ਪੜਚੋਲ ਕਰੋ
(Source: ECI/ABP News)
ਸਰਦਾਰ ਜੀ ਦੀ ਇੰਟਰਨੈੱਟ 'ਤੇ ਧੁੰਮ, ਅੱਤ ਦੀ ਗਰਮੀ 'ਚ ਇਕੱਲੇ ਹੀ ਬੁਝਾ ਰਹੇ ਲੋਕਾਂ ਦੀ ਪਿਆਸ
ਦੋ ਬਾਲਟੀਆਂ, ਦੋ-ਤਿੰਨ ਗਲਾਸ, ਇੱਕ ਸਕੂਟਰ ਦੀ ਮਦਦ ਨਾਲ ਇਸ ਬਜ਼ੁਰਗ ਸਿੱਖ ਨੇ ਮਨੁੱਖਤਾ ਦੀ ਸੇਵਾ ਦੀ ਮਿਸਾਲ ਕਾਇਮ ਤਾਂ ਕੀਤੀ ਹੀ ਹੈ ਉੱਥੇ ਇਹ ਵੀ ਸਿੱਖਿਆ ਦੇ ਰਹੇ ਹਨ ਕਿ ਕੁਝ ਚੰਗ ਕਰਨ ਲਈ ਹੋਰਾਂ ਦੇ ਸਾਥ ਦੀ ਲੋੜ ਨਹੀਂ ਸਗੋਂ ਆਪਣਾ ਦ੍ਰਿੜ ਇਰਾਦਾ ਚਾਹੀਦਾ ਹੈ।
![ਸਰਦਾਰ ਜੀ ਦੀ ਇੰਟਰਨੈੱਟ 'ਤੇ ਧੁੰਮ, ਅੱਤ ਦੀ ਗਰਮੀ 'ਚ ਇਕੱਲੇ ਹੀ ਬੁਝਾ ਰਹੇ ਲੋਕਾਂ ਦੀ ਪਿਆਸ sikh sardar man in delhi providing cold water on road alone viral on social media ਸਰਦਾਰ ਜੀ ਦੀ ਇੰਟਰਨੈੱਟ 'ਤੇ ਧੁੰਮ, ਅੱਤ ਦੀ ਗਰਮੀ 'ਚ ਇਕੱਲੇ ਹੀ ਬੁਝਾ ਰਹੇ ਲੋਕਾਂ ਦੀ ਪਿਆਸ](https://static.abplive.com/wp-content/uploads/sites/5/2019/06/06210811/sikh-sardar-man-in-delhi-providing-cold-water-on-road-alone-viral-on-social-media.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਬੇਸ਼ੱਕ ਦਿੱਲੀ ਨੂੰ ਦਿਲ ਵਾਲਿਆਂ ਦਾ ਸ਼ਹਿਰ ਕਿਹਾ ਜਾਂਦਾ ਹੈ, ਪਰ ਸ਼ਹਿਰ ਵਾਸੀਆਂ ਬਾਰੇ ਇੱਕ ਗੱਲ ਹੋਰ ਵੀ ਮਸ਼ਹੂਰ ਹੈ ਕਿ ਇਹ ਲੋੜ ਪਈ ਤੋਂ ਬਗ਼ੈਰ ਤਾਂ ਪਾਣੀ ਤਕ ਨਹੀਂ ਪੁੱਛਦੇ। ਪਰ ਇਹ ਸਰਦਾਰ ਜੀ ਇਸ ਧਾਰਨਾ ਨੂੰ ਆਪਣੇ ਨੇਕ ਕੰਮ ਨਾਲ ਝੂਠਾ ਪਾ ਰਹੇ ਹਨ। ਇਸੇ ਨੇਕੀ ਸਦਕਾ ਇਹ ਇੰਟਰਨੈੱਟ 'ਤੇ ਖ਼ੂਬ ਸਲਾਹੇ ਵੀ ਜਾ ਰਹੇ ਹਨ।
ਇਹ ਕੌਣ ਹਨ ਇਸ ਬਾਰੇ ਕੁਝ ਨਹੀਂ ਪਤਾ ਪਰ ਇਹ ਜੋ ਕਰ ਰਹੇ ਹਨ ਉਹ ਵਾਕਿਆ ਹੀ ਮਹਾਨ ਤੇ ਹਿੰਮਤਵਾਲਾ ਕੰਮ ਹੈ। ਲਾਲ ਪਗੜੀ ਪਹਿਨੇ ਸਰਦਾਰ ਜੀ ਇਕੱਲੇ ਹੀ ਗਰਮੀ ਕਾਰਨ ਲੂ ਵਿੱਚ ਸੜ ਰਹੇ ਦਿੱਲੀ ਵਾਸੀਆਂ ਲਈ ਆਪਣੇ ਸਕੂਟਰ 'ਤੇ ਹੀ ਜਲ ਛਕਾ ਰਹੇ ਹਨ।
ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਉਹ ਬੱਸ ਵਿੱਚ ਬੈਠੀਆਂ ਸਵਾਰੀਆਂ ਦੇ ਨਾਲ-ਨਾਲ ਕਈ ਰਾਹਗੀਰਾਂ ਦੀਆਂ ਵੀ ਪਾਣੀ ਵਾਲੀਆਂ ਬੋਤਲਾਂ ਭਰ ਕੇ ਦੇ ਰਹੇ ਹਨ। ਦੋ ਬਾਲਟੀਆਂ, ਦੋ-ਤਿੰਨ ਗਲਾਸ, ਇੱਕ ਸਕੂਟਰ ਦੀ ਮਦਦ ਨਾਲ ਇਸ ਬਜ਼ੁਰਗ ਸਿੱਖ ਨੇ ਮਨੁੱਖਤਾ ਦੀ ਸੇਵਾ ਦੀ ਮਿਸਾਲ ਕਾਇਮ ਤਾਂ ਕੀਤੀ ਹੀ ਹੈ ਉੱਥੇ ਇਹ ਵੀ ਸਿੱਖਿਆ ਦੇ ਰਹੇ ਹਨ ਕਿ ਕੁਝ ਚੰਗ ਕਰਨ ਲਈ ਹੋਰਾਂ ਦੇ ਸਾਥ ਦੀ ਲੋੜ ਨਹੀਂ ਸਗੋਂ ਆਪਣਾ ਦ੍ਰਿੜ ਇਰਾਦਾ ਚਾਹੀਦਾ ਹੈ।
ਦੇਖੋ ਵੀਡੀਓ-
In the sweltering Delhi heat, this Sardarji, is single handedly trying to bring some relief to the people! Commendable????. pic.twitter.com/KoOW9p3eA2
— That wicked thing you do.. (@ZeHarpreet) June 3, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)