ਸ਼ਿਵਸੇਨਾ ਦਾ ਅਮਿਤ ਸ਼ਾਹ 'ਤੇ ਤਿੱਖਾ ਹਮਲਾ- 'ਤੁਹਾਡੇ ਤੋਂ ਕੋਂਕਣ ਦੇ ਭੂਤ ਵੀ ਨਹੀਂ ਡਰਦੇ'
ਅਮਿਤ ਸ਼ਾਹ ਦੇ ਸ਼ਿਵਸੇਨਾ ਦੀ ਹੋਂਦ ਨੂੰ ਮਿਟਾਉਣ ਵਾਲੇ ਬਿਆਨ 'ਤੇ ਸ਼ਿਵਸੇਨਾ ਨੇ ਕਿਹਾ, 'ਗ੍ਰਹਿ ਮੰਤਰੀ ਨੇ ਕੋਂਕਣ ਦੀ ਧੂੜ 'ਚ ਤੇ ਇਕ ਤੋਂ ਵੱਧ ਇਕ ਹਵਾ-ਹਵਾਈ ਗੱਲਾਂ ਕੀਤੀਆਂ।
ਮੁੰਬਈ: ਸ਼ਿਵਸੇਨਾ ਨੇ ਆਪਣੇ ਮੁੱਖ ਪੱਤਰ ਸਾਮਨਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਵੱਡਾ ਪਲਟਵਾਰ ਕੀਤਾ ਹੈ। ਅਮਿਤ ਸ਼ਾਹ ਨੇ ਦੋ ਦਿਨ ਪਹਿਲਾਂ ਕੋਂਕਣ 'ਚ ਦਾਅਵਾ ਕੀਤਾ ਸੀ ਕਿ ਅਸੀਂ ਬੀਜੇਪੀ-ਸ਼ਿਵਸੇਨਾ ਦੇ ਵਿਚ ਢਾਈ-ਢਾਈ ਸਾਲ ਮੁੱਖ ਮੰਤਰੀ ਬਣਾਉਣ ਦਾ ਕੋਈ ਵਾਅਦਾ ਨਹੀਂ ਕੀਤਾ ਸੀ। ਇਹ ਮੈਂ ਡੰਕੇ ਦੀ ਚੋਟ 'ਤੇ ਕਹਿੰਦਾ ਹਾਂ। ਹੁਣ ਸ਼ਿਵਸੇਨਾ ਨੇ ਅਮਿਤ ਸ਼ਾਹ ਨੇ ਇਸ ਬਿਆਨ 'ਤੇ ਤਨਜ ਕੱਸਦਿਆਂ ਕਿਹਾ ਕਿ ਤੁਹਾਡੇ ਤੋਂ ਤਾਂ ਕੋਂਕਣ ਦੇ ਭੂਤ ਵੀ ਨਹੀਂ ਡਰਦੇ।
ਦੇਸ਼ ਦੀਆਂ ਸਮੱਸਿਆਵਾਂ ਹੱਲ ਕਰਨ 'ਤੇ ਧਿਆਨ ਦੇਣ ਅਮਿਤ ਸ਼ਾਹ- ਸ਼ਿਵਸੇਨਾ
ਸਾਮਨਾ ਦੀ ਸੰਪਾਦਕੀ 'ਚ ਸ਼ਿਵਸੇਨਾ ਨੇ ਕਿਹਾ, 'ਸ਼ਿਵਸੇਨਾ ਜੋ ਵੀ ਕਰਦੀ ਹੈ ਉਹ ਡੰਕੇ ਦੀ ਚੋਟ 'ਤੇ ਕਰਦੀ ਹੈ। ਅਜਿਹਾ ਨਾ ਹੁੰਦਾ ਤਾਂ ਕਾਂਗਰਸ, ਰਾਸ਼ਟਰਵਾਦੀ ਦੇ ਨਾਲ ਖੁੱਲ੍ਹ ਕੇ ਸੱਤਾ ਸਥਾਪਿਤ ਨਹੀਂ ਕੀਤੀ ਹੁੰਦੀ। ਉਹ ਲੁਕ-ਲੁਕ ਕੇ ਹਨ੍ਹੇਰੇ 'ਚ ਕੁਝ ਨਹੀਂ ਕਰਦੇ ਹਨ, ਜਿਵੇਂ ਫਡਨਵੀਸ ਨੇ ਭੋਰ 'ਚ ਸਹੁੰ ਸੈਕੇ ਕੀਤਾ ਸੀ।' ਸ਼ਿਵਸੇਨਾ ਨੇ ਲਿਖਿਆ, 'ਦੇਸ਼ ਦੇ ਅੰਦਰ ਕਈ ਗੰਭੀਰ ਸਮੱਸਿਆਵਾਂ ਹਨ ਤੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਉਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਵੱਲ ਧਿਆਨ ਦੇਣਾ ਚਾਹੀਦਾ।'
ਕੋਂਕਣ ਦੀ ਧੂੜ 'ਚ ਅਮਿਤ ਸ਼ਾਹ ਨੇ ਹਵਾਈ ਗੱਲ ਕੀਤੀ- ਸ਼ਿਵਸੇਨਾ
ਅਮਿਤ ਸ਼ਾਹ ਦੇ ਸ਼ਿਵਸੇਨਾ ਦੀ ਹੋਂਦ ਨੂੰ ਮਿਟਾਉਣ ਵਾਲੇ ਬਿਆਨ 'ਤੇ ਸ਼ਿਵਸੇਨਾ ਨੇ ਕਿਹਾ, 'ਗ੍ਰਹਿ ਮੰਤਰੀ ਨੇ ਕੋਂਕਣ ਦੀ ਧੂੜ 'ਚ ਤੇ ਇਕ ਤੋਂ ਵੱਧ ਇਕ ਹਵਾ-ਹਵਾਈ ਗੱਲਾਂ ਕੀਤੀਆਂ। ਸ਼ਿਵਸੇਨਾ ਦੀ ਹੋਂਦ ਨੂੰ ਮਿਟਾਉਣ ਦੀ ਗੱਲ ਜਿੰਨ੍ਹਾਂ ਨੇ ਕੀਤੀ, ਉਨ੍ਹਾਂ ਦੀ ਅਰਥੀ ਮਹਾਰਾਸ਼ਟਰ ਨੇ ਸ਼ਮਸ਼ਾਨ 'ਚ ਪਹੁੰਚ ਕੇ ਉਨ੍ਹਾਂ ਦਾ ਜਿਉਂਦੇ ਜੀ ਸ਼ਰਾਧ ਕਰ ਦਿੱਤਾ। ਅਜਿਹਾ ਮਹਾਰਾਸ਼ਟਰ ਦਾ ਇਤਿਹਾਸ ਰਿਹਾ ਹੈ। ਉਲਟਾ ਸ਼ਿਵਸੇਨਾ ਤੁਹਾਡੇ ਰਾਹ 'ਤੇ ਚੱਲੀ ਹੁੰਦੀ ਤਾਂ ਅੱਜ ਦਾ ਸਵਰਣ ਕਲਸ਼ ਕਦੇ ਵੀ ਨਜ਼ਰ ਨਾ ਆਇਆ ਹੁੰਦਾ।
ਸ਼ਿਵਸੇਨਾ ਨੇ ਰਾਜਪਾਲ 'ਤੇ ਵੀ ਕੱਸਿਆ ਤਨਜ
ਸ਼ਿਵਸੇਨਾ ਨੇ ਕਿਹਾ, 'ਮਹਾਰਾਸ਼ਟਰ ਦੀ ਸਰਕਾਰ ਨੂੰ ਅਸਥਿਰ ਕਰਨ ਲਈ ਹਰਸੰਭਵ ਯਤਨ ਕੀਤਾ। ਇਨ੍ਹਾਂ ਯਤਨਾਂ ਨਾਲ ਸੰਵਿਧਾਨਕ ਅਹੁਦੇ 'ਤੇ ਬੈਠੇ ਰਾਜਪਾਲ ਦੀ ਉਲੰਘਣਾ ਕੀਤੀ ਗਈ। ਮਹਾਵਿਕਾਸ ਸਰਕਾਰ ਵੱਲੋਂ ਪ੍ਰਸਤਾਵਿਤ ਕੀਤੇ ਗਏ ਬਾਰ੍ਹਾਂ ਵਿਧਾਇਕਾਂ ਦੀ ਨਿਯੁਕਤੀ ਰੋਕੀ ਗਈ। ਤੁਹਾਡੇ ਨੰਗੇਪਨ ਕਾਰਨ ਕੋਂਕਣ ਦੇ ਭੂਤ ਵੀ ਨਹੀਂ ਡਰਦੇ।'