ਅਮਰੀਕਾ 'ਚ ਮੋਦੀ ਨੂੰ ਮਿਲਿਆ ਸਿੱਖਾਂ ਦਾ ਵਫ਼ਦ
ਮੋਦੀ ਅੱਜ ਅਮਰੀਕੀ ਸ਼ਹਿਰ ਹਿਊਸਟਨ ਵਿੱਚ ‘ਹਾਓਡੀ ਮੋਦੀ’ ਸਮਾਗਮ ਲਈ ਪਹੁੰਚੇ ਹਨ। ਇਸ ਸਮਾਗਮ ਵਿੱਚ ਵੱਡੀ ਗਿਣਤੀ ਪਰਵਾਸੀ ਭਾਰਤੀ ਸ਼ਮੂਲੀਅਤ ਕਰ ਰਹੇ ਹਨ। ਇਸ ਮੌਕੇ ਸਿੱਖਾਂ ਦੇ ਵਫ਼ਦ ਨੇ ਮੋਦੀ ਨਾਲ ਖ਼ਾਸ ਤੌਰ 'ਤੇ ਮੁਲਾਕਾਤ ਕੀਤੀ ਤੇ ਕਾਲੀ ਸੂਚੀ ਵਿੱਚੋਂ ਸਿੱਖਾਂ ਦੇ ਨਾਂ ਹਟਾਉਣ ਲਈ ਧੰਨਵਾਦ ਕੀਤਾ। ਇਸ ਤੋਂ ਇਲਾਵਾ ਕਸ਼ਮੀਰੀ ਪੰਡਤਾਂ ਨੇ ਵੀ ਮੋਦੀ ਨਾਲ ਮੁਲਾਕਾਤ ਕੀਤੀ ਤੇ ਸਰਕਾਰ ਵੱਲੋਂ ਚੁੱਕੇ ਸਖ਼ਤ ਕਦਮਾਂ ਦੀ ਸ਼ਲਾਘਾ ਕੀਤੀ।
ਹਿਊਸਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਮਰੀਕੀ ਸ਼ਹਿਰ ਹਿਊਸਟਨ ਵਿੱਚ ‘ਹਾਓਡੀ ਮੋਦੀ’ ਸਮਾਗਮ ਲਈ ਪਹੁੰਚੇ ਹਨ। ਇਸ ਸਮਾਗਮ ਵਿੱਚ ਵੱਡੀ ਗਿਣਤੀ ਪਰਵਾਸੀ ਭਾਰਤੀ ਸ਼ਮੂਲੀਅਤ ਕਰ ਰਹੇ ਹਨ। ਇਸ ਮੌਕੇ ਸਿੱਖਾਂ ਦੇ ਵਫ਼ਦ ਨੇ ਮੋਦੀ ਨਾਲ ਖ਼ਾਸ ਤੌਰ 'ਤੇ ਮੁਲਾਕਾਤ ਕੀਤੀ ਤੇ ਕਾਲੀ ਸੂਚੀ ਵਿੱਚੋਂ ਸਿੱਖਾਂ ਦੇ ਨਾਂ ਹਟਾਉਣ ਲਈ ਧੰਨਵਾਦ ਕੀਤਾ। ਇਸ ਤੋਂ ਇਲਾਵਾ ਕਸ਼ਮੀਰੀ ਪੰਡਤਾਂ ਨੇ ਵੀ ਮੋਦੀ ਨਾਲ ਮੁਲਾਕਾਤ ਕੀਤੀ ਤੇ ਸਰਕਾਰ ਵੱਲੋਂ ਚੁੱਕੇ ਸਖ਼ਤ ਕਦਮਾਂ ਦੀ ਸ਼ਲਾਘਾ ਕੀਤੀ। ਤਿੰਨ ਘੰਟੇ ਤੱਕ ਚੱਲਣ ਵਾਲੇ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੀ ਸ਼ਾਮਲ ਹੋ ਰਹੇ ਹਨ।
ਇਸ ਦੌਰਾਨ ਵਫ਼ਦ ਦੇ ਇੱਕ ਮੈਂਬਰ ਨੇ ਪ੍ਰਧਾਨ ਮੰਤਰੀ ਮੋਦੀ ਦਾ ਹੱਥ ਚੁੰਮਦੇ ਹੋਏ ਕਿਹਾ, 'ਸੱਤ ਲੱਖ ਕਸ਼ਮੀਰੀ ਪੰਡਤਾਂ ਵੱਲੋਂ ਤੁਹਾਡਾ ਧੰਨਵਾਦ...।' ਮੁਲਾਕਾਤ ਦੌਰਾਨ ਸਿੱਖ ਭਾਈਚਾਰੇ ਦੇ ਲੋਕਾਂ ਨੇ ਮੋਦੀ ਸਰਕਾਰ ਵੱਲੋਂ ਚੁੱਕੇ ਸਖ਼ਤ ਕਦਮਾਂ ਦੀ ਸ਼ਲਾਘਾ ਕੀਤੀ। ਬਾਅਦ ਵਿੱਚ ਪ੍ਰਧਾਨ ਮੰਤਰੀ ਨੇ ਤੇਲ ਖੇਤਰ ਦੇ ਸੀਈਓ ਨਾਲ ਬੈਠਕ ਕੀਤੀ। ਪ੍ਰਧਾਨ ਮੰਤਰੀ ਅਮਰੀਕਾ ਦੇ ਇਕ ਹਫ਼ਤੇ ਦੌਰੇ 'ਤੇ ਹਨ। ਐਨਆਰਜੀ ਫੁਟਬਾਲ ਸਟੇਡੀਅਮ ਵਿੱਚ 22 ਸਤੰਬਰ ਨੂੰ ਕਰਵਾਏ ਜਾਣ ਵਾਲੇ ਇਸ ਸਮਾਗਮ ’ਚ 50 ਹਜ਼ਾਰ ਤੋਂ ਵੱਧ ਭਾਰਤੀ-ਅਮਰੀਕੀ ਸ਼ਾਮਲ ਹੋ ਰਹੇ ਹਨ।
ਇਸ ਤੋਂ ਬਾਅਦ ਮੋਦੀ ਨੇ ਇੱਕ ਟਵੀਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਜ਼ਾਹਰ ਕੀਤੀ। ਉਨ੍ਹਾਂ ਲਿਖਿਆ ਕਿ ਹਿਊਸਟਨ ਵਿੱਚ ਸਿੱਖ ਭਾਈਚਾਰੇ ਨਾਲ ਉਨ੍ਹਾਂ ਦੀ ਸ਼ਾਨਦਾਰ ਗੱਲਬਾਤ ਹੋਈ। ਭਾਰਤ ਦੇ ਵਿਕਾਸ ਪ੍ਰਤੀ ਸਿੱਖਾਂ ਦਾ ਜਨੂੰਨ ਵੇਖ ਕੇ ਖ਼ੁਸ਼ੀ ਹੋਈ। ਉਨ੍ਹਾਂ ਸਿੱਖਾਂ ਦੇ ਵਫ਼ਦ ਨੂੰ ਕਿਹਾ ਕਿ ਅਗਲੇ ਕੁਝ ਦਿਨਾਂ ਅੰਦਰ ਸਿੱਖਾਂ ਨੂੰ ਚੰਗੀ ਖ਼ਬਰ ਮਿਲੇਗੀ। ਉਹ ਬੱਸ ਇੰਤਜ਼ਾਰ ਕਰਨ।
ਭਾਰਤੀ-ਅਮਰੀਕੀਆਂ ਵਿੱਚ ਇਸ ਸਮਾਗਮ ਨੂੰ ਲੈ ਕੇ ਪੂਰਾ ਉਤਸ਼ਾਹ ਹੈ। ਪੋਪ ਤੋਂ ਇਲਾਵਾ ਕਿਸੇ ਵਿਦੇਸ਼ੀ ਨੇਤਾ ਲਈ ਇੱਥੇ ਕੀਤਾ ਜਾਣ ਵਾਲਾ ਇਹ ਸਭ ਤੋਂ ਵੱਡਾ ਸਮਾਗਮ ਹੈ। ਮੋਦੀ ਸ਼ਨੀਵਾਰ ਦੇਰ ਰਾਤ ਹਿਊਸਟਨ ਪਹੁੰਚੇ ਸੀ। ਇੱਥੇ ਉਨ੍ਹਾਂ ਦਾ ਭਾਰਤੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਹਵਾਈ ਅੱਡੇ ਤੇ ਹੋਟਲ ਦੇ ਬਾਹਰ ਲੋਕਾਂ ਨੇ ਭਾਰਤ ਤੇ ਅਮਰੀਕਾ ਦੇ ਝੰਡਿਆਂ ਨਾਲ ਉਨ੍ਹਾਂ ਨੂੰ ਜੀ ਆਇਆਂ ਕਿਹਾ।