ਬੀਜੇਪੀ ਵਿਧਾਇਕ 'ਤੇ ਅਧਿਕਾਰੀ ਪਤਨੀ ਨੇ ਲਗਾਏ ਸਰੀਰਕ ਅਤੇ ਮਾਨਸਿਕ ਤਸ਼ੱਦਦ ਦੇਣ ਦੇ ਇਲਜ਼ਾਮ
ਹਿਮਾਚਲ ਪ੍ਰਦੇਸ਼ ਦੇ ਭਾਜਪਾ ਵਿਧਾਇਕ ਵਿਸ਼ਾਲ ਨੇਹਰੀਆ 'ਤੇ ਆਪਣੀ ਪਤਨੀ ਨੂੰ ਸਰੀਰਕ ਅਤੇ ਮਾਨਸਿਕ ਤਸ਼ੱਦਦ ਦਾ ਇਲਜ਼ਾਮ ਲਗਾਇਆ ਗਿਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ ਵਿਚ ਉਨ੍ਹਾਂ ਦੀ ਪਤਨੀ ਓਸ਼ਿਨ ਸ਼ਰਮਾ ਨੇ ਦੱਸਿਆ ਹੈ ਕਿ ਉਸ ਦੇ ਪਤੀ ਨੇ ਉਸ ਨੂੰ ਤਿੰਨ ਵਾਰ ਥੱਪੜ ਮਾਰਿਆ।
ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿਚ ਸੱਤਾਧਾਰੀ ਭਾਜਪਾ ਪਾਰਟੀ ਦੇ ਵਿਧਾਇਕ ਵਿਸ਼ਾਲ ਨੇਹਰੀਆ ਮੁਸੀਬਤ ਵਿਚ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਪਤਨੀ ਅਤੇ 2020 ਬੈਚ ਦੇ ਹਿਮਾਚਲ ਪ੍ਰਦੇਸ਼ ਪ੍ਰਬੰਧਕੀ ਸੇਵਾ (ਐਚਪੀਏਐਸ) ਅਧਿਕਾਰੀ ਓਸ਼ੀਨ ਸ਼ਰਮਾ ਨੇ ਸਰੀਰਕ ਅਤੇ ਮਾਨਸਿਕ ਤਸ਼ੱਦਦ ਦਾ ਦੋਸ਼ ਲਗਾਇਆ ਹੈ।
ਵਿਸ਼ਾਲ ਨਹਿਰੀਆ ਨੇ ਆਪਣੀ ਪਤਨੀ ਨੂੰ ਮਾਰਿਆ
ਓਸ਼ੀਨ ਸ਼ਰਮਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ ਹੈ, ਜਿਸ ਵਿਚ ਉਹ ਆਪਣੇ ਪਤੀ 'ਤੇ ਸਰੀਰਕ ਅਤੇ ਮਾਨਸਿਕ ਤਸ਼ੱਦਦ ਦਾ ਦੋਸ਼ ਲਗਾਉਂਦੀ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਿਚ ਓਸ਼ੀਨ ਸ਼ਰਮਾ ਨੇ ਦੋਸ਼ ਲਗਾਇਆ ਹੈ ਕਿ ਧਰਮਸ਼ਾਲਾ ਤੋਂ ਵਿਧਾਇਕ ਉਸ ਦੇ ਪਤੀ ਨੇ ਵੀਰਵਾਰ ਨੂੰ ਉਸ ਨੂੰ ਤਿੰਨ ਵਾਰ ਥੱਪੜ ਮਾਰਿਆ। ਉਸ ਨੇ ਇਹ ਇਲਜ਼ਾਮ ਵੀ ਲਗਾਇਆ ਕਿ ਨੇਹਰੀਆ ਪਿਛਲੇ ਸਮੇਂ ਵਿੱਚ ਕਈ ਵਾਰ ਸਰੀਰਕ ਅਤੇ ਮਾਨਸਿਕ ਤਸੀਹੇ ਦਿੱਤੇ ਹਨ।
ਇਸ ਸਾਲ 26 ਅਪ੍ਰੈਲ ਨੂੰ ਹੋਇਆ ਸੀ ਵਿਆਹ
ਦੱਸ ਦਈਏ ਕਿ ਨੇਹਰੀਆ ਅਤੇ ਓਸ਼ਿਨ ਸ਼ਰਮਾ ਦਾ ਵਿਆਹ ਇਸ ਸਾਲ 26 ਅਪ੍ਰੈਲ ਨੂੰ ਹੋਇਆ ਸੀ। ਓਸ਼ੀਨ ਸ਼ਰਮਾ ਵੀਰਵਾਰ ਨੂੰ ਕਥਿਤ ਘਟਨਾ ਤੋਂ ਬਾਅਦ ਮਾਈਕੇ ਆ ਗਈ ਹੈ। ਇਸ ਦੇ ਨਾਲ ਹੀ ਜਦੋਂ ਇਸ ਮਾਮਲੇ ਸਬੰਧੀ ਵਿਧਾਇਕ ਨਾਲ ਗੱਲਬਾਤ ਕਰਨੀ ਚਾਹੀ, ਤਾਂ ਭਾਜਪਾ ਵਿਧਾਇਕ ਨੇ ਨਾ ਤਾਂ ਫੋਨ ਚੁੱਕਿਆ ਅਤੇ ਨਾ ਹੀ ਇਸ ਸਬੰਧੀ ਭੇਜੇ ਮੈਸੇਜ ਦਾ ਜਵਾਬ ਦਿੱਤਾ।
ਇਹ ਵੀ ਪੜ੍ਹੋ: WHO ਨੇ ਕੋਰੋਨਾ ਦੇ ਡੈਲਟਾ ਵੇਰੀਐਂਟ ਨੂੰ ਦੱਸਿਆ ਸਭ ਤੋਂ ਜ਼ਿਆਦਾ ਸੰਕਰਾਮਕ, ਵੈਕਸੀਨ ਉਪਲਬਧ ਨਾ ਹੋਣਾ ਇਸ ਦੇ ਫੈਲਣ ਵਿੱਚ ਸਹਾਇਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin