ਪੜਚੋਲ ਕਰੋ

Smriti Irani Defamation Case : ਸਮ੍ਰਿਤੀ ਇਰਾਨੀ ਦੀ ਧੀ ਖ਼ਿਲਾਫ਼ ਟਵੀਟ 'ਤੇ HC ਦਾ ਸਖ਼ਤ ਫ਼ੈਸਲਾ, ਕਾਂਗਰਸ ਲੀਡਰ ਨੂੰ ਸੰਮਨ, ਟਵੀਟ ਤੁਰੰਤ ਹਟਾਉਣ ਦਾ ਹੁਕਮ

ਹੁਣ ਦਿੱਲੀ ਹਾਈਕੋਰਟ ਨੇ ਕਾਂਗਰਸ ਨੇਤਾਵਾਂ ਨੂੰ ਸਮ੍ਰਿਤੀ ਇਰਾਨੀ ਦੀ ਬੇਟੀ 'ਤੇ ਗੈਰ-ਕਾਨੂੰਨੀ ਬਾਰ ਚਲਾਉਣ ਦਾ ਦੋਸ਼ ਲਗਾਉਣ ਲਈ ਨੋਟਿਸ ਜਾਰੀ ਕੀਤਾ ਹੈ।

Smriti Irani Defamation Case : ਹੁਣ ਦਿੱਲੀ ਹਾਈਕੋਰਟ ਨੇ ਕਾਂਗਰਸ ਨੇਤਾਵਾਂ ਨੂੰ ਸਮ੍ਰਿਤੀ ਇਰਾਨੀ ਦੀ ਬੇਟੀ 'ਤੇ ਗੈਰ-ਕਾਨੂੰਨੀ ਬਾਰ ਚਲਾਉਣ ਦਾ ਦੋਸ਼ ਲਗਾਉਣ ਲਈ ਨੋਟਿਸ ਜਾਰੀ ਕੀਤਾ ਹੈ। ਇਰਾਨੀ ਨੇ ਇਹ ਮਾਮਲਾ ਅਦਾਲਤ 'ਚ ਉਠਾਇਆ ਸੀ, ਜਿਸ ਤੋਂ ਬਾਅਦ ਦਿੱਲੀ ਹਾਈਕੋਰਟ ਨੇ ਕਾਂਗਰਸ ਨੇਤਾਵਾਂ ਜੈਰਾਮ ਰਮੇਸ਼, ਪਵਨ ਖੇੜਾ ਅਤੇ ਨੇਟਾ ਡਿਸੂਜ਼ਾ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਜਵਾਬ ਮੰਗਿਆ ਹੈ।

ਟਵੀਟਾਂ ਨੂੰ ਮਿਟਾਉਣ ਲਈ ਨਿਰਦੇਸ਼

ਅਦਾਲਤ ਵੱਲੋਂ ਜਾਰੀ ਨੋਟਿਸ ਤੋਂ ਇਲਾਵਾ ਇਤਰਾਜ਼ਯੋਗ ਟਵੀਟ ਨੂੰ 24 ਘੰਟਿਆਂ ਵਿੱਚ ਹਟਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਅਦਾਲਤ ਨੇ ਕਿਹਾ ਕਿ ਜੇਕਰ ਕਾਂਗਰਸ ਨੇਤਾ ਖੁਦ ਟਵੀਟ ਨਹੀਂ ਹਟਾਉਂਦੇ ਤਾਂ ਸੋਸ਼ਲ ਮੀਡੀਆ ਪਲੇਟਫਾਰਮ ਉਸ ਟਵੀਟ ਨੂੰ ਹਟਾ ਦੇਣਗੇ। ਦੱਸ ਦੇਈਏ ਕਿ ਬੇਟੀ 'ਤੇ ਲੱਗੇ ਦੋਸ਼ਾਂ ਤੋਂ ਬਾਅਦ ਸਮ੍ਰਿਤੀ ਇਰਾਨੀ ਨੇ ਜੈਰਾਮ ਰਮੇਸ਼ ਅਤੇ ਪਵਨ ਖੇੜਾ 'ਤੇ 2 ਕਰੋੜ ਦਾ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਇਰਾਨੀ ਦੀ ਤਰਫੋਂ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਬੇਟੀ 'ਤੇ ਝੂਠੇ ਦੋਸ਼ ਲਗਾਏ ਗਏ ਹਨ, ਉਨ੍ਹਾਂ ਦੀ ਬੇਟੀ ਪੜ੍ਹਾਈ ਕਰਦੀ ਹੈ ਅਤੇ ਕੋਈ ਬਾਰ ਨਹੀਂ ਚਲਾਉਂਦੀ। ਕਾਂਗਰਸੀ ਨੇਤਾਵਾਂ ਦੇ ਬਿਆਨ ਤੋਂ ਬਾਅਦ ਉਨ੍ਹਾਂ ਨੇ ਅਦਾਲਤ ਦਾ ਰੁਖ ਕੀਤਾ ਸੀ।

ਕਾਂਗਰਸੀ ਨੇਤਾ ਨੇ ਕਿਹਾ; ਅਦਾਲਤ 'ਚ ਜਵਾਬ ਦੇਵਾਂਗੇ

ਹਾਈਕੋਰਟ ਵੱਲੋਂ ਨੋਟਿਸ ਜਾਰੀ ਕੀਤੇ ਜਾਣ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਉਹ ਅਤੇ ਇਸ ਮਾਮਲੇ ਵਿੱਚ ਸ਼ਾਮਲ ਹੋਰ ਕਾਂਗਰਸੀ ਆਗੂ ਅਦਾਲਤ ਦੇ ਸਾਹਮਣੇ ਸਾਰੇ ਤੱਥ ਰੱਖਣਗੇ ਅਤੇ ਕੇਂਦਰੀ ਮੰਤਰੀ ਵੱਲੋਂ ਮਾਮਲੇ ਨੂੰ ਭਟਕਾਉਣ ਦੀ ਕੋਸ਼ਿਸ਼ ਨੂੰ ਨਾਕਾਮ ਕਰਨਗੇ। ਉਨ੍ਹਾਂ ਟਵੀਟ ਕੀਤਾ, ''ਦਿੱਲੀ ਹਾਈ ਕੋਰਟ ਨੇ ਨੋਟਿਸ ਜਾਰੀ ਕਰਕੇ ਸਾਨੂੰ ਸਮ੍ਰਿਤੀ ਇਰਾਨੀ ਵੱਲੋਂ ਦਾਇਰ ਮਾਮਲੇ 'ਤੇ ਰਸਮੀ ਤੌਰ 'ਤੇ ਜਵਾਬ ਦੇਣ ਲਈ ਕਿਹਾ ਹੈ। ਅਸੀਂ ਤੱਥਾਂ ਨੂੰ ਅਦਾਲਤ ਦੇ ਸਾਹਮਣੇ ਰੱਖਣ ਲਈ ਉਤਸੁਕ ਹਾਂ। ਜਿਸ ਤਰ੍ਹਾਂ ਸਮ੍ਰਿਤੀ ਇਰਾਨੀ ਮਾਮਲੇ ਨੂੰ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਅਸੀਂ ਉਸ ਨੂੰ ਚੁਣੌਤੀ ਦੇਵਾਂਗੇ ਅਤੇ ਨਾਕਾਮ ਕਰਾਂਗੇ।"

ਦੱਸ ਦੇਈਏ ਕਿ ਕਾਂਗਰਸ ਨੇਤਾਵਾਂ ਨੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਬੇਟੀ 'ਤੇ ਗੋਆ 'ਚ ਗੈਰ-ਕਾਨੂੰਨੀ ਬਾਰ ਚਲਾਉਣ ਦਾ ਦੋਸ਼ ਲਗਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਰਾਨੀ ਨੂੰ ਕੈਬਨਿਟ ਤੋਂ ਹਟਾਉਣ ਦੀ ਮੰਗ ਕੀਤੀ ਸੀ। ਇਸ ਮਾਮਲੇ ਨੂੰ ਲੈ ਕੇ ਕਾਂਗਰਸ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਅਤੇ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਕੋਲ ਇਸ ਸਬੰਧੀ ਸਬੂਤ ਵੀ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: 2007 ਮੋਗਾ ਸੈਕਸ ਸਕੈਂਡਲ, ਸਾਬਕਾ IPS ਅਧਿਕਾਰੀ D.S. ਗਰਚਾ ਸਣੇ 4 ਜਣੇ ਭ੍ਰਿਸ਼ਟਾਚਾਰ ਦੇ ਦੋਸ਼ੀ ਕਰਾਰ

Punjab News: ਪੰਜਾਬ ਨੂੰ ਮਿਲ ਸਕਦਾ ਨਵਾਂ AG! ਮੌਜੂਦਾ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਨੇ ਦਿੱਤਾ ਅਸਤੀਫ਼ਾ! ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ

F-1 Visa: ਟਰੰਪ ਵੱਲੋਂ ਹੱਦਾਂ ਪਾਰ! 'ਆਪਣੇ ਆਪ ਦੇਸ਼ ਛੱਡੋ, ਨਹੀਂ ਤਾਂ..', ਅਮਰੀਕਾ 'ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮਿਲ ਰਹੀਆਂ ਅਜਿਹੀਆਂ ਈ-ਮੇਲ, ਭਾਰਤੀਆਂ 'ਚ ਵੀ ਮੱਚੀ ਤਰਥੱਲੀ

ਬਦਲਦੇ ਮੌਸਮ ‘ਚ ਬੱਚਿਆਂ ਲਈ AC ਦੀ ਹਵਾ ਠੀਕ ਹੈ ਜਾਂ ਨਹੀਂ? ਜਾਣੋ ਸਿਹਤ ਮਾਹਿਰਾਂ ਤੋਂ
ਬਦਲਦੇ ਮੌਸਮ ‘ਚ ਬੱਚਿਆਂ ਲਈ AC ਦੀ ਹਵਾ ਠੀਕ ਹੈ ਜਾਂ ਨਹੀਂ? ਜਾਣੋ ਸਿਹਤ ਮਾਹਿਰਾਂ ਤੋਂ
Advertisement
ABP Premium

ਵੀਡੀਓਜ਼

ਧੀ ਨਿਆਮਤ ਦੇ ਜਨਮਦਿਨ ਮੌਕੇ ਸੀਐਮ ਮਾਨ ਦੀ ਖੁਸ਼ੀਧੀ ਨਿਆਮਤ ਕੌਰ ਮਾਨ ਦੇ ਜਨਮਦਿਨ 'ਤੇ CM ਮਾਨ ਨੇ ਪਾਇਆ ਭੰਗੜਾBhagwant Mann|Niyamat Kaur Mann| ਧੀ ਨਿਆਮਤ ਕੌਰ ਮਾਨ ਦੇ ਜਨਮਦਿਨ 'ਤੇ CM ਮਾਨ ਨੇ ਪਾਇਆ ਭੰਗੜਾਹਰਜੋਤ ਬੈਂਸ ਵਿਧਾਨਸਭਾ 'ਚ ਹੋ ਗਏ ਤੱਤੇ, ਬਾਜਵਾ ਨੂੰ ਸੁਣਾਈਆਂ ਖਰੀਆਂ-ਖਰੀਆਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: 2007 ਮੋਗਾ ਸੈਕਸ ਸਕੈਂਡਲ, ਸਾਬਕਾ IPS ਅਧਿਕਾਰੀ D.S. ਗਰਚਾ ਸਣੇ 4 ਜਣੇ ਭ੍ਰਿਸ਼ਟਾਚਾਰ ਦੇ ਦੋਸ਼ੀ ਕਰਾਰ
Punjab News: 2007 ਮੋਗਾ ਸੈਕਸ ਸਕੈਂਡਲ, ਸਾਬਕਾ IPS ਅਧਿਕਾਰੀ D.S. ਗਰਚਾ ਸਣੇ 4 ਜਣੇ ਭ੍ਰਿਸ਼ਟਾਚਾਰ ਦੇ ਦੋਸ਼ੀ ਕਰਾਰ
Punjab News: ਪੰਜਾਬ ਨੂੰ ਮਿਲ ਸਕਦਾ ਨਵਾਂ AG! ਮੌਜੂਦਾ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਨੇ ਦਿੱਤਾ ਅਸਤੀਫ਼ਾ! ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ
Punjab News: ਪੰਜਾਬ ਨੂੰ ਮਿਲ ਸਕਦਾ ਨਵਾਂ AG! ਮੌਜੂਦਾ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਨੇ ਦਿੱਤਾ ਅਸਤੀਫ਼ਾ! ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ
F-1 Visa: ਟਰੰਪ ਵੱਲੋਂ ਹੱਦਾਂ ਪਾਰ! 'ਆਪਣੇ ਆਪ ਦੇਸ਼ ਛੱਡੋ, ਨਹੀਂ ਤਾਂ..', ਅਮਰੀਕਾ 'ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮਿਲ ਰਹੀਆਂ ਅਜਿਹੀਆਂ ਈ-ਮੇਲ, ਭਾਰਤੀਆਂ 'ਚ ਵੀ ਮੱਚੀ ਤਰਥੱਲੀ
F-1 Visa: ਟਰੰਪ ਵੱਲੋਂ ਹੱਦਾਂ ਪਾਰ! 'ਆਪਣੇ ਆਪ ਦੇਸ਼ ਛੱਡੋ, ਨਹੀਂ ਤਾਂ..', ਅਮਰੀਕਾ 'ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮਿਲ ਰਹੀਆਂ ਅਜਿਹੀਆਂ ਈ-ਮੇਲ, ਭਾਰਤੀਆਂ 'ਚ ਵੀ ਮੱਚੀ ਤਰਥੱਲੀ
ਬਦਲਦੇ ਮੌਸਮ ‘ਚ ਬੱਚਿਆਂ ਲਈ AC ਦੀ ਹਵਾ ਠੀਕ ਹੈ ਜਾਂ ਨਹੀਂ? ਜਾਣੋ ਸਿਹਤ ਮਾਹਿਰਾਂ ਤੋਂ
ਬਦਲਦੇ ਮੌਸਮ ‘ਚ ਬੱਚਿਆਂ ਲਈ AC ਦੀ ਹਵਾ ਠੀਕ ਹੈ ਜਾਂ ਨਹੀਂ? ਜਾਣੋ ਸਿਹਤ ਮਾਹਿਰਾਂ ਤੋਂ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (30-03-2025)

ਸ਼੍ਰੋਮਣੀ ਅਕਾਲੀ ਦਲ ਨੇ ਖਿੱਚੀ ਤਿਆਰੀ, ਜਥੇਬੰਦਕ ਚੋਣਾਂ ਦੀਆਂ ਤਾਰੀਕਾਂ ਦਾ ਕੀਤਾ ਐਲਾਨ, ਭਰਤੀ ਦੀ ਆਖ਼ਰੀ ਤਾਰੀਕ ਵੀ ਆਈ ਸਾਹਮਣੇ

ਕੁਦਰਤ ਦਾ ਕਹਿਰ ! ਮਿਆਂਮਾਰ 'ਚ ਮੁੜ ਤੋਂ ਆਇਆ ਭੂਚਾਲ, ਹੁਣ ਤੱਕ 1000 ਤੋਂ ਵੱਧ ਮੌਤਾਂ, 2 ਹਜ਼ਾਰ ਤੋਂ ਵੱਧ ਜ਼ਖ਼ਮੀ, ਲਾਪਤਾ ਦੀ ਨਹੀਂ ਕੋਈ ਅੰਦਾਜ਼ ?

ਪੁਲਿਸ ਦੀ ਵੱਡੀ ਕਾਰਵਾਈ, ਪੰਚਾਇਤੀ ਜ਼ਮੀਨ ‘ਤੇ ਬਣ ਰਿਹਾ ਮਕਾਨ ਢਾਹਿਆ, ਪਰਿਵਾਰ ‘ਤੇ ਚੱਲ ਰਹੇ 35 ਕੇਸ

Embed widget