ਪੜਚੋਲ ਕਰੋ
ਇਸ ਬੈਂਕ ਨੌਕਰੀ ਜਾਣ ਦਾ ਖ਼ਤਰਾ, ਕੱਢੇ ਦਸ ਹਜ਼ਾਰ ਮੁਲਾਜ਼ਮ
ਨਵੀਂ ਦਿੱਲੀ- ਭਾਰਤ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਵਿੱਚ ਕੰਮ ਕਰਨ ਵਾਲਿਆਂ ਉੱਤੇ ਵੀ ਨੌਕਰੀ ਜਾਣ ਦੀ ਤਲਵਾਰ ਲਟਕ ਗਈ ਹੈ। ਬੈਂਕ ਨੇ ਪਿਛਲੇ ਛੇ ਮਹੀਨਿਆਂ ਵਿੱਚ ਆਪਣੇ 10 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਅਤੇ ਪਿਛਲੇ ਛੇ ਮਹੀਨਿਆਂ ਵਿੱਚ ਨੌਕਰੀ ਦੇਣ ਵਿੱਚ ਵੀ ਕਟੌਤੀ ਕਰ ਦਿੱਤੀ ਹੈ। ਬੈਂਕ ਵਿੱਚ ਨੌਕਰੀਆਂ ਹੁਣ ਜ਼ਿਆਦਾ ਦੇ ਮੁਕਾਬਲੇ ਬਹੁਤ ਘੱਟ ਰਹਿ ਗਈਆਂ ਹਨ।
ਮਿਲੀ ਜਾਣਕਾਰੀ ਮੁਤਾਬਕ ਭਾਰਤੀ ਸਟੇਟ ਬੈਂਕ (ਐੱਸ ਬੀ ਆਈ) ਨੇ ਪੰਜ ਹੋਰ ਸਟੇਟ ਬੈਂਕ ਤੇ ਭਾਰਤੀ ਮਹਿਲਾ ਬੈਂਕ ਨਾਲ ਰਲੇਵੇਂ ਤੋਂ ਬਾਅਦ ਨਵੀਂ ਭਰਤੀ ਘੱਟ ਕਰ ਦਿੱਤੀ ਹੈ ਅਤੇ ਜੋ ਅਹੁਦੇ ਖਾਲੀ ਹੋਏ ਹਨ ਉਨ੍ਹਾਂ ਨੂੰ ਭਰਨ ਦਾ ਕੰਮ ਬਹੁਤ ਛੋਟੀ ਗਿਣਤੀ ਵਿੱਚ ਕੀਤਾ ਹੈ। ਸਾਲ 2017-18 ਦੀ ਪਹਿਲੀ ਛਿਮਾਹੀ ਦੌਰਾਨ ਐੱਸ ਬੀ ਆਈ ਨੇ ਆਪਣੇ ਕੋਲ 10000 ਤੋਂ ਵੱਧ ਨੌਕਰੀਆਂ ਨੂੰ ਘਟਾ ਦਿੱਤਾ ਹੈ।
ਬੈਂਕ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਮਾਰਚ 2017 ਦੌਰਾਨ ਉਸ ਦੇ ਮੁਲਾਜ਼ਮਾਂ ਦੀ ਕੁੱਲ ਗਿਣਤੀ ਦੋ ਲੱਖ 79 ਹਜ਼ਾਰ 803 ਸੀ ਅਤੇ ਸਤੰਬਰ ਦੇ ਅਖੀਰ ਵਿੱਚ ਇਹ ਗਿਣਤੀ ਘੱਟ ਕੇ ਦੋ ਲੱਖ 69 ਹਜ਼ਾਰ 219 ਰਹਿ ਗਈ ਹੈ। ਭਾਰਤੀ ਸਟੇਟ ਬੈਂਕ ਦੇ ਅੰਕੜਿਆਂ ਮੁਤਾਬਕ ਅਪ੍ਰੈਲ ਤੋਂ ਸਤੰਬਰ ਵਿਚਕਾਰ 11382 ਲੋਕ ਸੇਵਾਮੁਕਤ ਹੋਏ, ਜਦੋਂ ਕਿ ਸਿਰਫ 798 ਲੋਕਾਂ ਦੀ ਨਵੀਂ ਭਰਤੀ ਕੀਤੀ ਗਈ ਹੈ, ਇਸ ਦੌਰਾਨ 10584 ਅਹੁਦਿਆਂ ਉੱਤੇ ਕੋਈ ਭਰਤੀ ਨਹੀਂ ਕੀਤੀ ਗਈ।
ਦਿਲਚਸਪ ਗੱਲ ਇਹ ਹੈ ਕਿ ਰਲੇਵੇਂ ਤੋਂ ਬਾਅਦ ਭਾਰਤੀ ਸਟੇਟ ਬੈਂਕ ਨੇ ਭਰਤੀ ਪ੍ਰਕਿਰਿਆ ਵਿੱਚ ਇਹ ਵੱਡੀ ਕਮੀ ਕੀਤੀ ਹੈ। ਇਸ ਰਲੇਵੇਂ ਤੋਂ ਬਾਅਦ ਐੱਸ ਬੀ ਆਈ ਦੀਆਂ ਦੇਸ਼ ਵਿੱਚ ਕੁੱਲ ਬਰਾਂਚਾਂ ਵਿੱਚ 6847 ਦਾ ਵਾਧਾ ਹੋਇਆ ਹੈ ਅਤੇ ਇਨ੍ਹਾਂ ਦੀ ਗਿਣਤੀ 23423 ਤੱਕ ਪਹੁੰਚ ਗਈ ਹੈ, ਪਰ ਇਸ ਤੋਂ ਬਾਅਦ ਨਵੀਂ ਭਰਤੀ ਬਹੁਤ ਘੱਟ ਗਿਣਤੀ ਵਿੱਚ ਕੀਤੀ ਗਈ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਕ੍ਰਿਕਟ
Advertisement