(Source: ECI/ABP News/ABP Majha)
ਸਿੰਗਲ ਯੂਜ਼ ਪਲਾਸਟਿਕ 'ਤੇ 1 ਜੁਲਾਈ ਤੋਂ ਲੱਗਣ ਜਾ ਰਿਹਾ ਬੈਨ, ਨਹੀਂ ਮਿਲਣਗੇ ਪਲਾਸਟਿਕ ਦੇ ਚਮਚੇ , ਗਲਾਸ
Single Use Plastic ban: ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਵਾਲੇ ਪਲਾਸਟਿਕ ਦੇ ਝੰਡਿਆਂ ਤੋਂ ਲੈ ਕੇ ਈਅਰਬਡਸ ਤੱਕ 1 ਜੁਲਾਈ ਤੋਂ ਪਾਬੰਦੀ ਲੱਗ ਜਾਵੇਗੀ।
Single Use Plastic ban: ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਵਾਲੇ ਪਲਾਸਟਿਕ ਦੇ ਝੰਡਿਆਂ ਤੋਂ ਲੈ ਕੇ ਈਅਰਬਡਸ ਤੱਕ 1 ਜੁਲਾਈ ਤੋਂ ਪਾਬੰਦੀ ਲੱਗ ਜਾਵੇਗੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਨੇ ਇਸ ਦੇ ਉਤਪਾਦਨ, ਸਟੋਰੇਜ, ਵੰਡ ਅਤੇ ਵਰਤੋਂ ਵਿੱਚ ਸ਼ਾਮਲ ਸਾਰੀਆਂ ਧਿਰਾਂ ਨੂੰ ਨੋਟਿਸ ਜਾਰੀ ਕੀਤਾ ਹੈ। ਇਸ 'ਚ 30 ਜੂਨ ਤੋਂ ਪਹਿਲਾਂ ਇਨ੍ਹਾਂ 'ਤੇ ਪਾਬੰਦੀ ਲਗਾਉਣ ਦੀਆਂ ਤਿਆਰੀਆਂ ਪੂਰੀਆਂ ਕਰਨ ਲਈ ਕਿਹਾ ਗਿਆ ਹੈ।
ਸਿੰਗਲ-ਯੂਜ਼ ਪਲਾਸਟਿਕ ਨਾਲ ਵਾਤਾਵਰਣ ਦੇ ਹੋ ਰਹੇ ਨੁਕਸਾਨ ਦੇ ਮੱਦੇਨਜ਼ਰ, ਅਗਸਤ 2021 ਵਿੱਚ, ਕੇਂਦਰੀ ਵਾਤਾਵਰਣ ਮੰਤਰੀ ਨੇ ਇਸ 'ਤੇ ਪਾਬੰਦੀ ਲਗਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਸ ਵਿਚ 1 ਜੁਲਾਈ ਤੋਂ ਅਜਿਹੀਆਂ ਸਾਰੀਆਂ ਵਸਤੂਆਂ 'ਤੇ ਪਾਬੰਦੀ ਲਗਾਉਣ ਲਈ ਕਿਹਾ ਗਿਆ ਸੀ। ਇਸ ਸਿਲਸਿਲੇ ਵਿੱਚ ਸੀਪੀਸੀਬੀ ਵੱਲੋਂ ਸਾਰੀਆਂ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ 30 ਜੂਨ ਤੱਕ ਇਨ੍ਹਾਂ ਵਸਤਾਂ 'ਤੇ ਪਾਬੰਦੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਜਾਣ।
ਕਿਹੜੀਆਂ-ਕਿਹੜੀਆਂ ਵਸਤੂਆਂ 'ਤੇ ਲੱਗੇਗੀ ਪਾਬੰਦੀ-
1 ਜੁਲਾਈ ਤੋਂ ਪਲਾਸਟਿਕ ਸਟਿੱਕ ਈਅਰਬਡ, ਗੁਬਾਰੇ 'ਚ ਪਲਾਸਟਿਕ ਸਟਿੱਕ, ਪਲਾਸਟਿਕ ਦਾ ਝੰਡਾ, ਕੈਂਡੀ ਸਟਿੱਕ, ਆਈਸਕ੍ਰੀਮ ਸਟਿਕ, ਸਜਾਵਟ 'ਚ ਵਰਤੇ ਜਾਣ ਵਾਲੇ ਥਰਮਾਕੋਲ ਆਦਿ 'ਤੇ ਪਾਬੰਦੀ ਹੋਵੇਗੀ। ਇਸ ਦੇ ਨਾਲ ਹੀ ਕਟਲਰੀ ਆਈਟਮਾਂ ਜਿਵੇਂ ਪਲਾਸਟਿਕ ਦੇ ਕੱਪ, ਪਲੇਟ, ਗਲਾਸ, ਕਾਂਟੇ, ਚਮਚੇ, ਚਾਕੂ, ਤੂੜੀ, ਟ੍ਰੇ, ਮਠਿਆਈਆਂ ਦੀ ਪੈਕਿੰਗ ਲਈ ਪਲਾਸਟਿਕ, ਪਲਾਸਟਿਕ ਦੇ ਸੱਦਾ ਪੱਤਰ ਸ਼ਾਮਲ ਹਨ।
ਇਹ ਵੀ ਪੜ੍ਹੋ: ਸ਼ੇਅਰ ਬਾਜ਼ਾਰ ਦਾ ਬਲੈਕ ਮੰਡੇ, ਵੱਡੀ ਗਿਰਾਵਟ ਨਾਲ ਸ਼ੇਅਰ ਮਾਰਕੀਟ ਬੰਦ
ਇਹ ਵੀ ਪੜ੍ਹੋ: UP Elections: ਈਵੀਐੱਮ 'ਤੇ ਸਾਈਕਲ ਦਾ ਬਟਨ ਦਬਾਉਣ 'ਤੇ ਵੀਵੀਪੈਟ ਤੋਂ ਨਿਕਲ ਰਹੀਆਂ ਨੇ ਕਮਲ ਦੀ ਪਰਚੀਆਂ, ਸਪਾ ਦੇ ਗੰਭੀਰ ਇਲਜ਼ਾਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904