ਸਮਾਰਟ ਇੰਡੀਆ ਹੈਕਥੌਨ 'ਚ ਬੋਲੇ ਪੀਐਮ ਮੋਦੀ, ਕਿਹਾ ਦੇਸ਼ ਦੇ ਵਿਕਾਸ 'ਚ ਨੌਜਵਾਨਾਂ ਦਾ ਵੱਡਾ ਯੋਗਦਾਨ
ਪ੍ਰਧਾਨ ਮੰਤਰੀ ਮੋਦੀ ਨੇ ਸ਼ਨੀਵਾਰ ਨੂੰ ਆਨਲਾਈਨ ਸਮਾਰਟ ਇੰਡੀਆ ਹੈਕਥੌਨ ਦੇ ਗ੍ਰੈਂਡ ਫੀਨਾਲੇ ਨੂੰ ਸੰਬੋਧਿਤ ਕੀਤਾ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਨੇ ਸ਼ਨੀਵਾਰ ਨੂੰ ਆਨਲਾਈਨ ਸਮਾਰਟ ਇੰਡੀਆ ਹੈਕਥੌਨ ਦੇ ਗ੍ਰੈਂਡ ਫੀਨਾਲੇ ਨੂੰ ਸੰਬੋਧਿਤ ਕੀਤਾ।ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਇਨ੍ਹਾਂ ਹਾਲਾਤਾਂ 'ਚ ਇਸ ਮੁਕਾਬਲੇ ਦਾ ਆਯੋਜਨ ਕਰਨਾ ਪਹਿਲੀ ਚੁਣੌਤੀ ਸੀ।ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਸੀਂ ਜਿਹੜੀਆਂ ਚੁਣੌਤੀਆਂ 'ਤੇ ਕੰਮ ਕਰ ਰਹੇ ਹੋ, ਮੈਂ ਉਨ੍ਹਾਂ ਬਾਰੇ ਜਾਣਨ ਲਈ ਉਤਸੁਕ ਹਾਂ।
ਉਨ੍ਹਾਂ ਕਿਹਾ ਕਿ ਆਰਟੀਫੀਸ਼ਲ ਇੰਨਟੈਲੀਜੈਂਸ ਸਾਡੀ ਸਹੂਲਤਾਂ ਨੂੰ ਪ੍ਰਭਾਵਸ਼ਾਲੀ, ਇੰਟਰਐਕਟਿਵ ਅਤੇ ਲੋਕ-ਪੱਖੀ ਬਣਾਉਣ ਵਿਚ ਬਹੁਤ ਵੱਡੀ ਵਿਸ਼ੇਸ਼ਤਾ ਹੋ ਸਕਦੀ ਹੈ। ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਡੇਟਾ-ਸੰਚਾਲਿਤ ਹੱਲ ਦੇ ਨਾਲ, ਸਿਹਤ ਸੰਭਾਲ ਵਿੱਚ ਵੱਡੀ ਤਬਦੀਲੀ ਲਿਆ ਰਹੇ ਹਨ।ਅੱਜ ਬਹੁਤ ਸਾਰੇ ਗਰੀਬ ਖੇਤਰਾਂ ਵਿੱਚ ਸਸਤੀਆਂ ਸੇਵਾਵਾਂ ਮਿਲ ਰਹੀਆਂ ਹਨ ਅਤੇ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਇਹ ਸਾਡਾ ਉਦੇਸ਼ ਵੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਔਰਤਾਂ ਦੀ ਸਵੱਛਤਾ ਬਾਰੇ ਜਾਗਰੂਕਤਾ ਬਹੁਤ ਦੇਰ ਨਾਲ ਆਈ ਹੈ। ਪਿਛਲੇ ਛੇ ਸਾਲਾਂ ਵਿੱਚ, ਔਰਤਾਂ ਇਸ ਦਿਸ਼ਾ ਵਿੱਚ ਯਤਨ ਕਰ ਰਹੀਆਂ ਹਨ।