ਜਦੋਂ ਕੁੱਤਿਆਂ ‘ਤੇ ਲੱਗੀ ਧਾਰਾ 144, ਜਾਣੋ ਪੂਰਾ ਮਾਮਲਾ
ਪੱਛਮੀ ਉੱਤਰ ਪ੍ਰਦੇਸ਼ ‘ਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਪੂਰੀ ਤਰ੍ਹਾਂ ਜਾਨਲੇਵਾ ਬਣ ਚੁੱਕੀ ਹੈ। ਕਈ ਜ਼ਿਲ੍ਹਿਆਂ ‘ਚ ਹਿੰਸਕ ਹੋ ਚੁੱਕੇ ਕੱਤੇ ਕਈ ਲੋਕਾਂ ਦੀ ਜਾਨ ਲੈ ਚੁੱਕੇ ਹਨ। ਹੁਣ ਇਨ੍ਹਾਂ ਤੋਂ ਨਿਜ਼ਾਤ ਪਾਉਣ ਲਈ ਬਿਜਨੌਰ ਪ੍ਰਸਾਸ਼ਨ ਨੇ ਵੱਖਰਾ ਰਸਤਾ ਲੱਭਿਆ ਹੈ।
ਨਵੀਂ ਦਿੱਲੀ: ਪੱਛਮੀ ਉੱਤਰ ਪ੍ਰਦੇਸ਼ ‘ਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਪੂਰੀ ਤਰ੍ਹਾਂ ਜਾਨਲੇਵਾ ਬਣ ਚੁੱਕੀ ਹੈ। ਕਈ ਜ਼ਿਲ੍ਹਿਆਂ ‘ਚ ਹਿੰਸਕ ਹੋ ਚੁੱਕੇ ਕੱਤੇ ਕਈ ਲੋਕਾਂ ਦੀ ਜਾਨ ਲੈ ਚੁੱਕੇ ਹਨ। ਹੁਣ ਇਨ੍ਹਾਂ ਤੋਂ ਨਿਜ਼ਾਤ ਪਾਉਣ ਲਈ ਬਿਜਨੌਰ ਪ੍ਰਸਾਸ਼ਨ ਨੇ ਵੱਖਰਾ ਰਸਤਾ ਲੱਭਿਆ ਹੈ। ਕੁੱਤਿਆਂ ਨੂੰ ਫੜ ਕੇ ਉਨ੍ਹਾਂ ਦੀ ਦਹਿਸ਼ਤ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਲਈ ਕੁੱਤਿਆਂ ‘ਤੇ ਜ਼ਿਲ੍ਹੇ ‘ਚ ਧਾਰਾ 144 ਲਾਗੂ ਕੀਤੀ ਗਈ ਹੈ।
ਜ਼ਿਲ੍ਹੇ ‘ਚ ਹਿੰਸਕ ਕੁੱਤਿਆਂ ਦਾ ਝੁੰਡ ਇਕੱਲੇ ਵਿਅਕਤੀ ‘ਤੇ ਹਮਲਾ ਕਰ ਦਿੰਦਾ ਹੈ। ਪਿਛਲੇ ਇੱਕ ਮਹੀਨੇ ‘ਚ ਜ਼ਿਲ੍ਹੇ ‘ਚ ਕੁੱਤਿਆਂ ਦੇ ਹਮਲੇ ਨਾਲ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਦਾ ਗੁੱਸਾ ਪਿੰਡ ਵਾਸੀਆਂ ‘ਚ ਵੀ ਹੈ।
ਇਹ ਹੈ ਧਾਰਾ 144
ਅਜਿਹੇ ‘ਚ ਐਸਡੀਐਮ ਸਦਰ ਬ੍ਰਿਜੇਸ਼ ਕੁਮਾਰ ਨੇ ਸ਼ੁੱਕਰਵਾਰ ਨੂੰ ਪ੍ਰੈਸ ਨੋਟ ਜਾਰੀ ਕਰ ਕੇ ਦੱਸਿਆ ਕਿ ਪਿੰਡ ਗਜਰੌਲਾ ਸ਼ਿਵ ਦੇ ਨੇੜੇ ਮਰੇ ਹੋਏ ਜਾਨਵਰਾਂ ਨੂੰ ਖੁਲ੍ਹੇ ‘ਚ ਸੁੱਟਿਆ ਜਾ ਰਿਹਾ ਹੈ, ਜਿਸ ਨੂੰ ਖਾ ਕੁੱਤੇ ਹਿੰਸਕ ਹੋ ਰਹੇ ਹਨ ਅਤੇ ਇਸ ਦੇ ਲਈ ਖੇਤਰ ‘ਚ ਧਾਰਾ 144 ਲਾਗੂ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਸਹਾਰਨਪੁਰ ਦੇ ਕੋਤਵਾਲੀ ਇਲਾਕੇ ਦੇ ਇੱਕ ਪਿੰਡ ‘ਚ ਮਾਂ ਕੋਲ ਸੁੱਤੇ ਬੱਚੇ ਨੂੰ ਕੁੱਤੇ ਖਿੱਚ ਕੇ ਲੈ ਗਏ ਅਤੇ ਉਸ ਨੂੰ ਨੋਚ ਲਿਆ। ਪਿੰਡ ਵਾਸੀ ਰਾਮਕਰਣ ਨੇ ਦੱਸਿਆ ਕਿ ਪੰਜ ਧੀਆਂ ਤੋਂ ਬਾਅਦ ਉਸ ਦੀ ਪਤਨੀ ਨੇ ਬੇਟੇ ਨੂੰ ਜਨਮ ਦਿੱਤਾ ਸੀ। ਮੰਗਲਵਾਰ ਨੂੰ ਇਸੇ ਪਿੰਡ ‘ਚ ਕੁੱਤੇ ਤਿੰਨ ਮਹੀਨੇ ਦੇ ਬੱਚੇ ਨੂੰ ਵੀ ਖਿੱਚ ਕੇ ਲੈ ਗਏ ਸੀ।