5 ਰੁਪਏ ਤੇ GST ਲਈ 20 ਰੁਪਏ ਹੋਰ ਚਾਰਜ ਕਰੇਗਾ।
- ਪਹਿਲੀ ਅਕਤੂਬਰ ਤੋਂ ਪ੍ਰਭਾਵੀ, ਐਸਬੀਆਈ ਲੋਅ ਬੈਲੇਂਸ ਕਰਕੇ ਲੈਣਦੇਣ ਨਾ ਹੋਣ ਕਰਕੇ 20 ਰੁਪਏ ਤੇ GST ਚਾਰਜ ਕਰੇਗਾ।
- ਐਸਬੀਆਈ ATM 'ਤੇ ਕਾਰਡਲੈਸ ਨਿਕਾਸੀ ਲਈ 22 ਰੁਪਏ ਤੇ GST ਵੀ ਵਸੂਲੇਗਾ।
- ਸਾਰੇ ਤਨਖ਼ਾਹ ਖ਼ਾਤਿਆਂ ਲਈ SBI ਸਟੇਟ ਬੈਂਕ ਸਮੂਹ (SBC) ਦੇ ਏਟੀਐਮ ਤੇ ਹੋਰ ਬੈਂਕ ਏਟੀਐਮ ਵਿੱਚ ਮੁਫ਼ਤ ਅਸੀਮਤ ਲੈਣ-ਦੇਣ ਦੀ ਸੁਵਿਧਾ ਦਏਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement