ਪਤੀ ਨੇ ਪਤਨੀ 'ਤੇ ਵਰ੍ਹਾਈਆਂ ਗੋਲੀਆਂ ਉਤਾਰਿਆ ਮੌਤ ਦੇ ਘਾਟ
ਸੋਨੀਪਤ ਦੇ ਪਿੰਡ ਨਾਂਗਲ ਕਲਾਂ ਦੇ ਕੋਲ ਟੀਡੀਆਈ ਫਲੈਟ 'ਚ ਰਹਿ ਰਹੇ ਸੁਰੇਂਦਰ ਸਿੰਘ ਦੀ ਪਤਨੀ ਸਰਿਤਾ ਆਪਣੇ ਭਰਾ ਅਨੂਪ ਦੇ ਫਲੈਟ ਕੋਲ ਗਈ ਸੀ।
ਸੋਨੀਪਤ: ਇੱਥੋਂ ਦੇ ਪਿੰਡ ਨਾਂਗਲ ਕਲਾਂ ਦੇ ਕੋਲ ਸਥਿਤ ਟੀਡੀਆਈ ਦੇ ਫਲੈਟ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਮਹਿਲਾ ਆਪਣੇ ਭਰਾ ਦੇ ਫਲੈਟ 'ਤੇ ਆਈ ਹੋਈ ਸੀ। ਸੂਚਨਾ ਤੋਂ ਬਾਅਦ ਪਹੁੰਚੀ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ।
ਸੋਨੀਪਤ ਦੇ ਪਿੰਡ ਨਾਂਗਲ ਕਲਾਂ ਦੇ ਕੋਲ ਟੀਡੀਆਈ ਫਲੈਟ 'ਚ ਰਹਿ ਰਹੇ ਸੁਰੇਂਦਰ ਸਿੰਘ ਦੀ ਪਤਨੀ ਸਰਿਤਾ ਆਪਣੇ ਭਰਾ ਅਨੂਪ ਦੇ ਫਲੈਟ ਕੋਲ ਗਈ ਸੀ। ਦੱਸਿਆ ਗਿਆ ਹੈ ਕਿ ਸਰਿਤਾ ਤੇ ਸੁਰੇਂਦਰ ਦਾ ਘਰੇਲੂ ਕਲੇਸ਼ ਦੇ ਚੱਲਦਿਆਂ ਝਗੜਾ ਹੋ ਗਿਆ ਸੀ। ਉਸ ਤੋਂ ਬਾਅਦ ਸਰਿਤਾ ਆਪਣੇ ਪਤੀ ਦੇ ਫਲੈਟ ਤੋਂ ਆਪਣੇ ਭਰਾ ਦੇ ਫਲੈਟ ਤੇ ਚਲੀ ਗਈ ਸੀ।
ਇਲਜ਼ਾਮ ਹੈ ਕਿ ਸੁਰੇਂਦਰ ਆਪਣੇ ਸਾਲੇ ਅਨੂਪ ਦੇ ਫਲੈਟ 'ਤੇ ਪਹੁੰਚ ਗਿਆ। ਉੱਥੇ ਉਸਨੇ ਘਰੇਲੂ ਰੰਜ਼ਿਸ਼ ਦੇ ਚੱਲਦਿਆਂ ਆਪਣੀ ਪਤਨੀ 'ਤੇ ਤਿੰਨ ਫਾਇਰ ਕਰ ਦਿੱਤੇ ਹਨ। ਜਿਸ 'ਚ ਸਰਿਤਾ ਨੂੰ ਦੋ ਗੋਲ਼ੀਆਂ ਲੱਗੀਆਂ ਦੱਸੀਆਂ ਜਾ ਰਹੀਆਂ ਹਨ। ਵਾਰਦਾਤ ਨੂੰ ਅੰਜਾਮ ਦੇਕੇ ਹਮਲਾਵਰ ਫਰਾਰ ਹੋ ਗਿਆ। ਉੱਥੋਂ ਸਰਿਤਾ ਦੇ ਪੇਕੇ ਉਸ ਨੂੰ ਲੈਕ ਹਸਪਤਾਲ ਪਹੁੰਚੇ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।