ਸਿੰਘੂ ਬਾਰਡਰ 'ਤੇ ਫਾਇਰਿੰਗ, ਹਮਲਾਵਰ ਫਰਾਰ
ਮੌਕੇ ਤੇ ਕਿਸਾਨ ਲੀਡਰ ਹਰਮੀਤ ਸਿੰਘ ਕਾਦੀਆਂ ਮੌਜੂਦ ਰਹੇ। ਉਨ੍ਹਾਂ ਦੱਸਿਆ ਕਿ ਗਨੀਮਤ ਰਹੀ ਇਸ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ।
ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਪਿਛਲੇ ਤਿੰਨ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਡਟੇ ਹਨ। ਅਜਿਹੇ 'ਚ ਦਿੱਲੀ ਦਾ ਸਿੰਘੂ ਬਾਰਡਰ ਅਹਿਮ ਮੋਰਚਾ ਹੈ। ਜਿੱਥੇ ਐਤਵਾਰ ਰਾਤ ਫਾਇਰਿੰਗ ਦੀ ਖ਼ਬਰ ਹੈ। ਸਿੰਘੂ ਬਾਰਡਰ 'ਤੇ TDI ਮੌਲ ਦੇ ਕੋਲ ਫਾਇਰਿੰਗ ਹੋਈ।
ਮੌਕੇ ਤੇ ਕਿਸਾਨ ਲੀਡਰ ਹਰਮੀਤ ਸਿੰਘ ਕਾਦੀਆਂ ਮੌਜੂਦ ਰਹੇ। ਉਨ੍ਹਾਂ ਦੱਸਿਆ ਕਿ ਗਨੀਮਤ ਰਹੀ ਇਸ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ। ਹਮਲਾਵਰ ਮੌਕੇ 'ਤੇ ਫਰਾਰ ਹੋ ਗਏ। ਇਹ ਵੀ ਪਤਾ ਲੱਗਾ ਹੈ ਕਿ ਚੰਡੀਗੜ੍ਹ ਨੰਬਰ ਦੀ ਗੱਡੀ 'ਚ ਹਮਲਾਵਰ ਨੌਜਵਾਨ ਸਵਾਰ ਸਨ।
<blockquote class="twitter-tweet"><p lang="en" dir="ltr">Eyewitnesses informing police about firing incident at Kundli. <a href="https://t.co/RHhO9o3dNh" rel='nofollow'>pic.twitter.com/RHhO9o3dNh</a></p>— Sandeep Singh (@PunYaab) <a href="https://twitter.com/PunYaab/status/1368650607075102724?ref_src=twsrc%5Etfw" rel='nofollow'>March 7, 2021</a></blockquote> <script async src="https://platform.twitter.com/widgets.js" charset="utf-8"></script>