ਪੜਚੋਲ ਕਰੋ
(Source: ECI/ABP News)
ਸਿੰਘੂ-ਟਿਕਰੀ ਬਾਡਰ ਪੂਰੀ ਤਰ੍ਹਾਂ ਬੰਦ, ਟ੍ਰੈਫਿਕ ਪੁਲਿਸ ਵਲੋਂ ਐਡਵਾਇਜ਼ਰੀ ਜਾਰੀ
ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਹਨ। ਕਿਸਾਨਾਂ ਦੇ ਵੱਡੇ ਗਿਣਤੀ 'ਚ ਇਕੱਠ ਕਾਰਨ ਦਿੱਲੀ ਦਾ ਸਿੰਘੂ -ਟਿਕਰੀ ਬਾਡਰ ਪੂਰੀ ਤਰ੍ਹਾਂ ਬੰਦ ਹੈ।

ਨਵੀਂ ਦਿੱਲੀ: ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਹਨ। ਕਿਸਾਨਾਂ ਦੇ ਵੱਡੇ ਗਿਣਤੀ 'ਚ ਇਕੱਠ ਕਾਰਨ ਦਿੱਲੀ ਦਾ ਸਿੰਘੂ -ਟਿਕਰੀ ਬਾਡਰ ਪੂਰੀ ਤਰ੍ਹਾਂ ਬੰਦ ਹੈ। ਇਸ ਦੌਰਾਨ ਦਿੱਲੀ ਪੁਲਿਸ ਨੇ ਆਵਾਜਾਈ ਨੂੰ ਲੈ ਕੇ ਟ੍ਰੈਫਿਕ ਐਡਵਾਇਜ਼ਰੀ ਜਾਰੀ ਕੀਤੀ ਹੈ।ਦਿੱਲੀ ਪੁਲਿਸ ਨੇ ਟ੍ਰੈਫਿਕ ਨੂੰ ਚਾਲੂ ਰੱਖਣ ਲਈ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੂਜੇ ਰਸਤਿਆਂ ਦਾ ਉਪਯੋਗ ਕਰਨ।
ਦਿੱਲੀ ਟ੍ਰੈਫਿਕ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਸਿੰਘੂ ਬਾਡਰ ਹਾਲੇ ਵੀ ਦੋਨਾਂ ਪਾਸਿਓਂ ਬੰਦ ਹੈ।ਟ੍ਰੈਫਿਕ ਨੂੰ ਮੁਕਰਬਾ ਚੌਕ ਅਤੇ ਜੀਟੀਕੇ ਰੋਡ ਵੱਲ ਨੂੰ ਮੋੜਿਆ ਗਿਆ ਹੈ। ਉਧਰ ਕਿਸਾਨ ਹੁਣ ਦਿੱਲੀ ਦੇ ਪੰਜ ਐਂਟਰੀ ਪੁਆਇੰਟਸ ਨੂੰ ਬੰਦ ਕਰਨ ਦੀ ਤਿਆਰੀ ਵਿੱਚ ਹਨ। ਗਾਜੀਪੁਰ-ਗਾਜ਼ਿਆਬਾਦ ਬਾਡਰ ਤੇ ਵੀ ਕਿਸਾਨਾਂ ਦੀ ਗਿਣਤੀ ਵੱਧ ਰਹੀ ਹੈ।
ਸਿੰਘੂ ਬਾਡਰ ਬੰਦ ਹੋਣ ਕਾਰਨ ਸਿੰਘੂ ਬਾਡਰ ਤੇ ਜਾਮ ਲੱਗਿਆ ਹੋਇਆ ਹੈ।ਇਸ ਲਈ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਿਗਨੇਚਰ ਬ੍ਰਿਜ ਤੋਂ ਰੋਹਿਣੀ, ਜੀਟੀਕੇ ਰੋਡ, ਐੱਨ-44 ਅਤੇ ਸਿੰਘੂ ਬਾਡਰ ਵੱਲ ਜਾਣ ਤੋਂ ਬੱਚਣ।ਕਿਸਾਨ ਟਿਕਰੀ ਬਾਡਰ ਤੇ ਵੀ ਡਟੇ ਹੋਏ ਹਨ। ਜਿਸ ਕਾਰਨ ਇਸ ਨੂੰ ਵੀ ਬੰਦ ਕੀਤਾ ਗਿਆ ਹੈ।ਪੁਲਿਸ ਵਲੋਂ ਜਾਰੀ ਸਲਾਹਕਾਰ ਮੁਤਾਬਿਕ ਬਦੁਸਰਾਏ ਅਤੇ ਝਟੀਕਰਾ ਬਾਡਰ ਸਿਰਫ ਦੋ ਪਹੀਆ ਵਾਹਨਾਂ ਲਈ ਖੁੱਲ੍ਹ ਹੈ। ਬਿਜਵਾਸਨ / ਬਾਜਘੇਰਾ, ਪਾਲਮ ਵਿਹਾਰ, ਝਰੌਦਾ, ਧਨਸਾ, ਦੌਰਾਲਾ, ਕਪਾਸ਼ਹੇੜਾ, ਰਾਜੋਖਾਰੀ ਐਨ.ਐਚ.-8, ਅਤੇ ਡੁੰਡੇਹੇਰਾ ਸੜਕਾਂ ਨੂੰ ਦਿੱਲੀ ਤੋਂ ਹਰਿਆਣਾ ਦੀ ਆਵਾਜਾਈ ਲਈ ਖੋਲ੍ਹਿਆ ਗਿਆ ਹੈ।Singhu, Tikri borders closed, Delhi Traffic Police asks commuters to take alternative routes
Read @ANI Story | https://t.co/NFqAaZbB6u pic.twitter.com/NFLIPw85nh — ANI Digital (@ani_digital) December 1, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਸਿੱਖਿਆ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
