(Source: ECI/ABP News/ABP Majha)
Doctor Strike: ਕੋਰੋਨਾ ਦੇ ਕਹਿਰ 'ਚ ਨਾਰਾਜ਼ ਹੋਏ ਡਾਕਟਰਾਂ ਵੱਲੋਂ ਹੜਤਾਲ, ਜਾਣੋ ਕੀ ਹੈ ਕਾਰਨ
ਦੇਸ਼ 'ਚ ਕੋਰੋਨਾ ਦੀ ਤੀਜੀ ਲਹਿਰ ਲਗਾਤਾਰ ਫੈਲ ਰਹੀ ਹੈ ਤੇ ਇਸ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਡਾਕਟਰਾਂ ਦੇ ਮੋਢਿਆਂ 'ਤੇ ਹੈ ਪਰ ਹਰਿਆਣਾ ਦੇ ਸਾਰੇ ਸਰਕਾਰੀ ਹਸਪਤਾਲ ਦੇ ਡਾਕਟਰ ਹੜਤਾਲ 'ਤੇ ਹਨ।
ਸੋਨੀਪਤ: ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦੇ ਮੱਦੇਨਜ਼ਰ ਸੋਨੀਪਤ ਜ਼ਿਲ੍ਹੇ ਨੂੰ ਜੌਨ ਏ 'ਚ ਸ਼ਾਮਲ ਕੀਤਾ ਗਿਆ ਹੈ। ਇਸ ਤਹਿਤ ਸੋਨੀਪਤ ਜ਼ਿਲ੍ਹਾ ਲਗਾਤਾਰ ਕੋਰੋਨਾ ਦਾ ਹੌਟਸਪੌਟ ਬਣਦਾ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ਕੋਰੋਨਾ ਨੇ ਕਹਿਰ ਮਚਾਇਆ ਹੋਇਆ ਹੈ, ਉੱਥੇ ਹੀ ਹੁਣ ਇੱਕ ਨਵੀਂ ਮੁਸੀਬਤ ਬਣ ਗਈ ਹੈ ਡਾਕਟਰਾਂ ਦੀ ਹੜਤਾਲ।
ਜੀ ਹਾਂ, ਸੋਨੀਪਤ 'ਚ ਸਾਰੇ ਡਾਕਟਰ ਹੜਤਾਲ 'ਤੇ ਚਲੇ ਗਏ ਹਨ। ਡਾਕਟਰਾਂ ਦੀ ਮੰਗ ਹੈ ਕਿ ਸਰਕਾਰ ਐਸਐਮਓਜ਼ ਦੀ ਭਰਤੀ ਸਿੱਧੀ ਨਾ ਕਰੇ, ਉਕਤ ਡਾਕਟਰਾਂ ਨੇ ਸਪੈਸ਼ਲਿਸਟ ਡਾਕਟਰਾਂ ਦਾ ਵੱਖਰਾ ਕੇਡਰ ਬਣਾਉਣ ਦੀ ਮੰਗ ਉਠਾਈ ਹੈ। ਇਸ ਦੇ ਨਾਲ ਹੀ ਡਾਕਟਰਾਂ ਦੇ ਹੜਤਾਲ 'ਤੇ ਜਾਣ ਕਾਰਨ ਮਰੀਜ਼ਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੱਸ ਦਈਏ ਕਿ ਹੜਤਾਲ ’ਤੇ ਗਏ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਤੋਂ ਵਾਰ-ਵਾਰ ਮੰਗ ਕਰ ਚੁੱਕੇ ਹਨ ਕਿ ਮਾਹਿਰ ਡਾਕਟਰਾਂ ਦਾ ਵੱਖਰਾ ਕੇਡਰ ਬਣਾਇਆ ਜਾਵੇ। ਉਕਤ ਐਸਐਮਓ ਦੀ ਸਿੱਧੀ ਭਰਤੀ ਨਾ ਕੀਤੀ ਜਾਵੇ, ਕਿਉਂਕਿ ਪਿਛਲੇ 10-12 ਸਾਲਾਂ ਤੋਂ ਸੇਵਾ ਨਿਭਾਅ ਰਹੇ ਡਾਕਟਰਾਂ ਨੂੰ ਤਰੱਕੀ ਦਿੱਤੀ ਜਾਵੇ ਅਤੇ ਡਾਕਟਰ ਲਗਾਤਾਰ ਸਿੱਧੀ ਭਰਤੀ ਦਾ ਵਿਰੋਧ ਕਰ ਰਹੇ ਹਨ। ਜਿਸ ਕਾਰਨ ਹੜਤਾਲ ਕੀਤੀ ਗਈ ਹੈ।
ਡਾਕਟਰਾਂ ਨੇ ਦੱਸਿਆ ਕਿ ਓਪੀਡੀ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਐਮਰਜੈਂਸੀ ਸੇਵਾਵਾਂ ਅਤੇ ਗਾਇਨੀਕੋਲੋਜੀ ਵਿਭਾਗ ਦੇ ਸਾਰੇ ਡਾਕਟਰ ਮਰੀਜ਼ਾਂ ਦੀ ਸੇਵਾ ਕਰ ਰਹੇ ਹਨ ਪਰ ਜੇਕਰ ਸਰਕਾਰ ਨੇ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਤਾਂ ਆਉਣ ਵਾਲੀ 14 ਤਰੀਕ ਨੂੰ ਐਮਰਜੈਂਸੀ ਸੇਵਾਵਾਂ ਤੋਂ ਇਲਾਵਾ ਸਾਰੀਆਂ ਓਪੀਡੀ ਗਾਇਨੀਕੋਲੋਜੀ ਵਿਭਾਗ ਵੀ ਬੰਦ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: Bikram Majithia PC: ਜ਼ਮਾਨਤ ਮਿਲਣ ਮਗਰੋਂ ਮੀਡੀਆ ਸਾਹਮਣੇ ਆਏ ਮਜੀਠੀਆ, ਕਾਂਗਰਸ 'ਤੇ ਤਿੱਖੇ ਵਾਰ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: