(Source: ECI/ABP News/ABP Majha)
ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਸਿਰ ਵੀ ਪਾੜਾਂਗੇ ਤੇ ਲੱਤਾਂ ਵੀ ਤੋੜਾਂਗੇ: ਸ਼ਿਵ ਸੈਨਾ MLA
ਅਬਦੁੱਲ ਸੱਤਾਰ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਜੇ ਕਿਸੇ ਨੇ ਵੀ ਸ਼ਿਵ ਸੈਨਾ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਤਾਂ ਇਹ ਉਨ੍ਹਾਂ ਲਈ ਚੰਗਾ ਨਹੀਂ ਹੋਵੇਗਾ। ਸ਼ਿਵ ਸੈਨਾ ਉਸ ਦਾ ਸਿਰ ਵੀ ਭੰਨ੍ਹ ਦੇਵੇਗੀ ਤੇ ਫਿਰ ਅਜਿਹਾ ਦੁਬਾਰਾ ਨਾ ਕਰੇ, ਇਸ ਦੇ ਲਈ ਉਸ ਦੀਆਂ ਲੱਤਾਂ ਵੀ ਤੋੜ ਦੇਵੇਗੀ, ਜੇਕਰ ਉਹ ਲੋਕਸ਼ਾਹੀ ਦੇ ਵਿਰੁੱਧ ਜਾਂਦੇ ਹਨ, ਤਾਂ ਉਹ ਸਬਕ ਸਿਖਾ ਦੇਣਗੇ।
ਮੁੰਬਈ: ਮਹਾਰਾਸ਼ਟਰ ਦੇ ਔਰੰਗਾਬਾਦ ਤੋਂ ਸ਼ਿਵ ਸੈਨਾ ਦੇ ਵਿਧਾਇਕ ਅਬਦੁੱਲ ਸੱਤਾਰ ਨੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਨੂੰ ਖੁੱਲ੍ਹ ਕੇ ਚੇਤਾਵਨੀ ਦਿੱਤੀ ਹੈ। ਅਬਦੁੱਲ ਸੱਤਾਰ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਜੇ ਕਿਸੇ ਨੇ ਵੀ ਸ਼ਿਵ ਸੈਨਾ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਤਾਂ ਇਹ ਉਨ੍ਹਾਂ ਲਈ ਚੰਗਾ ਨਹੀਂ ਹੋਵੇਗਾ। ਸ਼ਿਵ ਸੈਨਾ ਉਸ ਦਾ ਸਿਰ ਵੀ ਭੰਨ੍ਹ ਦੇਵੇਗੀ ਤੇ ਫਿਰ ਅਜਿਹਾ ਦੁਬਾਰਾ ਨਾ ਕਰੇ, ਇਸ ਦੇ ਲਈ ਉਸ ਦੀਆਂ ਲੱਤਾਂ ਵੀ ਤੋੜ ਦੇਵੇਗੀ, ਜੇਕਰ ਉਹ ਲੋਕਸ਼ਾਹੀ ਦੇ ਵਿਰੁੱਧ ਜਾਂਦੇ ਹਨ, ਤਾਂ ਉਹ ਸਬਕ ਸਿਖਾ ਦੇਣਗੇ।
ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਲਈ ਦਿੱਲੀ ਤੋਂ ਮੁੰਬਈ ਤੱਕ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਸੋਮਵਾਰ ਨੂੰ ਐਨਸੀਪੀ ਮੁਖੀ ਸ਼ਰਦ ਪਵਾਰ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਗੱਲਬਾਤ ਕੀਤੀ। ਦਿੱਲੀ ਵਿਚ ਹੀ ਕਾਂਗਰਸ ਐਨਸੀਪੀ ਦੇ ਪ੍ਰਮੁੱਖ ਨੇਤਾਵਾਂ ਦੀ ਬੈਠਕ ਚੱਲ ਰਹੀ ਹੈ। ਅੱਜ ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਵਿੱਚ ਐਨਸੀਪੀ ਮੁਖੀ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ ਜਿਸ ਵਿੱਚ ਰਾਜਨੀਤਿਕ ਅਟਕਲਾਂ ਨੂੰ ਵਧੇਰੇ ਤਾਕਤ ਮਿਲ ਗਈ ਹੈ।
ਦਿੱਲੀ ਵਿੱਚ ਇਨ੍ਹਾਂ ਹਾਈ ਪ੍ਰੋਫਾਈਲ ਬੈਠਕਾਂ ਦੇ ਵਿਚਕਾਰ, ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਸ਼ੁੱਕਰਵਾਰ ਨੂੰ ਆਪਣੇ ਵਿਧਾਇਕਾਂ ਨੂੰ ਇੱਕ ਬੈਠਕ ਲਈ ਬੁਲਾਇਆ ਹੈ। ਵਿਧਾਇਕਾਂ ਨੂੰ ਆਧਾਰ ਕਾਰਡ ਨਾਲ ਬੁਲਾਇਆ ਗਿਆ ਹੈ ਤੇ ਕੁਝ ਦਿਨਾਂ ਲਈ ਕੱਪੜੇ ਨਾਲ ਲਿਆਉਣ ਲਈ ਕਿਹਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਬੈਠਕ ਤੋਂ ਬਾਅਦ ਵਿਧਾਇਕਾਂ ਨੂੰ ਦੁਬਾਰਾ ਇੱਕ ਹੋਟਲ ਲਿਜਾਇਆ ਜਾ ਸਕਦਾ ਹੈ।
ਲਗਪਗ 15 ਦਿਨ ਪਹਿਲਾਂ ਵੀ ਸ਼ਿਵ ਸੈਨਾ ਨੇ ਇਵੇਂ ਹੀ ਵਿਧਾਇਕਾਂ ਨੂੰ ਮੱਡ ਦੇ ਹੋਟਲ ਰੀਟਰੀਟ ਵਿੱਚ ਰੱਖਿਆ ਸੀ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਹੋਟਲ ਛੱਡਿਆ ਸੀ। ਹੁਣ ਜਦੋਂ ਵਿਧਾਇਕਾਂ ਦੇ ਹੋਟਲ ਵਿੱਚ ਪਹੁੰਚਣ ਦੀ ਸੰਭਾਵਨਾ ਦੁਬਾਰਾ ਵੱਧਦੀ ਜਾ ਰਹੀ ਹੈ, ਤਾਂ ਇਹ ਖਦਸ਼ਾ ਹੈ ਕਿ ਸ਼ਿਵ ਸੈਨਾ ਵਿਧਾਇਕਾਂ ਦੀ ਖਰੀਦੋ-ਫਰੋਖ਼ਤ ਤੋਂ ਡਰ ਰਹੀ ਹੈ।