Siachen 'ਚ 38 ਸਾਲਾਂ ਤੋਂ ਲਾਪਤਾ ਜਵਾਨ ਦੀ ਲਾਸ਼ ਮਿਲੀ, identification Disc ਨਾਲ ਹੋਈ ਪਛਾਣ
Siachen Warrior: ਫੌਜ ਨੇ ਸੋਮਵਾਰ ਨੂੰ ਲੱਦਾਖ ਦੇ ਸਿਆਚਿਨ ਗਲੇਸ਼ੀਅਰ (Siachen Glacier) ਤੋਂ 38 ਸਾਲਾਂ ਬਾਅਦ ਮਿਲੀ ਲਾਂਸ ਨਾਇਕ ਚੰਦਰ ਸ਼ੇਖਰ ਦੀ ਲਾਸ਼ ਨੂੰ ਸ਼ਰਧਾਂਜਲੀ ਦਿੱਤੀ।
Siachen Warrior: ਫੌਜ ਨੇ ਸੋਮਵਾਰ ਨੂੰ ਲੱਦਾਖ ਦੇ ਸਿਆਚਿਨ ਗਲੇਸ਼ੀਅਰ (Siachen Glacier) ਤੋਂ 38 ਸਾਲਾਂ ਬਾਅਦ ਮਿਲੀ ਲਾਂਸ ਨਾਇਕ ਚੰਦਰ ਸ਼ੇਖਰ ਦੀ ਲਾਸ਼ ਨੂੰ ਸ਼ਰਧਾਂਜਲੀ ਦਿੱਤੀ। 1984 'ਚ ਚੰਦਰ ਸ਼ੇਖਰ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੈਦਾਨ ਸਿਆਚਿਨ 'ਚ ਬਰਫੀਲੇ ਤੂਫਾਨ ਦੀ ਲਪੇਟ 'ਚ ਆਉਣ ਤੋਂ ਬਾਅਦ ਲਾਪਤਾ ਹੋ ਗਏ ਸਨ। ਇਸ ਸ਼ਨੀਵਾਰ ਨੂੰ ਭਾਰਤੀ ਫੌਜ ਦੀ ਇੱਕ ਪੈਟਰੋਲਿੰਗ ਪਾਰਟੀ ਨੇ ਗਲੇਸ਼ੀਅਰ ਵਿੱਚ ਗਸ਼ਤ ਦੌਰਾਨ ਉਹਨਾਂ ਦੀ ਲਾਸ਼ ਬਰਾਮਦ ਕੀਤੀ। ਜਲਦੀ ਹੀ ਸਿਆਚਿਨ ਯੋਧੇ ਦੀ ਮ੍ਰਿਤਕ ਦੇਹ ਨੂੰ ਉੱਤਰਾਖੰਡ ਵਿੱਚ ਉਹਨਾਂ ਦੇ ਜੱਦੀ ਸ਼ਹਿਰ ਹਲਦਵਾਨੀ ਭੇਜਿਆ ਜਾਵੇਗਾ ਜਿੱਥੇ ਉਹਨਾਂ ਦਾ ਪਰਿਵਾਰ ਰਹਿੰਦਾ ਹੈ।
ਭਾਰਤੀ ਫੌਜ ਦੀ ਉੱਤਰੀ ਕਮਾਂਡ ਦੇ ਅਨੁਸਾਰ, 29 ਮਈ 1984 ਨੂੰ, ਆਪ੍ਰੇਸ਼ਨ ਮੇਘਦੂਤ ਦੇ ਤਹਿਤ, ਕੁਮਾਉਂ ਰੈਜੀਮੈਂਟ ਦੀ ਇੱਕ ਟੁਕੜੀ ਨੂੰ ਸਿਆਚਿਨ ਦੇ ਗਯੋਂਗਲਾ ਗਲੇਸ਼ੀਅਰ ਵਿਖੇ ਤਾਇਨਾਤ ਕੀਤਾ ਗਿਆ ਸੀ। ਚੰਦਰ ਸ਼ੇਖਰ ਕੁਮਾਉਂ ਰੈਜੀਮੈਂਟ ਦੀ ਟੁਕੜੀ ਦਾ ਹਿੱਸਾ ਸੀ। ਉਸੇ ਸਮੇਂ ਉੱਥੇ ਆਏ ਬਰਫੀਲੇ ਤੂਫਾਨ (Avlanche) ਕਾਰਨ ਚੰਦਰ ਸ਼ੇਖਰ ਲਾਪਤਾ ਹੋ ਗਏ ਸਨ।
38 ਸਾਲ ਬਾਅਦ ਮਿਲੀ ਲਾਸ਼
38 ਸਾਲਾਂ ਬਾਅਦ, ਪਿਛਲੇ ਹਫਤੇ ਭਾਰਤੀ ਫੌਜ ਦੇ ਇੱਕ ਗਸ਼ਤੀ ਟੁਕੜੇ ਨੂੰ ਚੰਦਰ ਸ਼ੇਖਰ ਦੀ ਲਾਸ਼ ਇੱਕ ਝੌਂਪੜੀ ਵਿੱਚ ਪਈ ਮਿਲੀ। ਮੰਨਿਆ ਜਾਂਦਾ ਹੈ ਕਿ ਬਰਫ਼ਬਾਰੀ ਦੀ ਸਥਿਤੀ ਵਿੱਚ ਚੰਦਰ ਸ਼ੇਖਰ ਨੇ ਇਸ ਝੌਂਪੜੀ ਵਿੱਚ ਸ਼ਰਨ ਲਈ ਹੋਵੇਗੀ। ਪਰ ਬਰਫੀਲੇ ਤੂਫਾਨ ਕਾਰਨ ਇਹ ਝੌਂਪੜੀ ਭਾਰੀ ਬਰਫ ਵਿੱਚ ਦੱਬ ਗਈ ਹੋਵੇਗੀ ਅਤੇ ਫਿਸਲ ਕੇ ਕਿਤੇ ਹੋਰ ਪਹੁੰਚ ਗਈ ਹੋਵੇਗੀ। 38 ਸਾਲਾਂ ਬਾਅਦ ਜਦੋਂ ਇਸ ਝੌਂਪੜੀ ਤੋਂ ਬਰਫ਼ ਹਟਾਈ ਗਈ ਤਾਂ ਚੰਦਰ ਸ਼ੇਖਰ ਦੀ ਲਾਸ਼ ਦਿਖਾਈ ਦਿੱਤੀ।
ਆਈਡੈਂਟੀਫਿਕੇਸ਼ਨ- ਡਿਸਕ ਨਾਲ ਹੋਈ ਪਛਾਣ
ਭਾਰਤੀ ਫੌਜ ਮੁਤਾਬਕ ਚੰਦਰ ਸ਼ੇਖਰ ਦੀ ਲਾਸ਼ ਦੀ ਪਛਾਣ ਉਹਨਾਂ ਦੇ ਸਰੀਰ ਤੋਂ ਮਿਲੀ ਪਛਾਣ-ਡਿਸਕ ਤੋਂ ਹੋਈ ਹੈ। ਪਹਿਲਾਂ ਸੈਨਿਕਾਂ ਨੂੰ ਇੱਕ ਛੋਟੀ ਵਿਸ਼ੇਸ਼ ਮੈਟਲ ਡਿਸਕ ਦਿੱਤੀ ਜਾਂਦੀ ਸੀ ਜਿਸ 'ਤੇ ਉਨ੍ਹਾਂ ਦੀ ਫੌਜ ਦਾ ਨੰਬਰ ਲਿਖਿਆ ਹੁੰਦਾ ਸੀ। ਇਹ ਨੰਬਰ ਫੌਜ ਦੇ ਰਿਕਾਰਡ ਨਾਲ ਮੈਚ ਕਰਵਾਇਆ ਗਿਆ । ਉਦੋਂ ਹੀ ਲਾਸ਼ ਦੀ ਪਛਾਣ ਹੋ ਸਕੀ।
ਆਪਰੇਸ਼ਨ ਮੇਘਦੂਤ ਦਾ ਹਿੱਸਾ ਸੀ ਚੰਦਰ ਸ਼ੇਖਰ
ਸੋਮਵਾਰ ਨੂੰ ਲੇਹ ਸਥਿਤ ਫਾਇਰ ਐਂਡ ਫਿਊਰੀ ਕੋਰ (Fire and Fury Corps) ਦੇ ਸੀਨੀਅਰ ਫੌਜੀ ਅਧਿਕਾਰੀਆਂ ਨੇ ਮ੍ਰਿਤਕ ਦੇਹ ਨੂੰ ਸ਼ਰਧਾਂਜਲੀ ਦਿੱਤੀ। ਹੁਣ ਚੰਦਰ ਸ਼ੇਖਰ ਦੀ ਦੇਹ ਨੂੰ ਉੱਤਰਾਖੰਡ ਦੇ ਹਲਦਵਾਨੀ ਭੇਜਿਆ ਜਾਵੇਗਾ। ਉਹਨਾਂ ਦੀ ਪਤਨੀ ਅਤੇ ਦੋ ਬੇਟੀਆਂ ਹਲਦਵਾਨੀ ਵਿੱਚ ਰਹਿੰਦੀਆਂ ਹਨ। ਦਰਅਸਲ, ਚੰਦਰ ਸ਼ੇਖਰ ਸਾਲ 1975 ਵਿੱਚ ਫੌਜ ਵਿੱਚ ਭਰਤੀ ਹੋਏ ਸਨ। 1984 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿਆਚਿਨ ਦੀ ਜੰਗ ਲੜੀ ਗਈ ਸੀ। ਭਾਰਤੀ ਫੌਜ ਨੇ ਇਸ ਮਿਸ਼ਨ ਨੂੰ ਆਪਰੇਸ਼ਨ ਮੇਘਦੂਤ ਦਾ ਨਾਂ ਦਿੱਤਾ ਹੈ। ਇਸ ਆਪਰੇਸ਼ਨ ਮੇਘਦੂਤ ਦੇ ਤਹਿਤ ਚੰਦਰ ਸ਼ੇਖਰ ਨੂੰ ਸਿਆਚਿਨ ਗਲੇਸ਼ੀਅਰ 'ਤੇ ਤਾਇਨਾਤ ਕੀਤਾ ਗਿਆ ਸੀ।