ਸੰਜੇ ਰਾਓਤ ਨੇ ਮੋਦੀ ਰਾਜ ਦੇ ਪੋਤੜੇ ਫਰੋਲੇ, ਕਿਸ ਤਰ੍ਹਾਂ ਆਇਆ ਸਿਆਸੀ ਨਿਘਾਰ, ਹੋਇਆ ਲੋਕਤੰਤਰ ਦਾ ਘਾਣ
ਬੀਤੇ ਸਾਲ 'ਚ ਦੇਸ਼ ਨੇ ਜੋ ਮੁਸ਼ਕਿਲਾਂ ਝੱਲੀਆਂ ਉਨ੍ਹਾਂ 'ਚ ਕੋਰੋਨਾ ਦਾ ਹਮਲਾ ਸਭ ਤੋਂ ਵੱਡਾ ਹੈ। ਲੱਖਾਂ ਲੋਕਾਂ ਨੇ ਆਪਣੀ ਜਾਨ ਗਵਾਈ। ਇਸ ਤੋਂ ਵੀ ਭਿਆਨਕ ਲੋਕਤੰਤਰ ਦੀ ਆਤਮਾ ਨਸ਼ਟ ਹੋ ਗਈ।
ਮੁੰਬਈ: ਸ਼ਿਵਸੇਨਾ ਲੀਡਰ ਸੰਜੇ ਰਾਓਤ ਨੇ ਅੱਜ ਆਪਣੀ ਸੰਪਾਦਕੀ 'ਚ ਖ਼ਤਮ ਹੋਣ ਵਾਲੇ ਸਾਲ 2020 ਤੇ ਆਉਣ ਵਾਲੇ ਨਵੇਂ ਸਾਲ 'ਤੇ ਵਿਸ਼ੇਸ਼ ਕਾਲਮ ਲਿਖਿਆ। ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨ ਸਾਧਦਿਆਂ ਸੰਜੇ ਰਾਓਤ ਨੇ 'ਕੀ ਬੀਜਿਆ ਤੇ ਕੀ ਦਿੱਤਾ' 'ਤੇ ਆਪਣੇ ਵਿਚਾਰ ਰੱਖੇ ਹਨ। ਸੰਜੇ ਰਾਓਤ ਦਾ ਪੂਰਾ ਲੇਖ ਇੱਥੇ ਪੜ੍ਹ ਸਕਦੇ ਹੋ।
2020 ਖਤਮ ਹੋਣ ਵਾਲਾ ਹੈ। ਬੀਤਦਾ ਸਾਲ ਕੁਝ ਚੰਗਾ ਕਰਕੇ ਨਹੀਂ ਜਾ ਰਿਹਾ। ਇਸ ਲਈ ਨਵੇਂ ਸਾਲ 'ਚ ਕਿਹੜੇ ਫਲ ਮਿਲਣਗੇ ਉਸ ਦਾ ਭਰੋਸਾ ਨਹੀਂ। ਲੋਕ ਇਕ ਕੰਮ ਕਰਨ, ਆਪਣੇ ਪਰਿਵਾਰ ਨੂੰ ਕਿਵੇਂ ਬਚਾਉਣਾ ਹੈ ਇਹ ਦੇਖਣ। ਬਾਕੀ ਦੇਸ਼ ਸੰਭਾਲਣ ਲਈ ਮੋਦੀ ਤੇ ਉਨ੍ਹਾਂ ਦੇ ਦੋ-ਚਾਰ ਲੋਕ ਹਨ।
ਸਾਲ 2020 ਕਦੋਂ ਖਤਮ ਹੋਵੇਗਾ, ਅਜਿਹਾ ਸਭ ਨੂੰ ਲੱਗ ਰਿਹਾ ਹੈ। ਇਹ ਸਾਲ ਚਾਰ ਦਿਨਾਂ 'ਚ ਖਤਮ ਹੋ ਜਾਵੇਗਾ। ਪਰ ਇਸ ਤੋਂ ਪਹਿਲਾਂ ਕਈਆਂ ਨੇ 2020 ਦਾ ਕੈਲੰਡਰ ਪਾੜ ਕੇ ਸੁੱਟ ਦਿੱਤਾ ਸੀ। ਇਸ ਲਈ 2020 ਦਾ ਖਤਮ ਹੋਣਾ ਇਕ ਉਪਚਾਰ ਹੈ। 2020 ਸ਼ੁਰੂ ਹੋਣ ਦੇ ਨਾਲ ਹੀ ਹਨ੍ਹੇਰੇ 'ਚ ਬੀਤਿਆ। ਇਹ ਸਾਲ ਸੰਪੂਰਨ ਵਿਸ਼ਵ 'ਚ ਹਨ੍ਹੇਰਾ ਫੈਲਾਉਣ ਵਾਲਾ ਰਿਹਾ। 2020 ਨੂੰ ਦੇਸ਼ ਤੇ ਜਨਤਾ ਲਈ ਦੁੱਖ ਪਹੁੰਚਾਉਣ ਵਾਲੇ ਸਾਲ ਦੇ ਰੂਪ 'ਚ ਲੰਬੇ ਸਮੇਂ ਤਕ ਯਾਦ ਕੀਤਾ ਜਾਵੇਗਾ। ਦੁਨੀਆਂ ਦੇ ਨਾਲ ਵੀ ਅਜਿਹਾ ਹੀ ਹੋਇਆ ਹੈ। ਕੋਵਿਡ-19 ਨਾਮਕ ਵਾਇਰਸ ਨੇ ਪੂਰੀ ਦੁਨੀਆਂ ਨੂੰ ਜੇਲ੍ਹ ਬਣਾ ਦਿੱਤਾ। ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਨਵੇਂ ਸਾਲ 'ਚ ਜੇਲ੍ਹ ਦੇ ਦਰਵਾਜ਼ੇ ਖੁੱਲ੍ਹਣਗੇ।
ਲੋਕ ਕ੍ਰਿਸਮਿਸ ਤੇ ਨਵੇਂ ਸਾਲ ਦਾ ਜਸ਼ਨ ਨਾ ਮਨਾਉਣ ਇਸ ਲਈ ਰਾਤ ਦਾ ਕਰਫਿਊ ਲਾਇਆ ਗਿਆ।ਇਹ 6 ਜਨਵਰੀ ਤਕ ਚੱਲੇਗਾ। ਮਤਲਬ ਨਵੇਂ ਸਾਲ ਦਾ ਸੁਆਗਤ ਕਰਦੇ ਸਮੇਂ ਉਤਸ਼ਾਹ 'ਤੇ ਕੰਟਰੋਲ ਰੱਖੋ, ਇਹ ਸਪਸ਼ਟ ਹੁਕਮ ਹੈ। ਪੂਰੀ ਦੁਨੀਆਂ ਮੁਸ਼ਕਲ 'ਚ ਸੀ ਪਰ ਅਮਰੀਕਾ ਨੇ ਆਰਥਿਕ ਸੰਕਟ ਨਾਲ ਜੂਝ ਰਹੇ ਆਪਣੇ ਨਾਗਰਿਕਾਂ ਨੂੰ ਇਕ ਚੰਗਾ ਪੈਕੇਜ ਦਿੱਤਾ। ਹਰ ਅਮਰੀਕੀ ਨਾਗਰਿਕ ਦੇ ਬੈਂਕ ਕਾਤੇ 85,000 ਰੁਪਏ ਪ੍ਰਤੀ ਮਹੀਨਾ ਜਮ੍ਹਾ ਹੋਣਗੇ। ਅਜਿਹਾ ਇਹ ਪੈਕੇਜ ਹੈ। ਬ੍ਰਾਜ਼ੀਲ ਤੇ ਹੋਰ ਯੂਰਪੀ ਦੇਸ਼ਾਂ 'ਚ ਵੀ ਅਜਿਹਾ ਹੋਇਆ ਪਰ ਵਿਦਾ ਹੁੰਦੇ ਸਾਲ 'ਚ ਭਾਰਤੀ ਲੋਕਾਂ ਦੀ ਝੋਲੀ ਖਾਲੀ ਹੀ ਰਹੀ।
ਲੌਕਡਾਊਨ ਦਾ ਦੇਸ਼
ਖਤਮ ਹੁੰਦੇ ਸਾਲ ਨੇ ਕੀ ਬੀਜਿਆ ਤੇ ਕੀ ਦਿੱਤਾ ਇਸ ਨੂੰ ਪਹਲਾਂ ਸਮਝ ਲਓ। ਕੋਵਿਡ-19 ਮਤਲਬ ਕੋਰੋਨਾ ਕਾਰਨ ਛੇ ਮਹੀਨੇ ਤੋਂ ਜ਼ਿਆਦਾ ਸਮਾਂ ਦੇਸ਼ ਲੌਕਡਾਊਨ 'ਚ ਰਿਹਾ। ਇਸ ਦੌਰਾਨ ਉਦਯੋਗ ਬੰਦ ਹੋ ਗਏ। ਲੋਕਾਂ ਦੀਆਂ ਨੌਕਰੀਆਂ ਚਲੇ ਗਈਆਂ। ਲੋਕਾਂ ਦੀ ਤਨਖ਼ਾਹ ਘੱਟ ਗਈ। ਸਕੂਲ ਕਾਲਜ ਬੰਦ ਰਹੇ। ਅੱਜ ਵੀ ਮੌਲ, ਸਿਨੇਮਾ ਘਰ, ਉਦਯੋਗ, ਹੋਟਲ ਲੌਕਡਾਊਨ 'ਚ ਹਨ। ਲੱਖਾਂ ਲੋਕਾਂ ਦਾ ਰੋਜ਼ਗਾਰ ਖਤਮ ਹੋ ਗਿਆ।
ਮਹਾਰਾਸ਼ਟਰ 'ਚ 25 ਕੰਪਨੀਆਂ ਨੇ 61 ਹਜ਼ਾਰ, 42 ਕਰੋੜ ਰੁਪਏ ਦੇ ਨਿਵੇਸ਼ ਸਮਝੌਤਿਆਂ 'ਤੇ ਹਸਤਾਖਰ ਕੀਤੇ ਹਨ। ਇਸ ਨਾਲ 2.5 ਲੱਖ ਨਵੇਂ ਰੋਜ਼ਗਾਰ ਪੈਦਾ ਹੋਣਗੇ ਪਰ ਇਸ ਸਮੇਂ ਪੁਣੇ ਦੇ ਕੋਲ ਤਾਲੇਗਾਂਵ 'ਚ ਜਨਰਲ ਮੋਟਰਸ ਦਾ ਕਾਰਖਾਨਾ ਬੰਦ ਹੋ ਰਿਹਾ ਹੈ ਤੇ 1800 ਮਜ਼ਦੂਰਾਂ ਦੇ ਚੁੱਲੇ ਬੁਝਦੇ ਦਿਖਾਈ ਦੇ ਰਹੇ ਹਨ। ਇਹ ਭਾਰਤ ਤੇ ਚੀਨ ਦੇ ਵਿਚ ਤਣਾਅ ਨਾਲ ਪੈਦਾ ਹੋਇਆ ਸੰਕਟ ਹੈ। ਚੀਨੀ ਫੌਜ 2020 'ਚ ਹਿੰਦੁਸਤਾਨੀ ਸਰਹੱਦ 'ਚ ਦਾਖਲ ਹੋਈ। ਉਨ੍ਹਾਂ ਆਪਣੀ ਜ਼ਮੀਨ 'ਤੇ ਕਬਜ਼ਾ ਕਰ ਲਿਆ। ਚੀਨੀ ਫੌਜ ਨੂੰ ਅਸੀਂ ਪਿੱਛੇ ਨਹੀਂ ਧੱਕ ਸਕਦੇ ਸੀ। ਪਰ ਸੰਕਟ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਰਾਸ਼ਟਰਵਾਦ ਦੀ ਇਕ ਨਵੀਂ ਛੜੀ ਦਾ ਇਸਤੇਮਾਲ ਕੀਤਾ ਗਿਆ। ਚੀਨੀ ਵਸਤੂਆਂ ਤੇ ਚੀਨੀ ਨਿਵੇਸ਼ ਦੇ ਬਾਈਕਾਟ ਦਾ ਪ੍ਰਚਾਰ ਕੀਤਾ ਗਿਆ।
ਚੀਨੀ ਕੰਪਨੀ ਗ੍ਰੇਟ ਵਾਲ ਮੋਟਰਸ ਵਿੱਤੀ ਸੰਕਟ ਝੱਲ ਰਹੀ ਜਨਰਲ ਮੋਟਰਸ 'ਚ 5000 ਕਰੋੜ ਰੁਪਏ ਦਾ ਨਿਵੇਸ਼ ਕਰਨ ਵਾਲੀ ਸੀ। ਹੁਣ ਅਜਿਹਾ ਨਹੀਂ ਹੋਵੇਗਾ। ਇਸ ਲਈ ਜਨਰਲ ਮੋਟਰਸ 'ਚ 5000 ਕਰੋੜ ਰੁਪਏ ਦਾ ਨਿਵੇਸ਼ ਕਰਨ ਵਾਲੀ ਸੀ। ਹੁਣ ਅਜਿਹਾ ਨਹੀਂ ਹੋਵੇਗਾ। ਇਸ ਲਈ ਜਨਰਲ ਮੋਟਰਸ ਬੰਦ ਹੋ ਜਾਵੇਗੀ। ਚੀਨੀ ਨਿਵੇਸ਼ 'ਤੇ ਰੋਕ ਲਾਉਣ ਦੀ ਬਜਾਇ ਚੀਨੀ ਫੌਜ ਨੂੰ ਜੇਕਰ ਪਿੱਛੇ ਧੱਕਿਆ ਜਾਂਦਾ ਤਾਂ ਰਾਸ਼ਟਰਵਾਦ ਤੀਬਰਤਾ ਨਾਲ ਚਮਕਦਾ ਦਿਖਾਈ ਦਿੰਦਾ।
ਲੰਕਤੰਤਰ ਦੀ ਆਤਮਾ
ਬੀਤੇ ਸਾਲ 'ਚ ਦੇਸ਼ ਨੇ ਜੋ ਮੁਸ਼ਕਿਲਾਂ ਝੱਲੀਆਂ ਉਨ੍ਹਾਂ 'ਚ ਕੋਰੋਨਾ ਦਾ ਹਮਲਾ ਸਭ ਤੋਂ ਵੱਡਾ ਹੈ। ਲੱਖਾਂ ਲੋਕਾਂ ਨੇ ਆਪਣੀ ਜਾਨ ਗਵਾਈ। ਇਸ ਤੋਂ ਵੀ ਭਿਆਨਕ ਲੋਕਤੰਤਰ ਦੀ ਆਤਮਾ ਨਸ਼ਟ ਹੋ ਗਈ। ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਚੱਲ ਰਿਹਾ ਹੈ। ਬਹੁਮਤ ਦੇ ਜ਼ੋਰ 'ਤੇ ਪਾਸ ਕੀਤੇ ਗਏ। ਹੁਣ ਉਨ੍ਹਾਂ ਕਾਨੂੰਨਾਂ ਖਿਲਾਫ ਕਿਸਾਨ ਸੜਕਾਂ 'ਤੇ ਉੱਤਰੇ ਹਨ। ਅਯੋਧਿਆ ਮੰਦਰ ਜਿਹੇ ਮੁੱਦੇ ਚੁੱਕੇ ਜਾਂਦੇ ਹਨ ਪਰ ਕਿਸਾਨਾਂ ਦੀਆਂ ਭਾਵਨਾਵਾਂ 'ਤੇ ਸਰਕਾਰ ਵਿਚਾਰ ਨਹੀਂ ਕਰਦੀ। ਅਸੀਂ ਮੰਨਦੇ ਹਾਂ ਕਿ ਹਿੰਦੁਸਤਾਨ 'ਚ ਇਕ ਲੋਕਤੰਤਰਿਕ ਸ਼ਾਸਨ ਹੈ ਪਰ ਚਾਰ-ਪੰਜ ਉਦਯੋਹਪਤੀਆਂ, ਦੋ-ਚਾਰ ਸਿਆਸੀ ਲੀਡਰਾਂ ਨੇ ਆਪਣੀ ਅਹਿਮੀਅਤ, ਨਫ਼ਰਤ, ਕ੍ਰੋਧ ਲਾਲਚ ਲਈ ਦੇਸ਼ ਨੂੰ ਕਿਵੇਂ ਬੰਧਕ ਬਣਾਇਆ ਇਹ ਦ੍ਰਿਸ਼ ਬੀਤੇ ਸਾਲ 'ਚ ਦੇਖਣ ਨੂੰ ਮਿਲਿਆ।
ਰਾਸ਼ਟਰੀ ਹਿੱਤ ਦਾ ਵਿਚਾਰ ਹੁਣ ਸੁੰਗੜ ਰਿਹਾ ਹੈ। ਪਾਰਟੀ ਹਿੱਤ ਤੇ ਵਿਅਕਤੀ ਪੂਜਾ ਦਾ ਮਤਲਬ ਦੇਸ਼ ਹਿੱਤ ਹੈ। ਸਵਾਲ ਇਹ ਹੈ ਕਿ ਕੀ ਸਿਆਸਤ 'ਚ ਸਿਰਫ਼ ਸਵਾਰਥ, ਦੋਖਾ ਤੇ ਅੰਤ 'ਚ ਹਿੰਸਾ ਹੀ ਬਾਕੀ ਹੈ। ਅਜਿਹਾ ਸਵਾਲ ਪੱਛਮੀ ਬੰਗਾਲ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਖੜਾ ਹੁੰਦਾ ਹੈ। ਲੋਕਤੰਤਰ 'ਚ ਸਿਆਸੀ ਹਾਰ ਹੁੰਦੀ ਰਹਿੰਦੀ ਹੈ ਪਰ ਮਮਤਾ ਬੈਨਰਜੀ ਨੂੰ ਸੱਤਾ ਤੋਂ ਬਾਹਰ ਕਰਨ ਲਈ ਕੇਂਦਰ ਸਰਕਾਰ ਦੀ ਸੱਤਾ ਦਾ ਜਿਸ ਤਰ੍ਹਾਂ ਇਸਤੇਮਾਲ ਕੀਤਾ ਜਾ ਰਿਹਾ ਹੈ ਉਹ ਦੁਖਦਾਈ ਹੈ। ਵੱਡੇ ਪੈਮਾਨੇ 'ਤੇ ਰੈਲੀਆਂ ਤੇ ਰੋਡ ਸ਼ੋਅ ਚੱਲ ਰਹੇ ਹਨ ਤੇ ਦੇਸ਼ ਦੇ ਗ੍ਰਹਿ ਮੰਤਰੀ ਇਸ ਦੀ ਅਗਵਾਈ ਕਰ ਰਹੇ ਹਨ।
1000 ਕਰੋੜ ਦਾ ਭੁਗਤਾਨ:
ਬੀਤੇ ਸਾਲ 'ਚ ਸੰਸਦੀ ਲੋਕਤੰਤਰ ਦਾ ਭਵਿੱਖ ਖਤਰੇ 'ਚ ਪਿਆ। ਨਵੇਂ ਸੰਸਦ ਭਵਨ ਦੇ ਨਿਰਮਾਣ ਨਾਲ ਸਥਿਤੀ ਨਹੀਂ ਬਦਲੇਗੀ। 1000 ਕਰੋੜ ਰੁਪਏ ਦੇ ਸੰਸਦ ਭਵਨ ਦੇ ਨਿਰਮਾਣ ਦੀ ਬਜਾਇ ਇਸ ਨੂੰ ਸਿਹਤ ਪ੍ਰਣਾਲੀ 'ਤੇ ਖਰਚ ਕੀਤਾ ਜਾਣਾ ਚਾਹੀਦਾ ਹੈ। ਅਜਿਹਾ ਦੇਸ਼ ਦੇ ਪ੍ਰਮੁੱਖ ਲੋਕਾਂ ਨੇ ਪੀਐਮ ਮੋਦੀ ਨੂੰ ਦੱਸਿਆ। ਇਸ ਦਾ ਉਪਯੋਗ ਨਹੀਂ ਹੋਵੇਗਾ। ਸ਼੍ਰੀ ਰਾਮ ਮੰਦਰ ਲਈ ਲੋਕਾਂ ਤੋਂ ਚੰਦਾ ਇਕੱਠਾ ਕੀਤਾ ਜਾਵੇਗਾ। ਲੋਕਤੰਤਰ ਦੇ ਸਰਵਉੱਚ ਮੰਦਰ ਦੇ ਨਿਰਮਾਣ ਲਈ ਯਾਨੀ ਨਵੀਂ ਸੰਸਦ ਦੇ ਲਈ, ਇਸ ਤਰ੍ਹਾਂ ਲੋਕਾਂ ਤੋਂ ਚੰਦਾ ਇਕੱਠਾ ਕਰਨ ਦਾ ਵਿਚਾਰ ਕਿਸੇ ਨੂੰ ਵਿਅਕਤ ਕਰਨਾ ਚਾਹੀਦਾ ਹੈ। ਇਸ ਨਵੀਂ ਸੰਸਦ ਲਈ ਲੋਕਾਂ ਤੋਂ ਇਕ ਲੱਖ ਰੁਪਏ ਵੀ ਇਕੱਠੇ ਨਹੀਂ ਹੋਣਗੇ। ਕਿਉਂਕਿ ਲੋਕਾਂ ਲਈ ਇਹ ਇਮਾਰਤ ਹੁਣ ਸਜਾਵਟੀ ਤੇ ਬਿਨਾਂ ਕੰਮ ਦੀ ਹੁੰਦੀ ਜਾ ਰਹੀ ਹੈ।
ਸੂਬੇ ਟੁੱਟਣਗੇ
ਬੀਤੇ ਸਾਲ ਨੇ ਮਹਿੰਗਾਈ, ਬੇਰੋਜ਼ਗਾਰੀ, ਆਰਥਿਕ ਸੰਕਟ ਤੇ ਨਿਰਾਸ਼ਾ ਦਾ ਬੋਝ ਆਉਣ ਵਾਲੇ ਸਾਲ 'ਤੇ ਪਾ ਦਿੱਤਾ ਹੈ। ਸਰਕਾਰ ਕੋਲ ਪੈਸਾ ਨਹੀਂ ਪਰ ਉਸ ਕੋਲ ਚੋਣਾਂ ਜਿੱਤਣ ਲਈ, ਸਰਕਾਰਾਂ ਤੋੜਨ ਬਣਾਉਣ ਲਈ ਪੈਸਾ ਹੈ। ਅਸੀਂ ਅਜਿਹੀ ਸਥਿਤੀ 'ਚ ਹਾਂ ਜਿੱਥੇ ਦੇਸ਼ ਦੀ ਰਾਸ਼ਟਰੀ ਆਮਦਨ ਤੋਂ ਵੱਧ ਕਰਜ ਹੈ। ਜੇਕਰ ਅਜਿਹੀ ਸਥਿਤੀ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚੰਗੀ ਨੀਂਦ ਆਉਂਦੀ ਹੈ ਤਾਂ ਉਨ੍ਹਾਂ ਦੀ ਪ੍ਰਸ਼ੰਸਾਂ ਕੀਤੀ ਜਾਣੀ ਚਾਹੀਦੀ ਹੈ। ਬਿਹਾਰ 'ਚ ਚੋਣਾਂ ਹੋਈਆਂ ਤਾਂ ਤੇਜੱਸਵੀ ਯਾਦਵ ਨੇ ਮੋਦੀ ਨਾਲ ਟੱਕਰ ਲਈ। ਬਿਹਾਰ ਦੇ ਨਿਤਿਸ਼ ਕੁਮਾਰ ਤੇ ਬੀਜੇਪੀ ਦੀ ਸੱਤਾ ਸਹੀ ਤਰੀਕੇ ਨਾਲ ਨਹੀਂ ਆਈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ