Tractor March: ਗੁਰਪਤਵੰਤ ਪੰਨੂ ਨੇ ਇੱਕ ਵਾਰ ਫਿਰ ਕੀਤਾ ਖਾਲਿਸਤਾਨੀ ਝੰਡਾ ਲਹਿਰਾਉਣ ਦਾ ਐਲਾਨ, ਇਨਾਮੀ ਰਕਮ 1.5 ਲੱਖ ਡਾਲਰ
Farmers Protest: ਦੱਸ ਦਈਏ ਕਿ ਬੀਤੇ ਦਿਨੀਂ ਦਿੱਲੀ ਸਰਹੱਦਾਂ 'ਤੇ ਬੈਠੇ ਸੰਯੁਕਤ ਕਿਸਾਨ ਮੋਰਚਾ ਨੇ 29 ਨਵੰਬਰ ਨੂੰ ਹੋਣ ਵਾਲੇ ਟੈਕਟਰ ਮਾਰਚ ਨੂੰ ਰੱਦ ਕਰ ਦਿੱਤਾ ਹੈ।
ਨਵੀਂ ਦਿੱਲੀ: ਪਾਬੰਦੀਸ਼ੁਦਾ ਜਥੇਬੰਦੀ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਇੱਕ ਵਾਰ ਫਿਰ ਦੇਸ਼ ਵਿਰੁੱਧ ਕਾਰਵਾਈ ਕਰਨ ਲਈ ਲੋਕਾਂ ਨੂੰ ਉਕਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਵਾਰ ਵੀ ਉਹ ਨੌਜਵਾਨਾਂ ਤੇ ਕਿਸਾਨਾਂ ਨੂੰ ਫੋਨ ਕਰਕੇ ਭੜਕਾਊ ਭਾਸ਼ਣ ਦੇ ਰਿਹਾ ਹੈ। ਕਿਸਾਨ ਪਾਰਲੀਮੈਂਟ ਮਾਰਚ ਕਾਰਨ ਵਾਰ-ਵਾਰ ਰਿਕਾਰਡ ਕੀਤੀਆਂ ਆਡੀਓ ਕਾਲਾਂ ਭੇਜ ਕੇ ਨੌਜਵਾਨਾਂ ਨੂੰ ਭੜਕਾਇਆ ਜਾ ਰਿਹਾ ਹੈ। ਖ਼ਬਰਾਂ ਹਨ ਕਿ ਬੀਤੇ ਕੁਝ ਦਿਨਾਂ ਵਿੱਚ ਦੋ ਵਾਰ ਕਾਲਾਂ ਆ ਰਹੀਆਂ ਹਨ।
ਇਨ੍ਹਾਂ 'ਚ ਗੁਰਪਤਵੰਤ ਸਿੰਘ ਪੰਨੂ ਕਹਿ ਰਿਹਾ ਹੈ ਕਿ 1929 ਵਿੱਚ ਭਗਤ ਸਿੰਘ ਨੇ ਭਾਰਤ ਦੀ ਆਜ਼ਾਦੀ ਲਈ ਪਾਰਲੀਮੈਂਟ ਵਿੱਚ ਬੰਬ ਸੁੱਟਿਆ ਸੀ। 29 ਨਵੰਬਰ ਨੂੰ ਟਰੈਕਟਰ ਦਾ ਹਥਿਆਰ ਲੈ ਕੇ ਖਾਲਿਸਤਾਨ ਦਾ ਕੇਸਰੀ ਝੰਡਾ ਚੁੱਕ ਕੇ ਭਾਰਤ ਦੀ ਪਾਰਲੀਮੈਂਟ 'ਤੇ ਲਹਿਰਾ ਦਿਓ। ਇਸ ਲਈ ਸਿੱਖਸ ਫਾਰ ਜਸਟਿਸ 1.25 ਮਿਲੀਅਨ ਡਾਲਰ ਦਾ ਇਨਾਮ ਦੇਵੇਗੀ। 29 ਨਵੰਬਰ ਨੂੰ ਭਾਰਤ ਦੀ ਪਾਰਲੀਮੈਂਟ 'ਤੇ ਖਾਲਿਸਤਾਨ ਕੇਸਰੀ ਝੰਡਾ ਝੁਲਾ ਦਿਓ... ਪੰਜਾਬ, ਕਿਸਾਨ, ਹਲ ਖਾਲਿਸਤਾਨ।
ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਦੇਸ਼ ਵਿਰੁੱਧ ਭੜਕਾਊ ਭਾਸ਼ਣ ਦੇ ਚੁੱਕੇ ਹਨ। ਇਸ ਦਾ ਮੁੱਖ ਦਫਤਰ ਅਮਰੀਕਾ ਵਿੱਚ ਹੈ। 15 ਅਗਸਤ, 2020 ਨੂੰ ਖਾਲਿਸਤਾਨੀ ਝੰਡਾ ਚੁੱਕਣ ਲਈ ਅਮਰੀਕੀ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਨੌਜਵਾਨਾਂ ਨੂੰ ਕਿਸੇ ਵੀ ਜਨਤਕ ਸਥਾਨ 'ਤੇ ਕੇਸਰੀ ਝੰਡੇ ਲਾਉਣ ਦੇ ਆਦੇਸ਼ ਦਿੱਤੇ ਗਏ ਸੀ।
ਇਸ ਦੇ ਨਾਲ ਹੀ ਦੱਸ ਦਈਏ ਕਿ ਬੀਤੇ ਦਿਨੀਂ ਦਿੱਲੀ ਸਰਹੱਦਾਂ 'ਤੇ ਬੈਠੇ ਸੰਯੁਕਤ ਕਿਸਾਨ ਮੋਰਚਾ ਨੇ 29 ਨਵੰਬਰ ਨੂੰ ਹੋਣ ਵਾਲੇ ਟੈਕਟਰ ਮਾਰਚ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅੰਦੋਲਨ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਜਦੋਂ ਤਕ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤਕ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ। ਉਧਰ, ਸਮੋਵਾਰ ਨੂੰ ਸੰਸਦ 'ਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਪ੍ਰਕਿਰੀਆ ਸ਼ੁਰੂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: International Flights: ਵਿਦੇਸ਼ ਆਉਣ-ਜਾਣ ਵਾਲਿਆਂ ਨੂੰ ਮੁੜ ਝਟਕਾ, ਕਈ ਦੇਸ਼ਾਂ ਦੀਆਂ ਫਲਾਈਟਾਂ 'ਤੇ ਲੱਗ ਸਕਦੀ ਪਾਬੰਦੀ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: