Sonali Phogat Cremation: ਦੇਰ ਰਾਤ ਹਿਸਾਰ ਪਹੁੰਚੀ ਸੋਨਾਲੀ ਫੋਗਾਟ ਦੀ ਮ੍ਰਿਤਕ ਦੇਹ, ਅੱਜ ਕੀਤਾ ਜਾਵੇਗਾ ਅੰਤਿਮ ਸਸਕਾਰ
Sonali Phogat Cremation: ਭਾਜਪਾ ਨੇਤਾ ਅਤੇ ਟਿਕਟੋਕ ਸਟਾਰ ਸੋਨਾਲੀ ਫੋਗਾਟ ਦੀ ਮੌਤ ਦੇ ਮਾਮਲੇ ਵਿੱਚ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਗੋਆ ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ।
Sonali Phogat Cremation: ਭਾਜਪਾ ਨੇਤਾ ਅਤੇ ਟਿਕਟੋਕ ਸਟਾਰ ਸੋਨਾਲੀ ਫੋਗਾਟ ਦੀ ਮੌਤ ਦੇ ਮਾਮਲੇ ਵਿੱਚ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਗੋਆ ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਸੋਨਾਲੀ ਫੋਗਾਟ ਦੀ ਮ੍ਰਿਤਕ ਦੇਹ ਗੋਆ ਤੋਂ ਨਵੀਂ ਦਿੱਲੀ ਏਅਰਪੋਰਟ ਆਉਣ ਤੋਂ ਬਾਅਦ ਹਰਿਆਣਾ ਦੇ ਹਿਸਾਰ ਸਥਿਤ ਉਨ੍ਹਾਂ ਦੇ ਘਰ ਪਹੁੰਚੀ ਹੈ। ਰਾਤ ਕਰੀਬ 2.30 ਵਜੇ ਮ੍ਰਿਤਕ ਦੇਹ ਹਿਸਾਰ ਪਹੁੰਚੀ।
ਅੱਜ ਕੀਤਾ ਜਾਵੇਗਾ ਅੰਤਿਮ ਸਸਕਾਰ
ਸਵੇਰੇ 11 ਵਜੇ ਰਿਸ਼ੀ ਨਗਰ ਸਥਿਤ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸੋਨਾਲੀ ਦੇ ਅੰਤਿਮ ਸੰਸਕਾਰ 'ਚ ਭਾਜਪਾ ਦੇ ਸੀਨੀਅਰ ਨੇਤਾ, ਅਹੁਦੇਦਾਰ, ਵਰਕਰ, ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਸ਼ਾਮਲ ਹੋਣਗੇ।
ਸੋਨਾਲੀ ਫੋਗਟ ਦੇ ਭਰਾ ਰਿੰਕੂ ਫੋਗਟ ਨੇ ਕਿਹਾ, 'ਅਸੀਂ ਸ਼ੁਰੂ ਤੋਂ ਹੀ ਇਸ ਮਾਮਲੇ 'ਚ ਗਲਤ ਕੰਮ ਕਰਨ ਦੀ ਗੱਲ ਕਰ ਰਹੇ ਸੀ। ਸੋਨਾਲੀ ਫੋਗਾਟ ਦੇ ਪੋਸਟਮਾਰਟਮ 'ਚ ਵੀ ਇਹੀ ਗੱਲ ਸਾਹਮਣੇ ਆਈ ਹੈ। ਅਸੀਂ ਹੁਣ ਤੱਕ ਦੀ ਜਾਂਚ ਤੋਂ ਸੰਤੁਸ਼ਟ ਹਾਂ, ਅਸੀਂ ਇਸ ਮਾਮਲੇ 'ਚ ਇਨਸਾਫ ਦੀ ਮੰਗ ਕਰਦੇ ਹਾਂ। ਦੱਸ ਦੇਈਏ ਕਿ ਸੋਨਾਲੀ ਦੇ ਪੋਸਟਮਾਰਟਮ ਤੋਂ ਪਹਿਲਾਂ ਡਾਕਟਰਾਂ ਦੀ ਟੀਮ ਨੇ ਉਹਨਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਸੀ, ਜਿਸ ਕਾਰਨ ਪਰਿਵਾਰ ਕਾਫੀ ਅਸੰਤੁਸ਼ਟ ਸੀ।
ਪੋਸਟ ਮਾਰਟਮ ਰਿਪੋਰਟ 'ਚ ਵੱਡਾ ਖੁਲਾਸਾ
ਸੋਨਾਲੀ ਫੋਗਾਟੋ ਦੇ ਭਰਾ ਰਿੰਕੂ ਦਾ ਕਹਿਣਾ ਹੈ ਕਿ, 'ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦਾ ਕਾਰਨ 4 ਸੱਟਾਂ ਅਤੇ ਜ਼ਹਿਰ ਦੱਸਿਆ ਗਿਆ ਹੈ। ਅਸੀਂ ਸ਼ੁਰੂ ਤੋਂ ਹੀ ਹਾਰਟ ਅਟੈਕ ਦੇ ਕਾਰਨਾਂ ਤੋਂ ਇਨਕਾਰ ਕਰਦੇ ਆ ਰਹੇ ਹਾਂ। ਇਹ ਇੱਕ ਯੋਜਨਾਬੱਧ ਕਤਲ ਹੈ। ਸਾਨੂੰ ਪੀਏ ਸੁਧੀਰ ਸਾਗਵਾਨ ਅਤੇ ਸਾਥੀ ਸੁਖਵਿੰਦਰ 'ਤੇ ਸ਼ੱਕ ਹੈ। ਇਹ ਦੋਵੇਂ ਸੋਨਾਲੀ ਦੇ ਕਤਲ ਵਿੱਚ ਬਰਾਬਰ ਦੇ ਸ਼ਾਮਲ ਹਨ।'
ਸਰੀਰ 'ਤੇ ਸੱਟ ਦੇ ਨਿਸ਼ਾਨ
ਪੋਸਟਮਾਰਟਮ ਰਿਪੋਰਟ 'ਚ ਕਿਹਾ ਗਿਆ ਹੈ ਕਿ ਸੋਨਾਲੀ ਫੋਗਾਟ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ। ਇਸ ਦੇ ਨਾਲ ਹੀ ਗੋਆ ਪੁਲਿਸ ਦਾ ਕਹਿਣਾ ਹੈ ਕਿ ਸੋਨਾਲੀ ਦੇ ਸਰੀਰ 'ਤੇ ਕੋਈ ਤਿੱਖੀ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ। ਫਿਲਹਾਲ ਗੋਆ ਪੁਲਸ ਨੇ ਵੀਰਵਾਰ ਨੂੰ ਹੋਈ ਸੋਨਾਲੀ ਫੋਗਾਟ ਦੀ ਮੌਤ ਦੇ ਦੋਸ਼ 'ਚ ਦੋ ਲੋਕਾਂ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ।
ਗੋਆ ਜਾਣ ਦੀ ਕੋਈ ਯੋਜਨਾ ਨਹੀਂ ਸੀ
ਰਿੰਕੂ ਨੇ ਦੱਸਿਆ ਕਿ ਸੋਨਾਲੀ ਫੋਗਾਟ ਦੀ ਗੋਆ ਜਾਣ ਦੀ ਕੋਈ ਯੋਜਨਾ ਨਹੀਂ ਸੀ, ਉਹਨਾਂ ਨੂੰ ਪਹਿਲਾਂ ਤੋਂ ਹੀ ਸੋਚੀ ਸਮਝੀ ਸਾਜ਼ਿਸ਼ ਤਹਿਤ ਉੱਥੇ ਲਿਆਂਦਾ ਗਿਆ ਸੀ। ਹੋਟਲ ਦੇ ਦੋ ਕਮਰੇ ਦੋ ਦਿਨਾਂ ਲਈ ਹੀ ਬੁੱਕ ਹੋਏ ਸਨ। ਜਦੋਂ ਕਿ ਫਿਲਮ ਦੀ ਸ਼ੂਟਿੰਗ 24 ਅਗਸਤ ਨੂੰ ਹੋਣੀ ਸੀ ਪਰ ਕਮਰਿਆਂ ਦੀ ਬੁਕਿੰਗ 21-22 ਅਗਸਤ ਲਈ ਹੀ ਕਿਉਂ ਕੀਤੀ ਗਈ।